ਭਾਰਤ ਦੀ ਪੁਰਸ਼-ਮਹਿਲਾ ਟੀਮ ਬੇਲਜੀਅਮ-ਇੰਗਲੈਂਡ ਦੌਰੇ ‘ਤੇ ਰਵਾਨਾ

Indian, Women's Team, Leaves , Belgium-England

ਬੈਂਗਲੁਰੂ (ਏਜੰਸੀ)। ਭਾਰਤ ਦੀ ਪੁਰਸ਼ ਅਤੇ ਸੀਨੀਅਰ ਮਹਿਲਾ ਹਾਕੀ ਦੀਆਂ ਟੀਮਾਂ ਐਤਵਾਰ ਰਾਤ ਬੈਂਗਲੁਰੂ ਦੇ ਕੇਮਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੇ ਆਪਣੇ ਬੇਲਜੀਅਮ ਅਤੇ ਇਗਲੈਂਡ ਦੌਰੇ ਲਈ ਰਵਾਨਾ ਹੋ ਗਈਆਂ ਪੁਰਸ਼ ਟੀਮ ਨੂੰ ਐਟਵਰਪ ‘ਚ ਬੇਲਜੀਅਮ ਅਤੇ ਸਪੇਨ ਖਿਲਾਫ਼ ਕੁੱਲ ਪੰਜ ਮੈਚ ਖੇਡਣੇ ਹਨ ਇਹ ਦੌਰਾ 26 ਸਤੰਬਰ ਤੋਂ ਤਿੰਨ ਅਕਤੂਬਰ ਤੱਕ ਚੱਲੇਗਾ ਜਦੋਂਕਿ ਮਹਿਲਾ ਟੀਮ ਦਾ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲੇਗਾ ਜਿਸ ‘ਚ ਉਹ ਕੁੱਲ ਪੰਜ ਮੈਚ ਮਾਰਲੇ ‘ਚ ਬ੍ਰਿਟੇਨ ਖਿਲਾਫ਼ ਖੇਡੇਗੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ, ਇਹ ਦੌਰਾ ਸਾਡੇ ਖੇਡ ਨੂੰ ਸੁਧਾਰਨ ਦੇ ਲਿਹਾਜ ‘ਚ ਅਹਿਮ ਹੈ। (Sports News)

ਓਡੀਸਾ ‘ਚ ਰੂਸ ਖਿਲਾਫ਼ ਸਾਡੇ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਇਸ ਨਾਲ ਮਜ਼ਬੂਤੀ ਮਿਲੇਗੀ ਸਾਡੀ ਟੀਮ ‘ਚ ਕਈ ਤਜ਼ਰਬੇਕਾਰ ਖਿਡਾਰੀ ਵਾਪਸੀ ਕਰ ਰਹੇ ਹਨ ਵਿਸ਼ਵਕੱਪ ਅਤੇ ਯੂਰੋ ਚੈਂਪੀਅਨਸ਼ਿਪ ਜੇਤੂ ਬੇਲਜੀਅਮ ਵਰਗੀ ਟੀਮ ਖਿਲਾਫ਼ ਸਾਨੂੰ ਤਿਆਰੀਆਂ ਪਰਖਣ ਦਾ ਮੌਕਾ ਮਿਲੇਗਾ ਉਨ੍ਹਾ ਕਿਹਾ ‘ ਅਸੀਂ ਵਿਸ਼ਵ ਦੀ ਅੱਠਵੇਂ ਨੰਬਰ ਦੀ ਟੀਮ ਸਪੇਨ ਨਾਲ ਵੀ ਦੋ ਮੈਚ ਖੇਡਾਂਗੇ ਇਸ ਨਾਲ ਸਾਨੂੰ ਟੀਮ ਲਈ ਵੀ ਸਹੀ ਤਾਲਮੇਲ ਲੱਭਣ ‘ਚ ਮੱਦਦ ਮਿਲੇਗੀ ਜੋ ਅਹਿਮ ਕੁਆਲੀਫਾਇਰ ਮੁਕਾਬਲਿਆਂ ਤੋਂ ਪਹਿਲਾਂ ਕੰਮ ਆਵੇਗਾ।

ਇਹ ਵੀ ਪੜ੍ਹੋ : ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ

ਭਾਰਤੀ ਪੁਰਸ਼ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਬੇਲਜੀਅਮ ਖਿਲਾਫ਼ 26 ਸਤੰਬਰ ਨੂੰ ਐਂਟਵਰਪ ਤੋਂ ਪਹਿਲੇ ਮੈਚ ਨਾਲ ਕਰੇਗੀ ਇਸ ਤੋਂ ਬਾਦ ਦੋ ਮੈਚ ਸਪੇਨ ਨਾਲ 28 ਅਤੇ 29 ਸਤੰਬਰ ਨੂੰ ਇਸ ਸਥਾਨ ‘ਤੇ ਖੇਡੇਗੀ ਵਿਸ਼ਵ ਦੀ ਸੱਤਵੇਂ ਨੰਬਰ ਦੀ ਟੀਮ ਫਿਰ ਦੂਜੇ ਨੰਬਰ ਦੀ ਬੇਲਜੀਅਮ ਨਾਲ 1 ਅਤੇ 3 ਅਕਤੂਬਰ ਨੂੰ ਆਪਣੇ ਬਾਕੀ ਦੋ ਮੈਚ ਖੇਡੇਗੀ। ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਨੇ ਬ੍ਰਿਟੇਨ ਦੌਰੇ ਨੂੰ ਲੈ ਕੇ ਕਿਹਾ, ਸਾਡੇ ਕੋਲ ਵਧੀਆ ਖਿਡਾਰੀਆਂ ਦਾ ਗਰੁੱਪ ਹੈ ਜੋ ਪਿਛਲੇ ਕਾਫ਼ੀ ਸਮੇਂ ਤੋਂ Îਇਕੱਠੇ ਖੇਡ ਰਿਹਾ ਹੈ ਅਸੀਂ ਪਿਛਲੇ ਤਿੰਨ ਹਫ਼ਤਿਆਂ ਤੋਂ ਬੈਂਗਲੁਰੂ ਦੇ ਨੈਸ਼ਨਲ ਕੈਂਪ ‘ਚ ਆਪਣੀਆਂ ਤਿਆਰੀਆਂ ਕਰ ਰਹੇ ਹਾਂ ਅਤੇ ਆਉਣ ਵਾਲੇ ਦੌਰੇ ਲਈ ਤਿਆਰ ਹਾਂ ਅਮਰੀਕਾ ਖਿਲਾਫ ਨਵੰਬਰ ‘ਚ ਸਾਡੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਇਹ ਦੌਰਾ ਬਹੁਤ ਮੱਦਦਗਾਰ ਹੋਵੇਗਾ ਮਹਿਲਾ ਟੀਮ ਬ੍ਰਿਟੇਨ ਖਿਲਾਫ਼ ਪੰਜ ਮੈਚਾਂ ਦੀ ਲੜੀ 27 ਸਤੰਬਰ ਤੋਂ ਇੰਗਲੈਂਡ ਦੇ ਮਾਰਲੇ ‘ਚ ਕਰੇਗੀ। (Sports News)