ਏਸ਼ੀਆਡ2018: ਸੇਲਿੰਗ ‘ਚ ਭਾਰਤ ਦਾ ਕਮਾਲ, ਜਿੱਤੇ 3 ਤਮਗੇ

 

ਮਹਿਲਾ ਈਵੇਂਟ ‘ਚ ਚਾਂਦੀ ਅਤੇ ਹਰਸ਼ਿਤਾ ਤੋਮਰ ਦੇ ਓਪਨ ਲੇਜ਼ਰ 4.7 ਈਵੇਂਟ ‘ਚ ਕਾਂਸੀ ਤਗਮੇ

ਜਕਾਰਤਾ, 1 ।ਸਤੰਬਰ। 

ਭਾਰਤ ਨੇ ਵਰਸ਼ਾ ਗੌਤਮ ਅਤੇ ਸ਼ਵੇਤਾ ਸ਼ੇਰਵੇਗਾਰ ਦੇ 49ਈਆਰ ਐਫਐਕਸ ਮਹਿਲਾ ਈਵੇਂਟ ‘ਚ ਚਾਂਦੀ ਅਤੇ ਹਰਸ਼ਿਤਾ ਤੋਮਰ ਦੇ ਓਪਨ ਲੇਜ਼ਰ 4.7 ਈਵੇਂਟ ‘ਚ ਕਾਂਸੀ ਤਗਮੇ ਦੀ ਬਦੌਲਤ ਤਿੰਨ ਤਗਮੇ ਹਾਸਲ ਕੀਤੇ ਏਸ਼ੀਅਨ ਖੇਡਾਂ ‘ਚ ਵਰੁਣ ਠੱਕਰ ਅਸ਼ੋਕ ਅਤੇ ਚੇਂਗੱਪਾ ਗਣਪਤੀ ਨੇ 49ਈਆਰ ਪੁਰਸ਼ ਮੁਕਾਬਲੇ ਦੀ ਰੇਸ 16 ਤੋਂ ਬਾਅਦ ਕੁੱਲ 53 ਦੇ ਸਕੋਰ ਨਾਲ ਕਾਂਸੀ ਤਗਮਾ ਜਿੱਤਿਆ


20 ਸਾਲ ਦੀ ਵਰਸ਼ਾ ਅਤੇ 27 ਸਾਲ ਦੀ ਸ਼ਵੇਤਾ ਨੇ ਮਿਲ ਕੇ ਇੱਥੇ ਇੰਡੋਨੇਸ਼ੀਆ ਨੈਸ਼ਨਲ ਸੇਲਿੰਗ ਸੈਂਟਰ ‘ਚ 15 ਰੇਸ ਤੋਂ ਬਾਅਦ ਕੁੱਲ 40 ਦਾ ਸਕੋਰ ਬਣਾਇਆ

 
16 ਸਾਲ ਦੀ ਹਰਸ਼ਿਤਾ ਨੇ 12 ਰੇਸ ਤੋਂ ਬਾਅਦ ਕੁੱਲ 62 ਦਾ ਸਕੋਰ ਬਣਾਇਆ ਜਿਸ ਨਾਲ ਉਹ ਤੀਸਰੇ ਸਥਾਨ ‘ਤੇ ਰਹੀ ਸਾਬਕਾ ਤੈਰਾਕ ਹਰਸ਼ਿਤਾ ਨੇ ਤਗਮਾ ਜਿੱਤਣ ਤੋਂ ਬਾਅਦ ਕਿਹਾ ਕਿ ਦੇਸ਼ ਲਈ ਤਗਮਾ ਜਿੱਤਣਾ ਬੇਹੱਦ ਚੰਗਾ ਅਹਿਸਾਸ ਹੈ ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦੀ ਮੇਰੇ ਲਈ ਕਾਫ਼ੀ ਕੁਝ ਸਿੱਖਣ ਦਾ ਤਜ਼ਰਬਾ ਰਿਹਾ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here