ਜਕਾਰਤਾ, (ਏਜੰਸੀ)। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਕੋਰੀਆ ਵਿਰੁੱਧ 0-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ ਜਿਸ ਨਾਲ ਉਸਦੇ ਹੱਥ ਕਾਂਸੀ ਤਗਮਾ ਲੱਗਿਆ ਪਰ ਇਹ ਕਾਂਸੀ ਤਗਮਾ ਇਤਿਹਾਸਕ ਰਿਹਾ ਕਿਉਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਸ ਖੇਡ ‘ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਭਾਰਤੀ ਟੀਮ ਨੇ ਕੱਲ੍ਹ ਕੁਆਰਟਰ ਫਾਈਨਲ ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਨਾਲ ਹੀ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ ਸੀ। (Table Tennis)
ਪਰ ਫ਼ਾਈਨਲ ‘ਚ ਪਹੁੰਚਣ ਲਈ ਟੀਮ ਦਾ ਮੁਕਾਬਲਾ ਮਜ਼ਬੂਤ ਕੋਰੀਆ ਨਾਲ ਸੀ ਜਿਸ ਅੱਗੇ ਭਾਰਤੀ ਖਿਡਾਰੀਆਂ ਨੂੰ ਪਹਿਲੇ ਤਿੰਨ ਮੁਕਾਬਲੇ ਗੁਆ ਕੇ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਵਿਰੁੱਧ ਦੋ ਮੈਚ ਜਿੱਤਣ ਵਾਲੇ 25 ਸਾਲਾ ਜੀ ਸੱਤਿਅਨ ਨੂੰ ਸਾਂਗਸੂ ਵਿਰੁੱਧ 1-3 ਨਾਲ ਹਾਰ ਮਿਲੀ ਸੱਤਿਅਨ ਨੇ ਹਾਲਾਂਕਿ ਮੈਚ ‘ਚ ਚੰਗੀ ਸ਼ੁਰੂਆਤ ਕੀਤਾ ਅਤੇ ਪਹਿਲੀ ਗੇਮ 11-9 ਨਾਲ ਜਿੱਤ ਲਈ ਪਰ ਕੋਰਿਆਈ ਖਿਡਾਰੀ ਨੇ ਵਾਪਸੀ ਕਰਦੇ ਹੋਏ ਅਗਲੀਆਂ ਤਿੰਨ ਗੇਮਾਂ 11-9, 11-3, 11-3 ਨਾਲ ਜਿੱਤ ਕੇ ਮੁਕਾਬਲੇ ‘ਚ ਕੋਰੀਆ ਨੂੰ 1-0 ਦਾ ਵਾਧਾ ਦਿਵਾ ਦਿੱਤਾ। (Table Tennis)
ਇਹ ਵੀ ਪੜ੍ਹੋ : ਬੀਐੱਸਐੱਫ਼ ਨੇ ਰਾਮਗੜ੍ਹ ’ਚ ਪਾਕਿਸਤਾਨੀ ਨਸ਼ਾ ਤਸਕਰ ਨੂੰ ਕੀਤਾ ਢੇਰ
ਦੂਸਰੇ ਮੈਚ ‘ਚ ਅਚੰਤ ਸ਼ਰਤ ਕਮਲ ਨੇ ਸਿਕ ਯੰਗ ਵਿਰੁੱਧ ਪੰਜ ਗੇਮਾਂ ਤੱਕ ਜ਼ਬਰਦਸਤ ਸੰਘਰਸ਼ ਕੀਤਾ ਪਰ ਉਹ 2-3 ਨਾਲ ਹਾਰ ਗਏ ਸ਼ਰਤ ਨੇ ਪਹਿਲੀਆਂ ਦੋ ਗੇਮਾਂ 9-11, 9-11 ਨਾਲ ਗੁਆਉਣ ਤੋਂ ਬਾਅਦ ਵਾਪਸੀ ਕੀਤੀ ਅਤੇ ਅਗਲੀਆਂ ਦੋ ਗੇਮਾਂ 11-6, 11-7 ਨਾਲ ਜਿੱਤ ਕੇ 2-2 ਦੀ ਬਰਾਬਰੀ ਕੀਤੀ ਫ਼ੈਸਲਾਕੁਨ ਗੇਮ ‘ਚ ਕੋਰਿਆਈ ਖਿਡਾਰੀ ਨੇ 11-8 ਨਾਲ ਜਿੱਤ ਹਾਸਲ ਕੀਤੀ ਅਤੇ ਕੋਰੀਆ ਮੈਚ ‘ਚ 2-0 ਨਾਲ ਅੱਗੇ ਹੋ ਗਿਆ ਅਮਲਰਾਜ ਤੀਸਰੇ ਮੈਚ ‘ਚ ਜਾਂਗ ਵਿਰੁੱਧ 5-11, 7-11, 11-4, 7-11 ਨਾਲ ਮੁਕਾਬਲਾ ਗੁਆ ਬੈਠੇ ਅਤੇ ਕੋਰੀਆ ਨੇ 3-0 ਦਾ ਅਜੇਤੂ ਵਾਧਾ ਬਣਾਉਂਦੇ ਹੋਏ ਫ਼ਾਈਨਲ ‘ਚ ਜਗ੍ਹਾ ਬਣਾ ਲਈ।
ਭਾਰਤੀ ਮਹਿਲਾ ਟੀਮ ਨੂੰ ਕੁਆਰਟਰ ਫਾਈਨਲ ‘ਚ ਹਾਂਗਕਾਂਗ ਤੋਂ 1-3 ਨਾਲ ਹਾਰ ਦਾ ਸਾਮ੍ਹਣਾ ਕਰਨਾ ਪਿਆ ਸੀ ਇਸ ਤਗਮੇ ਤੋਂ ਬਾਅਦ ਭਾਰਤ ਦੀਆਂ ਆਸਾਂ ਹੁਣ ਮਿਕਸਡ ਡਬਲਜ਼ ਮੁਕਾਬਲਿਆਂ ‘ਤੇ ਟਿਕ ਗਈਆਂ ਹਨ ਜਿੱਥੇ ਅਮਲਰਾਤ ਅਤੇ ਮਧੁਰਿਕਾ ਪਾਟਕਰ, ਅਚੰਤ ਸ਼ਰਤ ਕਮਲ ਅਤੇ ਮਣਿਕਾ ਬੱਤਰਾ ਆਪਣੀ ਚੁਣੌਤੀ ਪੇਸ਼ ਕਰਨਗੇ। (Table Tennis)