ਹਾੱਕੀ ਮਹਿਲਾ ਵਿਸ਼ਵ ਕੱਪ-ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ : ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਕੀਤੀ ਬਰਾਬਰੀ

ਇੰਗਲੈਂਡ ਨਾਲ 1-1 ਨਾਲ ਖੇਡਿਆ ਡਰਾਅ | Sports News

  • ਕਾਮਨਵੈਲਥ ਖੇਡਾਂ ਕਾਂਸੀ ਤਗਮੇ ਦੇ ਮੁਕਾਬਲੇ 6-0 ਨਾਲ ਹਰਾਇਆ ਸੀ ਭਾਰਤ ਨੂੰ | Sports News

ਲੰਦਨ (ਏਜੰਸੀ)। ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ‘ਚ ਸ਼ਨਿੱਚਰਵਾਰ ਨੂੰ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ, ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਤੇ ਓਲੰਪਿਕ ਚੈਂਪਿਅਨ ਇੰਗਲੈਂਡ ਨਾਲ 1-1 ਦਾ ਡਰਾਅ ਖੇਡਿਆ ਅਤੇ ਅੰਕ ਵੰਡ ਲਏ ਵਿਸ਼ਵ ਰੈਂਕਿੰਗ ‘ਚ 10ਵੇਂ ਨੰਬਰ ਦੀ ਟੀਮ ਭਾਰਤ ਨੇ ਮੈਚ ‘ਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਅਤੇ ਆਪਣੇ ਤੋਂ ਰੈਂਕਿੰਗ ‘ਚ ਅੱਠ ਸਥਾਨ ਉੱਪਰ ਦੀ ਟੀਮ ਇੰਗਲੈਂਡ ਦੇ ਮੁੜ੍ਹਕਾ ਲਿਆ ਦਿੱਤਾ ਭਾਰਤ ਨੇ ਮੈਚ ‘ਚ ਨੇਹਾ ਗੋਇਲ ਦੇ 25ਵੇਂ ਮਿੰਟ ‘ਚ ਕੀਤੇ ਮੈਦਾਨੀ ਗੋਲ ਨਾਲ ਵਾਧਾ ਬਣਾਇਆ ਪਰ ਇੰਗਲੈਂਡ ਨੇ 54ਵੇਂ ਮਿੰਟ ‘ਚ ਜਾ ਕੇ ਲਿਲੀ ਓਸਲੇ ਦੇ ਪੈਨਲਟੀ ਕਾਰਨਰ ‘ਤੇ ਕੀਤੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਤੋਂ ਕਿਸੇ ਨੂੰ ਆਸ ਨਹੀਂ ਸੀ ਕਿ ਉਹ ਮੇਜ਼ਬਾਨ ਟੀਮ ਨੂੰ ਐਨਾ ਸੰਘਰਸ਼ ਕਰਾਵੇਗੀ ਪਰ ਤਜ਼ਰਬੇਕਾਰ ਫਾਰਵਰਡ ਰਾਣੀ ਦੀ ਅਗਵਾਈ ‘ਚ ਭਾਰਤੀ ਟੀਮ ਨੇ ਪੂਲ ਬੀ ਦੇ ਇਸ ਮੈਚ ‘ਚ ਹਰ ਲਿਹਾਜ਼ ਨਾਲ ਜ਼ਾਂਬਾਜ਼ ਪ੍ਰਦਰਸ਼ਨ ਕੀਤਾ।

ਅਗਲਾ ਮੁਕਾਬਲਾ 25 ਜੁਲਾਈ ਨੂੰ ਆਇਰਲੈਂਡ ਨਾਲ

ਇੰਗਲੈਂਡ ਨੇ ਭਾਰਤੀ ਟੀਮ ਨੂੰ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਗਮੇ ਦੇ ਮੁਕਾਬਲੇ ‘ਚ 6-0 ਨਾਲ ਹਰਾਇਆ ਸੀ ਪਰ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਤੋਂ ਛੇ ਮਿੰਟ ਦੂਰ ਰਹਿ ਗਈ ਇੰਗਲੈਂਡ ਦੀਆਂ ਖਿਡਾਰੀਆਂ ਨੇ ਮੈਚ ਬਰਾਬਰੀ ‘ਤੇ ਸਮਾਪਤ ਹੋਣ ਤੋਂ ਬਾਅਦ ਸੌਖੀ ਸਾਹ ਲਈ ਭਾਰਤ ਦਾ ਵਿਸ਼ਵ ਦੀ 16ਵੇਂ ਨੰਬਰ ਦੀ ਟੀਮ ਆਇਰਲੈਂਡ ਨਾਲ 25 ਜੁਲਾਈ ਨੂੰ ਮੁਕਾਬਲਾ ਹੋਵੇਗਾ ਇਸ ਤੋਂ ਪਹਿਲਾਂ ਗਰੁੱਪ ਸੀ ਦੇ ਇੱਕ ਮੁਕਾਬਲੇ ‘ਚ ਜਰਮਨੀ ਨੇ ਦੱਖਣੀ ਅਫ਼ਰੀਕਾ ਨੂੰ 3-1 ਨਾਲ ਹਰਾਇਆ।

LEAVE A REPLY

Please enter your comment!
Please enter your name here