ਭਾਰਤ ਦਾ ਸਹੀ ਰੁਖ

India-Bangladesh relations
ਭਾਰਤ ਦਾ ਸਹੀ ਰੁਖ

India-Bangladesh relations: ਭਾਰਤ-ਬੰਗਲਾਦੇਸ਼ ਦਰਮਿਆਨ ਸਰਹੱਦੀ ਵਿਵਾਦ ਸਬੰਧ ਵਿਗੜਨ ਦਾ ਕਾਰਨ ਬਣ ਰਹੇ ਹਨ ਬੰਗਲਾਦੇਸ਼ ਦੀ ਕਾਰਜਕਾਰੀ ਸਰਕਾਰ ਨੇ ਭਾਰਤ ਵੱਲੋਂ ਕੀਤੀ ਜਾ ਰਹੀ ਤਾਰਬੰਦੀ ’ਤੇ ਇਤਰਾਜ਼ ਪ੍ਰਗਟ ਕਰਕੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ ਕੁਝ ਘੰਟਿਆਂ ਬਾਅਦ ਭਾਰਤ ਨੇ ਵੀ ਬੰਗਲਾਦੇਸ਼ੀ ਰਾਜਦੂਤ ਨੂੰ ਤਲਬ ਕਰਕੇ ਕਹਿ ਦਿੱਤਾ ਹੈ ਕਿ ਸਮਝੌਤੇ ਤਹਿਤ ਹੋ ਰਹੀ ਤਾਰਬੰਦੀ ਨੂੰ ਨਹੀਂ ਰੋਕਿਆ ਜਾ ਸਕਦਾ ਭਾਰਤ ਨੇ ਸਖਤ ਰੁਖ ਅਪਣਾ ਕੇ ਬੰਗਲਾਦੇਸ਼ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਦਬਾਅ ਸਹਿਣ ਨਹੀਂ ਕੀਤਾ ਜਾਵੇਗਾ ਭਾਰਤ ਦੀ ਏਕਤਾ ਤੇ ਅਖੰਡਤਾ ਸਬੰਧੀ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।

ਇਹ ਖਬਰ ਵੀ ਪੜ੍ਹੋ : Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ

ਤਖਤਾਪਲਟ ਤੋਂ ਪਹਿਲਾਂ ਸ਼ੇਖ ਹਸੀਨਾ ਸਰਕਾਰ ਨਾਲ ਭਾਰਤ ਦੇ ਬਹੁਤ ਚੰਗੇ ਸਬੰਧ ਸਨ ਅਸਲ ’ਚ ਕਾਰਜਕਾਰੀ ਸਰਕਾਰ ਕਿਸੇ ਨਾ ਕਿਸੇ ਬਹਾਨੇ ਭਾਰਤ ’ਤੇ ਵਾਰ ਕਰਨ ਦੀ ਕੋਸ਼ਿਸ਼ ’ਚ ਰਹਿੰਦੀ ਹੈ ਸਰਹੱਦੀ ਵਿਵਾਦ ਇੱਕ-ਦੋ ਦੇਸ਼ਾਂ ਤੱਕ ਸੀਮਿਤ ਨਹੀਂ ਦੁਨੀਆ ਦੇ ਅਨੇਕਾਂ ਮੁਲਕਾਂ ’ਚ ਆਪਸੀ ਵਿਵਾਦ ਹਨ ਭਾਰਤ ਤੇ ਬੰਗਲਾਦੇਸ਼ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ 2015 ’ਚ ਇਤਿਹਾਸਕ ਸਮਝੌਤਾ ਕੀਤਾ ਸੀ ਜਿਸ ਦੇ ਤਹਿਤ ਆਪਸੀ ਸਹਿਮਤੀ ਤੇ ਅਮਨ-ਅਮਾਨ ਨਾਲ ਇਲਾਕਿਆਂ ਦੀ ਅਦਲਾ -ਬਦਲੀ ਹੋਈ ਸੀ ਇਹ ਵੀ ਹੁੰਦਾ ਆਇਆ।

ਕਿ ਵਿਰੋਧੀ ਭਾਵਨਾ ਰੱਖਣ ਕਰਕੇ ਕਈ ਦੇਸ਼ ਗੁਆਂਢੀ ਦੇਸ਼ ਨਾਲ ਸਰਹੱਦੀ ਵਿਵਾਦਾਂ ਦਾ ਅਜਿਹਾ ਬਹਾਨਾ ਬਣਾ ਲੈਂਦੇ ਹਨ ਕਿ ਕਈ ਵਾਰ ਤਣਾਅ ਵੀ ਪੈਦਾ ਹੋ ਜਾਂਦਾ ਹੈ ਜਿੱਥੋਂ ਤੱਕ ਬੰਗਲਾਦੇਸ਼ ਦਾ ਸਬੰਧ ਹੈ ਭਾਰਤ ਦੀ ਸਭ ਤੋਂ ਲੰਮੀ ਸਰਹੱਦ ਬੰਗਲਾਦੇਸ਼ ਨਾਲ ਲੱਗਦੀ ਹੈ ਜੋ ਚਾਰ ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਹੈ ਬੰਗਲਾਦੇਸ਼ ਦੀ ਕਾਰਜਕਾਰੀ ਸਰਕਾਰ ਨੂੰ ਸੰਜਮ ਤੇ ਸਮਝਦਾਰੀ ਨਾਲ ਕੰਮ ਲੈ ਕੇ ਸਰਹੱਦੀ ਮਸਲੇ ’ਤੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਟਕਰਾਅ ਵਾਲਾ ਮਾਹੌਲ ਬਣਾਇਆ ਜਾਵੇ। India-Bangladesh relations

LEAVE A REPLY

Please enter your comment!
Please enter your name here