ਭਾਰਤੀ ਮਹਿਲਾ ਹਾੱਕੀ 9ਵੇਂ, ਪੁਰਸ਼ 5ਵੇਂ ਸਥਾਨ ‘ਤੇ
ਏਜੰਸੀ, ਨਵੀਂ ਦਿੱਲੀ, 7 ਅਗਸਤ
ਲੰਦਨ ‘ਚ ਹੋਏ ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਕੁਆਰਟਰ ਫਾਈਨਲ ਤੱਕ ਪਹੁੰਚੀ ਭਾਰਤੀ ਟੀਮ ਨੇ ਤਾਜ਼ਾ ਰੈਂਕਿੰਗ ‘ਚ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ ਆਪਣੀ ਸਰਵਸ੍ਰੇਸ਼ਠ ਰੈਂਕਿੰਗ 9ਵੇਂ ਨੰਬਰ ‘ਤੇ ਪਹੁੰਚ ਗਈ ਹੈ ਜਦੋਂਕਿ ਐਫਆਈਐਚ ਚੈਂਪੀਅੰਜ਼ ਟਰਾਫ਼ੀ ‘ਚ ਉਪ ਜੇਤੂ ਰਹੀ ਭਾਰਤੀ ਪੁਰਸ਼ ਟੀਮ ਨੇ ਵੀ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ ਪੰਜਵੇਂ ਨੰਬਰ ‘ਤੇ ਆ ਗਈ ਹੈ
ਭਾਰਤੀ ਟੀਮ ਹੁਣ 18 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਅੱਵਲ ਰੈਂਕਿੰਗ ਦੀ ਟੀਮ ਦੇ ਤੌਰ ‘ਤੇ ਨਿੱਤਰੇਗੀ ਤਾਜ਼ਾ ਰੈਂਕਿੰਗ ‘ਚ ਏਸ਼ੀਆਈ ਦੇਸ਼ਾਂ ‘ਚ ਇੱਕ ਸਥਾਨ ਡਿੱਗ ਕੇ ਕੋਰੀਆ 10ਵੇਂ ਅਤੇ ਚੀਨ ਤਿੰਨ ਸਥਾਨ ਡਿੱਗ ਕੇ 11ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਭਾਰਤੀ ਟੀਮ ਏਸ਼ੀਆਈ ਖੇਡਾਂ ਦੀ ਮਹਿਲਾ ਹਾੱਕੀ ਪ੍ਰਤੀਯੋਗਤਾ ‘ਚ ਪੂਲ ਬੀ ‘ਚ ਕੋਰੀਆ, ਥਾਈਲੈਂਡ, ਕਜ਼ਾਖ਼ਿਸਤਾਨ ਅਤੇ ਮੇਜ਼ਬਾਨ ਇੰਡੋਨੇਸ਼ੀਆ ਦੇ ਨਾਲ ਹੈ
ਟੂਰਨਾਮੈਂਟ ‘ਚ ਅੱਠਵੀਂ ਵਾਰ ਸੋਨ ਤਗਮਾ ਜਿੱਤਣ ਵਾਲੀ ਹਾਲੈਂਡ ਦੀ ਟੀਮ ਅੱਵਲ ਨੰਬਰ ‘ਤੇ ਬਰਕਰਾਰ ਹੈ ਜਦੋਂਕਿ ਇੰਗਲੈਂਡ ਦਾ ਵੀ ਦੂਸਰਾ ਸਥਾਨ ਬਰਕਰਾਰ ਹੈ ਆਸਟਰੇਲੀਆ ਦੋ ਸਥਾਨ ਦੇ ਸੁਧਾਰ ਨਾਲ ਤੀਸਰੇ ਨੰਬਰ ‘ਤੇ ਪਹੁੰਚ ਗਿਆ ਹੈ ਭਾਰਤ ਨੂੰ ਕੁਆਰਟਰ ਫਾਈਨਲ ‘ਚ ਆਇਰਲੈਂਡ ਹੱਥੋਂ ਸ਼ੂਟਆਊਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸਨੂੰ ਇਸ ਪ੍ਰਦਰਸ਼ਨ ਤੋਂ ਇੱਕ ਸਥਾਨ ਦਾ ਫ਼ਾਇਦਾ ਹੋਇਆ ਹੈ ਜੋ ਪਹਿਲਾਂ 10ਵੇਂ ਨੰਬਰ ‘ਤੇ ਸੀ ਫ਼ਾਈਨਲ ‘ਚ ਪਹੁੰਚੇ ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਅੱਠ ਸਥਾਨ ਦਾ ਫ਼ਾਇਦਾ ਹੋਇਆ ਅਤੇ ਹੁਣ ਉਹ 16ਵੇਂ ਤੋਂ ਅੱਠਵੇਂ ਨੰਬਰ ‘ਤੇ ਪਹੁੰਚ ਗਈ ਹੈ ਆਇਰਲੈਂਡ ਨੂੰ ਫ਼ਾਈਨਲ ‘ਚ ਹਾਲੈਂਡ ਹੱਥੋਂ 6-0 ਦੀ ਮਾਤ ਮਿਲੀ ਸੀ ਵਿਸ਼ਵ ਕੱਪ ‘ਚ ਪਹਿਲੀ ਵਾਰ ਕਾਂਸੀ ਤਗਮਾ ਹਾਸਲ ਕਰਨ ਵਾਲੀ ਸਪੇਨ ਨੇ ਚਾਰ ਸਥਾਨ ਦੀ ਛਾਲ ਦੇ ਨਾਲ ਸੱਤਵਾਂ ਸਥਾਨ ਹਾਸਲ ਕਰ ਲਿਆ ਹੈ ਏਸ਼ੀਆਈ ਦੇਸ਼ਾਂ ‘ਚ ਕੋਰੀਆ ਇੱਕ ਸਥਾਨ ਡਿੱਗ ਕੇ 10ਵੇਂ ਅਤੇ ਚੀਨ ਤਿੰਨ ਸਥਾਨ ਡਿੱਗ ਕੇ 11ਵੇਂ ਨੰਬਰ ‘ਤੇ ਪਹੁੰਚ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।