ਕ੍ਰਿਕਟ ਦੀ ਆਤਮਾ ਨੂੰ ਜਖ਼ਮੀ ਕਰਨਾ ਹੈ ਬਾਲ ਟੈਂਪਰਿੰਗ: ਰਿਚਰਡਸਨ

 ਗੇਂਦ ਨਾਲ ਛੇੜਛਾੜ ਦੇ ਨਿਯਮ ਬਿਲਕੁਲ ਸਪੱਸ਼ਟ

 

ਨਿੱਜੀ ਸਲੇਜ਼ਿੰਗ,ਫੀਲਡਰਾਂ ਦਾ ਬੱਲੇਬਾਜ਼ਾਂ ਨੂੰ ਜਾਂਦਿਆਂ ਗਲਤ ਸ਼ਬਦਾਵਲੀ ਬੋਲਣਾ, ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਪ੍ਰਦਰਸ਼ਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ

ਏਜੰਸੀ, ਲੰਦਨ, 7 ਅਗਸਤ

ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਮੁਖੀ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਗੇਂਦ ਨਾਲ ਛੇੜਖ਼ਾਨੀ, ਗਲਤ ਬੋਲ ਚਾਲ, ਮੈਦਾਨ ‘ਤੇ ਬਹਿਸ ਅਤੇ ਖਿਡਾਰੀਆਂ ਦੇ ਲਗਾਤਾਰ ਖ਼ਰਾਬ ਹੁੰਦੇ ਮਿਜ਼ਾਜ ਕ੍ਰਿਕਟ ਦੀ ਆਤਮਾ ਅਤੇ ਹੋਂਦ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ ਆਈਸੀਸੀ ਮੁਖੀ ਨੇ ਲਾਰਡਜ਼ ‘ਚ ਐਮਸੀਸੀ ਦੇ ਕਾਲਿਨ ਕਾਊਡਰੇ ਭਾਸ਼ਣ ‘ਚ ਇਹ ਗੱਲਾਂ ਕਹੀਆਂ ਉਹਨਾਂ ਨਾਲ ਹੀ ਕਿਹਾ ਕਿ ਖਿਡਾਰੀ ਸ਼ਿਕਾਇਤ ਕਰਦੇ ਹਨ ਕਿ ਬਾੱਲ ਟੈਂਪਰਿੰਗ ਦੇ ਨਿਯਮਾਂ ਨੂੰ ਲੈ ਕੇ ਉਹ ਦੁਚਿੱਤੀ ‘ਚ ਹਨ ਜਦੋਂਕਿ ਇਸ ਨੂੰ ਲੈ ਕੇ ਨਿਯਮ ਬਿਲਕੁਲ ਸਾਫ਼ ਹੈ

 

ਰਿਚਰਡਸਨ ਨੇ ਕਿਹਾ ਕਿ ਕ੍ਰਿਕਟ ਦੀ ਆਤਮਾ ਹੀ ਉਸਦੀ ਇਮਾਨਦਾਰੀ ‘ਚ ਸਮਾਈ ਹੈ ਅਤੇ ਜੋ ਲੋਕ ਇਸਦੀ ਅਗਵਾਈ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਖੇਡ ਤੋਂ ਕਿਤੇ ਜ਼ਿਆਦਾ ਹੈ ਉਹਨਾਂ ਕਿਹਾ ਕਿ ਅਸੀਂ ਖਿਡਾਰੀਆਂ ਦੇ ਵਤੀਰਿਆਂ ਨੂੰ ਵੀ ਦੇਖ ਰਹੇ ਹਾਂ ਜੋ ਖ਼ਰਾਬ ਹੁੰਦਾ ਜਾ ਰਿਹਾ ਹੈ ਅਤੇ ਇਸਨੂੰ ਰੋਕਣਾ ਚਾਹੀਦਾ ਹੈ ਸਲੇਜ਼ਿੰਗ ਵਧਦੀ ਜਾ  ਰਹੀ ਹੈ ਜੋ ਨਿੱਜੀ ਹੋ ਗਈ ਹੈ, ਫੀਲਡਰ ਬੱਲੇਬਾਜ਼ਾਂ ਨੂੰ ਜਾਂਦੇ ਹੋਏ ਗਲਤ ਸ਼ਬਦਾਵਲੀ ਕਹਿ ਦਿੰਦੇ ਹਨ ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਖਿਡਾਰੀਆਂ ਦੇ ਪ੍ਰਦਰਸ਼ਨ ਕਰਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ

 

ਬਾਲ ਟੈਂਪਰਿੰਗ ਲਈ ਸਜਾ ਸਖ਼ਤ ਕੀਤੀ ਪਰ ਫਿਰ ਵੀ ਖਿਡਾਰੀ ਸਪੱਸ਼ਟੀਕਰਨ ਮੰਗ ਰਹੇ ਹਨ

ਉਹਨਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿੱਥ ਦਾ ਗੇਂਦ ਨਾਲ ਛੇੜਛਾੜ ਕਰਨਾ, ਮਾਰਚ ‘ਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦਰਮਿਆਨ ਡੇਵਿਡ ਵਾਰਨਰ ਅਤੇ ਮੇਜ਼ਬਾਨ ਟੀਮ ਦੇ ਕਵਿੰਟਨ ਡੀ ਕਾਕ ਦਰਮਿਆਨ ਬਹਿਸ ਅਤੇ ਪਿਛਲੇ ਕੁਝ ਸਮੇਂ ਤੋਂ ਖਿਡਾਰੀਆਂ ਦਾ ਮੈਚ ਅਧਿਕਾਰੀਆਂ ਪ੍ਰਤੀ ਵਿਹਾਰ ‘ਚ ਵੀ ਗਿਰਾਵਟ ਆਉਣਾ ਨਾਲ ਕ੍ਰਿਕਟ ‘ਚ ਖ਼ਰਾਬ ਮਾਹੌਲ ਪੈਦਾ ਹੋਇਆ ਹੈ ਮਾਰਚ ‘ਚ ਬੰਗਲਾਦੇਸ਼ੀ ਕਪਤਾਨ ਸ਼ਾਕਿਬ ਅਲ ਹਸਨ ਦਾ ਸ਼੍ਰੀਲੰਕਾ ਵਿਰੁੱਧ ਟੀ20 ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ਦੇ ਵਿਰੁੱਧ ਮੈਚ ਬਾਈਕਾਟ ਕਰਨ ਦੀ ਧਮਕੀ ਦੇਣ ਦਾ ਦੋਸ਼ੀ ਪਾਇਆ ਜਾਣਾ ਵੀ ਬਹੁਤ ਹੀ ਦੁਖਦਾਈ ਹੈ

 
ਹਾਲਾਂਕਿ ਉਹਨਾਂ ਕਿਹਾ ਕਿ ਆਈਸੀਸੀ ਨੇ ਇਹਨਾਂ ਘਟਨਾਵਾਂ ਤੋਂ ਬਾਅਦ ਪਿਛਲੇ ਮਹੀਨੇ ਬਾਲ ਟੈਂਪਰਿੰਗ ਨੂੰ ਲੈ ਕੇ ਸਜਾ ਨੂੰ ਹੋਰ ਸਖ਼ਤ ਕੀਤਾ ਹੈ ਫਿਰ ਵੀ ਕੁਝ ਖਿਡਾਰੀ ਇਸ ਦੇ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਕੀ ਅਸੀਂ ਚੁਈਂਗਮ ਖ਼ਾ ਸਕਦੇ ਹਾਂ ਜਾਂ ਡ੍ਰਿੰਕਸ ਪੀ ਸਕਦੇ ਹਾਂ ਮੈਂ ਸਾਫ਼ ਤਾਂ ਇਹ ਅਜੀਬ ਹੈ ਨਿਯਮ ਬਿਲਕੁਲ ਸਾਫ਼ ਅਤੇ ਸਿੱਧੇ ਹਨ ਗੇਂਦ ਦੀ ਸਥਿਤੀ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਇਸ ਲਈ ਜੋ ਵੀ ਚੀਜ਼ ਵਜ੍ਹਾ ਬਣ ਸਕਦੀ ਹੈ ਉਹ ਮੈਦਾਨ ‘ਤੇ ਲਿਜਾਣਾ ਵਾਜ਼ਬ ਨਹੀਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।