ਰਿਸ਼ਭ ਪੰਤ ਦੇ ਸ਼ਾਨਦਾਰ ਧਮਾਕੇ ਨਾਲ ਭਾਰਤ ਦੀ ਜਿੱਤ,
ਦੂਜੀ ਪਾਰੀ ’ਚ ਮੁਹੰਮਦ ਸਿਰਾਜ ਨੇ ਲਈਆਂ 5 ਵਿਕਟਾਂ
ਬ੍ਰਿਸਬੇਨ। ਭਾਰਤ ਨੇ ਬ੍ਰਿਸਬੇਨ ਦੇ ਮੈਦਾਨ ’ਚ ਇਤਿਹਾਸ ਰਚਦਿਆਂ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਦਾ ਸਿਹਰਾ ਰਿਸ਼ਭ ਪੰਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 89 ਦੌੜਾਂ ਬਣਾਈਆਂ।
ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੀ ਪਾਰੀ ’ਚ ਸੱਤ ਵਿਕਟਾਂ ’ਤੇ 329 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਭਾਰਤੀ ਬੱਲੇਬਾਜ਼ ਸੁਭਮਨ ਗਿੱਲ ਤੇ ਚੇਤਸ਼ਵਰ ਪੁਜਾਰਾ ਤੇ ਰਿਸ਼ਭ ਪੰਤ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ ’ਤੇ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂਅ ਕੀਤੀ। ਇਸ ਤਰ੍ਹਾਂ ਭਾਰਤ ਨੇ ਲਗਾਤਾਰ ਤੀਜੇ ਸਾਲ ਬਾਰਡਰ ਗਾਵਸਕਰ ਸੀਰੀਜ਼ ’ਤੇ ਕਬਜ਼ਾ ਕਰ ਲਿਆ ਹੈ। ਰਿਸ਼ਭ ਪੰਤ ਨੇ ਜੋਸ਼ ਹੇਜਲਵੁੱਡ ਦੀ ਗੇਂਦ ’ਤੇ ਚੌਕਾ ਜੜ ਕੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.