10ਵੇਂ ਦਿਨ ਭਾਰਤ ਨੇ ਜਿੱਤੇ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਤਮਗੇ | National Anthem
- ਮਣਿਕਾ ਨੇ ਜਿੱਤਿਆ ਸੋਨ, ਗੋਲਡਨ ਡਬਲ ਪੂਰਾ
ਗੋਲਡ ਕੋਸਟ (ਏਜੰਸੀ)। ਭਾਰਤ ਦੀ ਮਣਿਕਾ ਬੱਤਰਾ ਨੇ ਟੇਬਲ ਟੈਨਿਸ ਵਿੱਚ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਔਰਤਾਂ ਦੇ ਸਿੰਗਲ ਮੁਕਾਬਲੇ ਦਾ ਸੋਨ ਤਗਮਾ ਜਿੱਤ ਕੇ ਗੋਲਡਨ ਡਬਲ ਪੂਰਾ ਕਰ ਲਿਆ। ਮਣਿਕਾ ਨੇ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੂੰ ਇਤਿਹਾਸਕ ਟੀਮ ਸੋਨ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਔਰਤਾਂ ਦੇ ਸਿੰਗਲ ਫਾਈਨਲ ਵਿੱਚ ਮਣਿਕਾ ਨੇ ਸਿੰਗਾਪੁਰ ਦੀ ਮੇਂਗਯੂ ਨੂੰ ਇੱਕਤਰਫ਼ਾ ਮੁਕਾਬਲੇ ‘ਚ 11-7,11-6, 11-2, 11-7 ਨਾਲ ਹਰਾ ਕੇ ਦੇਸ਼ ਨੂੰ ਟੇਬਲ ਟੈਨਿਸ ਵਿੱਚ ਦੂਸਰਾ ਸੋਨ ਤਗਮਾ ਦਿਵਾਇਆ ਭਾਰਤ ਨੇ ਪਿਛਲੀਆਂ ਗਲਾਸਗੋ ਖੇਡਾਂ ਵਿੱਚ ਟਬਲ ਟੈਨਿਸ ਵਿੱਚ ਸਿਰਫ਼ ਇੱਕ ਚਾਂਦੀ ਤਗਮਾ ਜਿੱਤਿਆ ਸੀ ਪਰ ਇਸ ਵਾਰ ਉਸਦੇ ਖਾਤੇ ‘ਚ ਹੁਣ ਤੱਕ ਦੋ ਸੋਨ ਤਗਮੇ ਆ ਚੁੱਕੇ ਹਨ। (National Anthem)
ਭਾਰਤੀ ਖਿਡਾਰੀਆਂ ਨੇ 21ਵੀਂਆਂ ਰਾਸ਼ਟਰ ਮੰਡਲ ਖੇਡਾਂ ‘ਚ 10ਵੇਂ ਦਿਨ ਅੱਜ ਤਮਗਿਆਂ ਦੀ ਬਰਸਾਤ ਕਰਦਿਆਂ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਸਮੇਤ 17 ਤਮਗੇ ਜਿੱਤ ਕੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਅੱਗੇ ਨਿਕਲਣਾ ਤੈਅ ਕਰ ਲਿਆ ਹੈ ਭਾਰਤ ਨੇ ਹੁਣ 25 ਸੋਨ, 16 ਚਾਂਦੀ ਤੇ 18 ਕਾਂਸੀ ਸਮੇਤ 59 ਤਮਗੇ ਹੋ ਗਏ ਹਨ ਤੇ ਖੇਡਾਂ ਦੇ ਅੰਤਿਮ ਦਿਨ ਐਤਵਾਰ ਨੂੰ ਉਸ ਦਾ ਘੱਟ ਤੋਂ ਘੱਟ ਛੇ ਤਮਗਾ ਜਿੱਤਣਾ ਤੈਅ ਹੈ, ਜਿਸ ਨਾਲ ਉਹ ਗਲਾਸਗੋ ਦੀ ਕੁੱਲ 64 ਤਮਗਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦੇਵੇਗਾ। (National Anthem)
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ…
ਭਾਰਤ ਨੇ ਗਲਾਸਗੋ ‘ਚ 15 ਸੋਨ, 30 ਚਾਂਦੀ ਤੇ 19 ਕਾਂਸੀ ਤਮਗੇ ਜਿੱਤੇ ਸਨ ਭਾਰਤ ਦਾ ਰਾਸ਼ਟਰ ਮੰਡਲ ਖੇਡਾਂ ‘ਚ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਹੋ ਚੁੱਕਾ ਹੈ ਭਾਰਤ ਨੇ 2002 ਦੇ ਮੈਨਚੈਸਟਰ ਖੇਡਾਂ ‘ਚ 30 ਸੋਨ ਤੇ 2010 ਦੀਆਂ ਦਿੱਲੀ ਖੇਡਾਂ ‘ਚ 38 ਸੋਨ ਜਿੱਤੇ ਸਨ ਭਾਰਤ ਨੂੰ ਖੇਡਾਂ ਦੇ 10ਵੇਂ ਦਿਨ ਮੁੱਕੇਬਾਜ਼ਾਂ ਐਮਸੀ ਮੈਰੀਕਾਮ, ਗੌਰਵ ਸੋਲੰਕੀ ਤੇ ਵਿਕਾਸ ਕ੍ਰਿਸ਼ਨ, ਪਹਿਲਵਾਨਾਂ ਵਿਨੇਸ਼ ਫੋਗਾਟ ਤੇ ਸੁਮਿਤ, ਭਾਲਾ ਸੁੱਟ ਐਥਲੀਟ ਨੀਰਜ ਚੋਪੜਾ, ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਤੇ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਨੇ ਸੋਨ ਤਮਗੇ ਦਿਵਾਏ। (National Anthem)
ਸਟਾਰ ਮਹਿਲਾ ਮੁੱਕੇਬਾਜ਼ ਮੈਰੀਕਾਮ ਨੇ ਵਿਸ਼ਵ ਏਸ਼ੀਆ ਤੇ ਓਲੰਪਿਕ ਤਮਗਿਆਂ ਤੋਂ ਬਾਅਦ ਹੁਣ ਆਪਣੇ ਕੈਰੀਅਰ ‘ਚ ਪਹਿਲੇ ਰਾਸ਼ਟਰਮੰਡਲ ਸੋਨ ਤਮਗੇ ਦੀ ਕਮੀ ਨੂੰ ਪੂਰਾ ਕਰ ਲਿਆ ਮੈਰੀ (45-48 ਕਿੱਲੋਗ੍ਰਾਮ) ਦੇ ਸੋਨ ਤੋਂ ਇਲਾਵਾ ਗੌਰਵ ਸੋਲੰਕੀ ਨੇ ਵੀ 52 ਕਿੱਲੋਗ੍ਰਾਮ ਤੇ ਵਿਕਾਸ ਕ੍ਰਿਸ਼ਨ ਨੇ 75 ਕਿੱਲੋਗ੍ਰਾਮ ‘ਚ ਸੋਨ ਤਮਗਾ ਜਿੱਤਿਆ ਜਦੋਂਕਿ ਅਮਿਤ (46-49), ਮਨੀਸ਼ ਕੌਸ਼ਿਕ (60) ਤੇ ਸਤੀਸ਼ ਕੁਮਾਰ (91+) ਨੂੰ ਚਾਂਦੀ ਤਮਗਾ ਮਿਲਿਆ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ…
ਭਾਰਤ ਨੇ ਇਸ ਤਰ੍ਹਾਂ ਮੁੱਕੇਬਾਜ਼ੀ ‘ਚ ਤਿੰਨ ਸੋਨ, ਤਿੰਨ ਚਾਂਦੀ ਤੇ ਤਿੰਨ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ ਜੋ ਰਾਸ਼ਟਰਮੰਡਲ ਮੁੱਕੇਬਾਜ਼ੀ ‘ਚ ਉਸਦਾ ਸਰਵੋਤਮ ਪ੍ਰਦਰਸ਼ਨ ਹੈ ਵਿਨੇਸ਼ ਫੋਗਾਟ (50 ਕਿੱਲੋਗ੍ਰਾਮ) ਤੇ ਸੁਮਿਤ (125) ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਕੁਸ਼ਤੀ ‘ਚ ਸੋਨ ਤਮਗੇ ਜਿੱਤੇ ਲਏ ਜਦੋਂਕਿ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ (62) ਤੇ ਸੋਮਵੀਰ (86) ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ।
ਵਿਨੇਸ਼ ਤੇ ਸੁਮਿਤ ਨੇ ਸੋਨ ਤਮਗਿਆਂ ਨਾਲ ਗੋਲਡ ਕੋਸਟ ‘ਚ ਭਾਰਤ ਦੇ ਕੁਸ਼ਤੀ ਦੇ ਸੋਨ ਤਮਗਿਆਂ ਦੀ ਗਿਣਤੀ ਪੰਜ ਪਹੁੰਚ ਗਈ ਤੇ ਉਸਨੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਪੰਜ ਸੋਨ ਤਮਗਿਆਂ ਦੀ ਬਰਾਬਰੀ ਕਰ ਲਈ ਵਿਨੇਸ਼ ਤੇ ਸੁਮਿਤ ਤੋਂ ਪਹਿਲਾਂ ਸੁਸ਼ੀਲ ਕੁਮਾਰ, ਰਾਹੁਲ ਅਵਾਰੇ ਤੇ ਬਜਰੰਗ ਨੇ ਸੋਨ ਤਮਗੇ ਜਿੱਤੇ ਸਨ ਭਾਰਤ ਨੇ ਕੁਸ਼ਤੀ ‘ਚ ਆਪਣਾ ਅਭਿਆਨ ਪੰਜ ਸੋਨ, ਤਿੰਨ ਚਾਂਦੀ ਤੇ ਚਾਰ ਕਾਂਸੀ ਸਮੇਤ 12 ਤਮਗਿਆਂ ਦੇ ਨਾਲ ਸਮਾਪਤ ਕੀਤਾ ਸੰਜੀਵ ਰਾਜਪੂਤ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਆਖਰੀ ਦਿਨ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ‘ਚ ਦੇਸ਼ ਨੂੰ ਸੋਨ ਤਮਗੇ ਦਿਵਾ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ
ਭਾਰਤ ਨੇ ਇਸ ਤਰ੍ਹਾਂ ਇਨ੍ਹਾਂ ਖੇਡਾਂ ‘ਚ ਆਪਣਾ ਨਿਸ਼ਾਨੇਬਾਜ਼ੀ ਅਭਿਆਨ ਸੱਤ ਸੋਨ, ਚਾਰ ਚਾਂਦੀ ਤੇ ਪੰਜ ਕਾਂਸੀ ਸਮੇਤ ਕੁੱਲ 16 ਤਮਗਿਆਂ ਦੇ ਨਾਲ ਸਮਾਪਤ ਕੀਤਾ ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਚਾਰ ਸੋਨ, 9 ਚਾਂਦੀ ਤੇ ਚਾਰ ਕਾਂਸੀ ਸਮੇਤ ਕੁੱਲ 17 ਤਮਗੇ ਜਿੱਤੇ ਸਨ ।ਦੀਪਿਕਾ ਕਾਰਤਿਕ ਪੱਲੀਕਲ ਤੇ ਸੌਰਵ ਘੋਸ਼ਾਲ ਨੂੰ ਸਾਂਝੇ ਡਬਲ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ ਭਾਰਤ ਦਾ ਇਨ੍ਹਾਂ ਖੇਡਾਂ ‘ਚ ਸਕਵੈਸ਼ ‘ਚ ਇਹ ਪਹਿਲਾ ਤਮਗਾ ਹੈ ਦੀਪਿਕਾ ਤੇ ਘੋਸ਼ਾਲ ਨੂੰ ਫਾਈਨਲ ‘ਚ ਅਸਟਰੇਲੀਆਈ ਜੋੜੀ ਡੋਨਾ ਉਰਕਹਾਰਟ ਤੇ ਕੈਮਰੂਨ ਪਿੱਲੇ ਨੇ ਹਰਾਇਆ।
ਨੀਰਜ ਦੇ ਨੇਜੇ ਨੇ ਫੁੰਡਿਆ ਇਤਿਹਾਸਕ ਸੋਨ | National Anthem
ਭਾਰਤ ਦੇ 20 ਵਰ੍ਹਿਆਂ ਦੇ ਨੌਜਵਾਨ ਨੀਰਜ ਚੋਪੜਾ ਨੇ ਸੈਸ਼ਨ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਦੇ ਹੋਏ 86.47 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਕੇ ਦੇਸ਼ ਨੂੰ ਇਤਿਹਾਸਕ ਸੋਨ ਤਗਮਾ ਦਿਵਾ ਦਿੱਤਾ ਅਤੇ ਉਹ ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਵੀ ਬਣ ਗਏ ਨੀਰਜ ਦਾ ਇਹ ਤਗਮਾ ਭਾਰਤ ਲਈ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਇਤਿਹਾਸ ਵਿੱਚ ਸਿਰਫ਼ ਪੰਜਵਾਂ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਉੱਡਣਾ ਸਿੱਖ ਮਿਲਖਾ ਸਿੰਘ ਨੇ 1958 ਕਾਰਡਿਫ ‘ਚ 400 ਮੀਟਰ, ਡਿਸਕਸ ਥ੍ਰੋਅਰ ਕ੍ਰਿਸ਼ਨਾ ਪੂਨੀਆ ਨੇ 2010 ਦਿੱਲੀ ਵਿੱਚ, ਮਹਿਲਾ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਦਿੱਲੀ ਵਿੱਚ ਅਤੇ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਦਿਵਾਏ ਸਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦੇਹਾਂਤ
ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ ਅਤੇ ਇਹਨਾਂ ਖੇਡਾਂ ਵਿੱਚ ਅਥਲੈਟਿਕਸ ਵਿੱਚ ਤੀਸਰਾ ਤਗਮਾ ਹੈ ਭਾਰਤ ਨੇ ਇਸ ਦੇ ਨਾਲ ਹੀ ਪਿਛਲੀਆਂ ਗਲਾਸਗੋ ਖੇਡਾਂ ਦੇ ਅਥਲੈਟਿਕਸ ਦੇ ਇੱਕ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮੇ ਦੇ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਨੀਰਜ ਦੇ ਸੋਨੇ ਤੋਂ ਪਹਿਲਾਂ ਭਾਰਤ ਨੇ ਮਹਿਲਾ ਡਿਸਕਸ ਥ੍ਰੋ ਵਿੱਚ ਚਾਂਦੀ ਅਤੇ ਕਾਂਸੀ ਤਗਮੇ ਜਿੱਤੇ ਸਨ ਭਾਰਤ ਦੀ ਅਥਲੈਟਿਕਸ ਵਿੱਚ ਇਹਨਾਂ ਤਿੰਨ ਤਗਮਿਆਂ ਮੁਹਿੰਮ ਸਮਾਪਤ ਹੋ ਗਈ