ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮੈਚ ਜਿੱਤ ਰਹੀ ਐ ਭਾਰਤੀ ਮਹਿਲਾ ਕ੍ਰਿਕਟ ਟੀਮ
ਏਜੰਸੀ, ਡਰਬੇ:ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਨੂੰ ਅੱਗੇ ਵਧਾ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਵਿਰੋਧੀ ਪਾਕਿਸਤਾਨ ਖਿਲਾਫ ਆਪਣੇ ਅਜੇਤੂ ਕ੍ਰਮ ਨੂੰ ਇਸ ਤਰ੍ਹਾਂ ਬਰਕਰਾਰ ਰੱਖਦਿਆਂ ਟੂਰਨਾਮੈਂਟ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਉੱਤਰੇਗੀ
ਭਾਰਤੀ ਮਹਿਲਾ ਟੀਮ ਨੇ ਹੁਣ ਤੱਕ ਵਿਸ਼ਵ ਕੱਪ ‘ਚ ਕਮਾਲ ਦਾ ਖੇਡ ਵਿਖਾਇਆ ਹੈ ਅਤੇ ਆਪਣੇ ਪਹਿਲੇ ਹੀ ਮੁਕਾਬਲੇ ‘ਚ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਅਤੇ ਫਿਰ ਦੂਜੇ ਮੈਚ ‘ਚ ਟਾਂਟਨ ‘ਚ ਵਿੰਡੀਜ਼ ਨੂੰ ਇੱਕਤਰਫਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾ ਕੇ ਅਜੇ ਤੱਕ ਆਪਣੇ ਦੋਵੇਂ ਮੈਚ ਜਿੱਤੇ ਹਨ ਸੂਚੀ ‘ਚ ਭਾਰਤ ਦੂਜੇ ਸਥਾਨ ‘ਤੇ ਹੈ ਜਦੋਂ ਕਿ ਦੌੜਾਂ ਰੇਟ ਜਿਆਦਾ ਹੋਣ ਕਾਰਨ ਅਸਟਰੇਲੀਆ ਇੰਨੇ ਹੀ ਅੰਕ ਲੈ ਕੇ ਚੋਟੀ ‘ਤੇ ਹੈ ਪਰ ਹੁਣ ਆਪਣੇ ਤੀਜੇ ਮੈਚ ‘ਚ ਉਸ ਨੂੰ ਵਿਰੋਧੀ ਪਾਕਿਸਤਾਨ ਟੀਮ ਨਾਲ ਭਿੜਨਾ ਹੋਵੇਗਾ ਜੋ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਸੂਚੀ ‘ਚ ਬਿਨਾ ਖਾਤਾ ਖੋਲ੍ਹੇ ਆਖਰੀ ਅੱਠਵੇਂ ਸਥਾਨ ‘ਤੇ ਹੈ
ਭਾਰਤੀ ਟੀਮ ਨੂੰ ਰਹਿਣਾ ਹੋਵੇਗਾ ਪਾਕਿਸਤਾਨੀ ਟੀਮ ਤੋਂ ਚੌਕੰਨਾ
ਪਾਕਿਸਤਾਨ ਨੇ ਆਪਣੇ ਪਿਛਲੇ ਦੋ ਮੈਚਾਂ ‘ਚ ਦੱਖਣੀ ਅਫਰੀਕਾ ਤੋਂ ਤਿੰਨ ਵਿਕਟਾਂ ਅਤੇ ਫਿਰ ਇੰਗਲੈਂਡ ਦੇ ਹੱਥੋਂ ਡਕਵਰਥ ਲੁਈਸ ਨਿਯਮਾਂ ਨਾਲ ਦੂਜਾ ਮੈਚ 107 ਦੌੜਾਂ ਨਾਲ ਗੁਆਇਆ ਸੀ ਸਗੋਂ ਭਾਰਤੀ ਟੀਮ ਨੂੰ ਇਸ ਦੇ ਬਾਵਜ਼ੂਦ ਪਾਕਿਸਤਾਨੀ ਟੀਮ ਤੋਂ ਚੌਕੰਨਾ ਰਹਿਣਾ ਹੋਵੇਗਾ ਕਿਉਂਕਿ ਉਨ੍ਹਾਂ ਲਈ ਟੂਰਨਾਮੈਂਟ ‘ਚ ਪਹਿਲੀ ਜਿੱਤ ਦਰਜ ਕਰਨ ਨਾਲ ਵਿਰੋਧੀ ਭਾਰਤ ਨੂੰ ਹਰਾਉਣ ਦਾ ਵੀ ਦਬਾਅ ਰਹੇਗਾ ਅਤੇ ਅਜਿਹੇ ‘ਚ ਕਿਸੇ ਉਲਟਫੇਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਉਂਜ ਫਿਲਹਾਲ ਭਾਰਤੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਉਹ ਟੂਰਨਾਮੈਂਟ ਦੀ ਮਜ਼ਬੂਤ ਟੀਮਾਂ ‘ਚ ਸ਼ਾਮਲ ਹੋ ਚੁੱਕੀ ਹੈ ਅਤੇ ਮਨੋਵਿਗਿਆਨਕ ਤੌਰ ‘ਤੇ ਦਬਾਅ ਪਾਕਿਸਤਾਨੀ ਟੀਮ ‘ਤੇ ਹੀ ਰਹੇਗਾ
ਦੋਵੇਂ ਗੁਆਂਢੀ ਟੀਮਾਂ ਆਖਰੀ ਵਾਰ ਵਿਸ਼ਵ ਟੀ-20 ‘ਚ ਇੱਕ ਦੂਜੇ ਨਾਲ ਭਿੜੀਆਂ ਸਨ ਅਤੇ ਹੁਣ ਭਾਰਤ ਨੂੰ ਹਾਰ ਝੱਲਣੀ ਪਈ ਸੀ ਜਿਸ ਦਾ ਬਦਲਾ ਚੁਕਾਉਣ ਦਾ ਮੌਕਾ ਵੀ ਟੀਮ ਇੰਡੀਆ ਕੋਲ ਰਹੇਗਾ ਭਾਰਤ ਕੋਲ ਬਿਹਤਰੀਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਹੈ ਬੱਲੇਬਾਜ਼ਾਂ ‘ਚ ਕਪਤਾਨ ਮਿਤਾਲੀ ਤੋਂ ਇਲਾਵਾ ਸਮਰਿਤੀ ਮੰਧਾਨਾ, ਓਪਨਰ ਪੂਨਮ ਰਾਓਤ, ਦੀਪਤੀ ਸ਼ਰਮਾ ਚੰਗੀਆਂ ਸਕੋਰਰ ਹਨ ਗੇਂਦਬਾਜ਼ੀ ਕ੍ਰਮ ਦੀ ਗੱਲ ਕਰੀਏ ਤਾਂ ਇੱਕ ਰੋਜ਼ਾ ‘ਚ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੀ ਝੂਲਣ ਗੋਸਵਾਮੀ ਗੇਂਦਬਾਜ਼ੀ ਕ੍ਰਮ ਦੀ ਅਗਵਾਈ ਕਰ ਰਹੀ ਹੈ ਅਤੇ ਉਨ੍ਹਾਂ ਦਾ ਤਜ਼ਰਬਾ ਟੀਮ ਲਈ ਫਾਇਦੇਮੰਦ ਰਿਹਾ ਹੈ
2-0 ਦੇ ਵਾਧੇ ਤੋਂ ਬਾਅਦ ਸੀਰੀਜ਼ ਜਿੱਤਣ ਉੱਤਰੇਗੀ ਟੀਮ ਇੰਡੀਆ
ਐਂਟੀਗਾ:ਮਹਿੰਦਰ ਸਿੰਘ ਧੋਨੀ ਦੀ ਬਿਹਤਰੀਨ ਪਾਰੀ ਅਤੇ ਫਿਰ ਸਪਿੱਨਰਾਂ ਕੁਲਦੀਪ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਦੇ ਤਿੰਨ-ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ ਇੱਕ ਰੋਜ਼ਾ ਸੀਰੀਜ਼ ਦੇ ਤੀਜੇ ਮੁਕਾਬਲੇ ‘ਚ 93 ਦੌੜਾਂ ਨਾਲ ਹਰਾਉਂਦਿਆਂ ਸੀਰੀਜ਼ ‘ਚ 2-0 ਦਾ ਮਹੱਤਵਪੂਰਨ ਵਾਧਾ ਕਾਇਮ ਕਰ ਲਿਆ ਹੈ ਭਾਤਰੀ ਟੀਮ ਹੁਣ ਐਤਵਾਰ ਨੂੰ ਹੋਣ ਵਾਲੇ ਚੌਥੇ ਮੈਚ ਨੂੰ ਵੀ ਜਿੱਤ ਕੇ ਸੀਰੀਜ਼ ਕਬਜਾਉਣ ਉੱਤਰੇਗੀ