ਪਹਿਲਾ ਟੈਸਟ: ਰੋਮਾਂਚਕ ਮੈਚ ‘ਚ 31 ਦੌੜਾਂ ਨਾਲ ਜਿੱਤਿਆ ਭਾਰਤ
323 ਦੌੜਾਂ ਦੇ ਟੀਚੇ ਲਈ ਸੰਘਰਸ਼ ਕਰਦਿਆਂ 291 ‘ਤੇ ਸਿਮਟੇ ਕੰਗਾਰੂ
ਪੁਜਾਰਾ 123 ਅਤੇ 71 ਦੌੜਾਂ ਦੀਆਂ ਬਿਹਤਰੀਨ ਪਾਰੀਆਂ ਲਈ ਬਣੇ ਮੈਨ ਆਫ਼ ਦ ਮੈਚ
ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਲਿਆ
ਲੜੀ ਦਾ ਦੂਸਰਾ ਟੈਸਟ 14 ਦਸੰਬਰ ਨੂੰ ਪਰਥ ‘ਚ
ਏਜੰਸੀ,
ਐਡੀਲੇਡ, 10 ਦਸੰਬਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ?ਟੈਸਟ?ਮੈਚ ‘ਚ ਸਾਹ ਰੋਕ ਦੇਣ ਵਾਲੇ ਉਤਾਰ-ਚੜਾਅ ਵਾਲੇ ਦੌਰ ਤੋਂ ਲੰਘਦਿਆਂ ਆਸਟਰੇਲੀਆ ਦੀ ਚੁਣੌਤੀ ਨੂੰ ਆਖ਼ਰ ਤੋੜ ਕੇ ਨਵਾਂ ਇਤਿਹਾਸ ਰਚ ਦਿੱਤਾ ਭਾਰਤ ਨੇ ਪੰਜਵੇਂ ਅਤੇ ਆਖ਼ਰੀ ਦਿਨ 31 ਦੌੜਾਂ ਨਾਲ ਜਿੱਤ ਕੇ ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਦੀ ਜਿੱਤ ‘ਚ ਪੁਜਾਰਾ ਤੋਂ ਇਲਾਵਾ ਰਹਾਣੇ ਦੀ ਬੱਲੇਬਾਜ਼ੀ ਦੇ ਨਾਲ ਅਸ਼ਵਿਨ, ਸ਼ਮੀ, ਇਸ਼ਾਂਤ ਅਤੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਭਾਰਤ ਨੂੰ 10 ਸਾਲਾਂ ਂਚ ਪਹਿਲੀ ਜਿੱਤ ਦਾ ਹੱਕਦਾਰ ਬਣਾਇਆ.
ਭਾਰਤ ਵੱਲੋਂ 323 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਨ ਨਿੱਤਰੀ ਕੰਗਾਰੂ ਟੀਮ ਦੀ ਪਾਰੀ ਭਾਰਤੀ ਸਾਹਾਂ ਨੂੰ ਰੋਕਣ ਤੋਂ ਬਾਅਦ 291 ‘ਤੇ ਸਮਾਪਤ ਹੋਈ ਐਡੀਲੇਡ ਟੈਸਟ ਨੇ ਦਿਖਾਇਆ ਕਿ ਟੈਸਟ ਕ੍ਰਿਕਟ ਹੀ ਕ੍ਰਿਕੇਟਰਾਂ ਦਾ ਅਸਲੀ ਇਮਤਿਹਾਨ ਹੈ ਜਿੱਥੇ ਖਿਡਾਰੀ ਦੀ ਸਹੀ ਮਾਅਨਿਆਂ ‘ਚ ਪਰੀਖਿਆ ਹੁੰਦੀ ਹੈ ਜਿਸ ਵਿੱਚ ਮੇਜ਼ਬਾਨ?ਆਸਟਰੇਲੀਆ ਨੇ ਵੀ ਸੌਖਿਆਂ ਹਾਰ ਨਹੀਂ ਮੰਨੀ ਅਤੇ ਹਰ ਵਿਕਟ ਲਈ ਭਾਰਤੀ ਗੇਂਦਬਾਜ਼ਾਂ ਨੂੰ ਸੰਘਰਸ਼ ਕਰਾਇਆ ਆਖ਼ਰੀ ਜੋੜੀ ਨੇ ਇੱਕ ਵਾਰ ਤਾਂ ਭਾਰਤੀ ਖ਼ੇਮੇ ਨੂੰ ਚਿੰਤਾ ‘ਚ ਪਾ ਦਿੱਤਾ ਸੀ ਵਿਰਾਟ ਗੇਂਦਬਾਜ਼ਾਂ ਨੂੰ ਬਦਲ ਰਹੇ ਸਨ ਪਰ ਜੋੜੀ ਨਹੀਂ ਟੁੱਟੀ ਆਖ਼ਰ ਇਹ ਅਹਿਮ ਵਿਕਟ ਲੈਣ ਵਾਲੇ ਅਸ਼ਵਿਨ ਨੇ 52.5 ਓਵਰਾਂ ਦੀ ਮੈਰਾਥਨ ਗੇਂਦਬਾਜ਼ੀ ‘ਚ 92 ਦੌੜਾਂ ਦੇ ਕੇ ਤੀਜੀ ਵਿਕਟ?ਲਈ
ਆਸਟਰੇਲੀਆ ਨੇ ਚੌਥੇ ਦਿਨ ਦੇ 4 ਵਿਕਟਾਂ ਗੁਆ ਕੇ 104 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪੰਜਵੇਂ ਅਤੇ ਆਖ਼ਰੀ ਦਿਨ ਭਾਰਤ ਨੂੰ ਪਹਿਲੀ ਸਫ਼ਲਤਾ ਇਸ਼ਾਂਤ ਨੇ ਟਰੇਵਿਸ ਨੂੰ ਆਪਣਾ ਸ਼ਿਕਾਰ ਬਣਾ ਕੇ ਦਿਵਾਈ ਰਹਾਣੇ ਨੇ ਗਲੀ ਪੋਜੀਸ਼ਨ ‘ਤੇ ਕੈਚ ਲਿਆ ਸ਼ਾਨ ਮਾਰਸ਼ ਅਤੇ ਟਿਮ ਪੇਨ ਨੇ ਛੇਵੀਂ ਵਿਕਟ ਲਈ 41 ਦੌੜਾਂ ਜੋੜੀਆਂ ਕਪਤਾਨ ਪੇਨ ਨੂੰ ਪੰਤ ਨੇ ਲਪਕਿਆ, ਮੁਹੰਮਦ ਸ਼ਮੀ ਨੇ ਆਸਟਰੇਲੀਆ ਦੀ ਦੂਸਰੀ ਪਾਰੀ ਦੇ 101ਵੇਂ ਓਵਰ ‘ਚ ਸਟਾਰਕ ਨੂੰ ਕੈਚ ਕਰਾਕੇ ਭਾਰਤ ਨੂੰ ਰਾਹਤ ਦਿਵਾਈ ਆਸਟਰੇਲੀਆ ਦੀਆਂ 7 ਵਿਕਟਾਂ 187 ਦੌੜਾਂ ‘ਤੇ ਡਿੱਗ ਜਾਣ ‘ਤੇ ਲੱਗਾ ਕਿ ਮੈਚ ਛੇਤੀ ਨਿਪਟ ਜਾਵੇਗਾ ਪਰ ਪੈਟ ਕਮਿੰਸ ਨੇ 121 ਗੇਂਦਾਂ ‘ਚ 28,ਸਟਾਰਕ ਨੇ 44 ਗੇਂਦਾਂ ‘ਚ 28, ਲਿਓਨ ਨੇ ਨਾਬਾਦ 28 ਅਤੇ ਹੇਜ਼ਲਵੁਡ ਨੇ 43 ਗੇਂਦਾਂ ‘ ਚ 13 ਦੌੜਾਂ ਬਣਾ ਕੇ ਇੱਕ ਮੌਕੇ ਭਾਰਤੀ ਟੀਮ ਦੇ ਸਾਹ ਸੁਕਾ ਦਿੱਤੇ ਆਸਟਰੇਲੀਆ ਦੀਆਂ ਆਖ਼ਰੀ ਤਿੰਨ ਵਿਕਟਾਂ ਨੇ 104 ਦੌੜਾਂ ਜੋੜੀਆਂ
9ਵੀਂ ਵਿਕਟ ਲਈ ਕਮਿੰਸ ਅਤੇ ਲਿਓਨ ਨੇ ਵੀ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਪਰ ਆਖ਼ਰਕਾਰ ਬੁਮਰਾਹ ਨੇ ਕਮਿੰਸ ਨੂੰ ਆਊਟ ਕਰ ਭਾਰਤ ਦੀ ਜਿੱਤ ਦੀ ਆਸ ਨੇਪਰੇ ਚੜ੍ਹਨ ਦੇ ਕਰੀਬ ਕਰ ਦਿੱਤਾ ਪਰ ਨਾਥਨ ਲਿਓਨ ਅਤੇ ਜੋਸ਼ ਹੇਜ਼ਲਵੁਡ ਦੀ ਆਖ਼ਰੀ ਜੋੜੀ ਨੇ ਫਿਰ 32 ਦੌੜਾਂ ਜੋੜ ਦਿੱਤੀਆਂ ਅਤੇ ਸਕੋਰ 291 ਦੌੜਾਂ ਤੱਕ ਪਹੁੰਚਾ ਦਿੱਤਾ ਇਸ ਮੌਕੇ ਵੀ ਭਾਰਤੀ ਕਪਤਾਨ ਦੇ ਮੱਥੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋਈਆਂ ਹਾਲਾਂਕਿ ਆਫ਼ ਸਪਿੱਨਰ ਅਸ਼ਵਿਨ ਨੇ ਹੇਜਲਵੁਡ ਨੂੰ ਸਲਿੱਪ ‘ਚ ਰਾਹੁਲ ਹੱਥੋਂ ਕੈਚ ਕਰਾ ਕੇ ਚਿੰਤਾ ਦੀਆਂ ਲਕੀਰਾਂ ਨੂੰ ਖੁਸ਼ੀ ‘ਚ ਬਦਲ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।