IND vs CAN: ਵਿਰਾਟ ਦੀ ਫਾਰਮ ਚਿੰਤਾ ਦਾ ਵਿਸ਼ਾ, ਮੀਂਹ ਦੇ ਖਤਰੇ ਵਿਚਕਾਰ ਅੱਜ ਭਾਰਤ ਦਾ ਸਾਹਮਣਾ ਕੈਨੇਡਾ ਨਾਲ

IND vs CAN

ਜਿੱਤ ਦਾ ਚੌਕਾ ਮਾਰਨ ਉੱਤਰੇਗੀ ਭਾਰਤੀ ਟੀਮ | IND vs CAN

  • ਅੱਜ ਭਾਰਤ ਤੇ ਕੈਨੇਡਾ ਮੈਚ ’ਚ ਮੀਂਹ ਦੇ ਸਕਦਾ ਹੈ ਦਖਲ
  • ਪਲੇਇੰਗ-11 ’ਚ ਵੀ ਹੋ ਸਕਦਾ ਹੈ ਬਦਲਾਅ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ 33ਵਾਂ ਮੁਕਾਬਲਾ ਅੱਜ ਭਾਰਤ ਤੇ ਕੈਨੇਡਾ ਵਿਚਕਾਰ ਖੇਡਿਆ ਜਾਵੇਗਾ। ਅੱਜ ਵਾਲਾ ਮੈਚ ਸੈਂਟਰਲ ਬ੍ਰੋਵਾਰਡ ਰੀਜ਼ਨਲ ਪਾਰਕ ਸਟੇਡੀਅਮ ਟਰਡ ਗਰਾਊਂਡ ਫਲੋਰੀਡਾ ਵਿਖੇ ਖੇਡਿਆ ਜਾਵੇਗਾ। ਮੈਚ ਦੇ ਸ਼ੁਰੂ ਹੋਣ ਦਾ ਸਮਾਂ ਰਾਤ 8 ਵਜੇ ਦਾ ਹੈ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:30 ਵਜੇ ਹੋਵੇਗਾ। ਟੀ20 ਵਿਸ਼ਵ ਕੱਪ ’ਚ ਇੱਕ ਗੇਂਦ ਹੀ ਖਾਲੀ ਕਰਵਾਉਣ ਬਹੁਤ ਮੁਸ਼ਕਲ ਹੁੰਦਾ ਹੈ। ਪਰ ਇਨ੍ਹਾਂ ਵਿਚਕਾਰ ਇੱਕ ਗੇਂਦਬਾਜ਼ ਆਪਣੇ 4 ਓਵਰਾਂ ’ਚ ਕੁਲ 8 ਗੇਂਦਾਂ ਖਾਲੀ ਸੁਟਦਾ ਹੈ। (IND vs CAN)

ਪਰ ਅੱਜ ਭਾਰਤੀ ਟੀਮ ਦਾ ਸਾਹਮਣਾ ਕੈਨੇਡਾ ਦੇ ਕਪਤਾਨ ਸਾਦ ਜਫਰ ਨਾਲ ਹੈ, ਜਿਨ੍ਹਾਂ ਨੇ ਟੀ20 ਕ੍ਰਿਕੇਟ ’ਚ ਗੇਂਦਬਾਜ਼ੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਸਾਦ ਨੇ ਪਨਾਮਾ ਖਿਲਾਫ 4 ਓਵਰ ਸੁੱਟੇ, 2 ਵਿਕਟਾਂ ਲਈਆਂ। ਸਭ ਤੋਂ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ 4 ਓਵਰਾਂ ’ਚ ਇੱਕ ਵੀ ਦੌੜ ਨਹੀਂ ਦਿੱਤੀ। ਭਾਵ ਚਾਰੇ ਓਵਰ ਮੈਡਨ ਸੁੱਟੇ। ਪਰ ਇਸ ਵਿਚਕਾਰ ਭਾਰਤੀ ਟੀਮ ਲਈ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਵਿਰਾਟ ਕੋਹਲੀ ਅੱਜ ਤੱਕ 3 ਮੈਚਾਂ ‘ਚ ਮਿਲਾ ਕੇ ਕੁਲ 10 ਦੌੜਾਂ ਵੀ ਨਹੀਂ ਬਣਾ ਸਕੇ ਹਨ। (IND vs CAN)

ਹੁਣ ਮੈਚ ਸਬੰਧੀ ਜਾਣਕਾਰੀ | IND vs CAN

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ
  • ਮੈਚ ਨੰਬਰ : 33, ਭਾਰਤ ਬਨਾਮ ਕੈਨੇਡਾ
  • ਜਗ੍ਹਾ : ਸੈਂਟਰਲ ਬ੍ਰੋਵਾਰਡ ਰੀਜ਼ਨਲ ਪਾਰਕ ਸਟੇਡੀਅਮ ਟਰਡ ਗਰਾਊਂਡ ਫਲੋਰੀਡਾ
  • ਮਿਤੀ : 15 ਜੂਨ
  • ਸਮਾਂ : ਟਾਸ 7:30 ਵਜੇ, ਮੈਚ ਸ਼ੁਰੂ : 8:00 ਵਜੇ

ਵਿਸ਼ਵ ਕੱਪ ’ਚ ਭਾਰਤ ਤੇ ਕੈਨੇਡਾ | IND vs CAN

ਕੈਨੇਡਾ ਦੀ ਟੀਮ ਇਸ ਵਾਰ ਟੀ20 ਵਿਸ਼ਵ ਕੱਪ ’ਚ ਡੈਬਿਊ ਕਰ ਰਹੀ ਹੈ। ਭਾਰਤ ਤੇ ਕੈਨੇਡਾ ਵਿਚਕਾਰ ਅੱਜ ਤੱਕ ਕੋਈ ਕੌਮਾਂਤਰੀ ਮੁਕਾਬਲਾ ਨਹੀਂ ਹੋਇਆ ਹੈ। ਕੈਨੇਡਾ ਦੀ ਟੀਮ ਨੇ ਅੱਜ ਤੱਕ 58 ਟੀ20 ਕੌਮਾਂਤਰੀ ਕ੍ਰਿਕੇਟ ਮੁਕਾਬਲੇ ਖੇਡੇ ਹਨ ਜਿਸ ਵਿੱਚ ਉਸ ਨੇ 30 ਮੈਚ ਜਿੱਤੇ ਹਨ ਜਦਕਿ 25 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2 ਮੈਚ ਟਾਈ ਤੇ 1 ਮੈਚ ਦਾ ਕੋਈ ਨਤੀਜਾ ਨਹੀਂ ਆਇਆ ਹੈ। (IND vs CAN)

ਇਹ ਵੀ ਪੜ੍ਹੋ : Virat Kohli: ਕੀ ਕੋਹਲੀ ਨੂੰ ਨੰਬਰ-3 ’ਤੇ ਵਾਪਸੀ ਕਰਨੀ ਚਾਹੀਦੀ ਹੈ, ਓਪਨਰ ਦੇ ਤੌਰ ’ਤੇ ਲਗਾਤਾਰ ਮਿਲ ਰਹੀਆਂ ਅਸਫਲਤਾਵਾਂ

ਮੈਚ ਦੀ ਮਹੱਤਤਾ | IND vs CAN

ਭਾਰਤੀ ਟੀਮ ਨੇ ਟੀ20 ਵਿਸ਼ਵ ਕੱਪ 2024 ’ਚ ਅੱਜ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਅੱਜ ਤੱਕ ਇੱਕ ਵੀ ਮੈਚ ਨਹੀਂ ਹਾਰੀ ਹੈ। ਉਸ ਨੇ ਤਿੰਨੇ ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਭਾਰਤ ਨੇ ਪਹਿਲੇ ਮੈਚ ’ਚ ਆਇਰਲੈਂਡ ਨੂੰ 7 ਵਿਕਟਾਂ ਨਾਲ, ਦੂਜੇ ਮੈਚ ’ਚ ਪਾਕਿਸਤਾਨ ਨੂੰ 6 ਦੌੜਾਂ ਨਾਲ ਜਦਕਿ ਤੀਜੇ ਮੈਚ ’ਚ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ ਹੈ ਤੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਜਦਕਿ ਕੈਨੇਡਾ ਨੂੰ ਤਿੰਨ ਮੈਚਾਂ ’ਚੋਂ ਸਿਰਫ 1 ’ਚ ਜਿੱਤ ਮਿਲੀ ਹੈ ਤੇ 2 ਮੈਚ ਹਾਰੇ ਹਨ, ਜੇਕਰ ਕੈਨੇਡਾ ਨੂੰ ਸੁਪਰ-8 ’ਚ ਪਹੁੰਚਣਾ ਹੈ ਤਾਂ ਉਸ ਨੂੰ ਹਰ ਹਾਲ ’ਚ ਭਾਰਤੀ ਟੀਮ ਨੂੰ ਹਰਾਉਣਾ ਹੋਵੇਗਾ। ਨਾਲ ਹੀ ਗਰੁੱਪ-ਏ ’ਚ ਪਾਕਿਸਤਾਨ ਤੇ ਆਇਰਲੈਂਡ ਦੇ ਮੁਕਾਬਲਿਆਂ ਦੇ ਨਤੀਜਿਆਂ ਦਾ ਵੀ ਇੰਤਜਾਰ ਕਰਨਾ ਹੋਵੇਗਾ। (IND vs CAN)

ਟਾਸ ਦਾ ਰੋਲ | IND vs CAN

ਫਲੋਰਿਡਾ ’ਚ ਅੱਜ ਤੱਕ 16 ਟੀ20 ਮੁਕਾਬਲੇ ਖੇਡੇ ਗਏ ਹਨ, ਜਿਸ ਵਿੱਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ। ਪਰ ਪਿਛਲੇ ਕਾਫੀ ਦਿਨਾਂ ਤੋਂ ਫਲੋਰਿਡਾ ’ਚ ਮੀਂਹ ਬਹੁਤ ਪੈ ਰਿਹਾ ਹੈ, ਜਿਸ ਕਰਕੇ ਮੈਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਜੇਕਰ ਮੈਚ ਹੁੰਦਾ ਵੀ ਹੈ ਤਾਂ ਪਿੱਚ ’ਚ ਨਮੀ ਰਹੇਗੀ ਤੇ ਉਹ ਬਾਅਦ ’ਚ ਟੀਚੇ ਦਾ ਪਿੱਛਾ ਕਰਨਾ ਪਸੰਦ ਕਰੇਗੀ।

ਫਲੋਰਿਡਾ ’ਚ ਮੌਸਮ ਸਬੰਧੀ ਜਾਣਕਾਰੀ | IND vs CAN

ਜੇਕਰ ਫਲੋਰਿਡੀ ਦੇ ਮੌਸਮ ਦੀ ਗੱਲ ਕਰੀਏ ਤਾਂ ਫਲੋਰਿਡਾ ’ਚ ਇਸ ਸਮੇਂ ਹੜ੍ਹਾਂ ਵਰਗੇ ਹਾਲਾਤ ਹੈ। ਗਰੁੱਪ-1 ’ਚ ਤਿੰਨ ਮੈਚ ਬਾਕੀ ਹਨ ਤੇ ਉਹ ਤਿੰਨੇ ਮੈਚ ਹੀ ਫਲੋਰਿਡਾ ’ਚ ਹੋਣਗੇ। ਅੱਜ ਭਾਰਤ ਦਾ ਮੁਕਾਬਲਾ ਕੈਨੇਡਾ ਨਾਲ ਇੱਥੇ ਹੀ ਹੈ ਤੇ ਅੱਜ ਵਾਲੇ ਮੈਚ ’ਚ ਇੱਥੇ ਮੀਂਹ ਦੀ ਸੰਭਾਵਨਾ 80 ਫੀਸਦੀ ਹੈ। (IND vs CAN)

IND vs CAN

ਖਿਡਾਰੀਆਂ ’ਤੇ ਇੱਕ ਨਜ਼ਰ | IND vs CAN

ਭਾਰਤੀ ਟੀਮ ਨੂੰ ਸੁਪਰ-8 ’ਚ ਪਹੁੰਚਾਉਣ ਵਾਲੇ ਹੀਰੋਜ਼ | IND vs CAN

ਅਰਸ਼ਦੀਪ ਦੀ ਮੈਚ ਜੇਤੂ ਗੇਂਦਬਾਜੀ

ਅਰਸ਼ਦੀਪ ਨਵੀਂ ਗੇਂਦ ਨਾਲ ਸ਼ਾਨਦਾਰ ਗੇਂਦਬਾਜੀ ਕਰ ਰਹੇ ਹਨ। ਅਮਰੀਕਾ ਖਿਲਾਫ ਮੈਚ ’ਚ ਅਰਸ਼ਦੀਪ ਨੇ 4 ਓਵਰਾਂ ’ਚ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਟੀ-20 ਵਿਸ਼ਵ ਕੱਪ ’ਚ ਇਹ ਕਿਸੇ ਵੀ ਭਾਰਤੀ ਗੇਂਦਬਾਜ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਪਾਕਿਸਤਾਨ ਦੇ ਖਿਲਾਫ ਵੀ ਅਰਸ਼ਦੀਪ ਨੇ ਆਖਰੀ ਓਵਰ ’ਚ 18 ਦੌੜਾਂ ਬਚਾ ਲਈਆਂ ਸਨ। (IND vs CAN)

ਸੂਰਿਆ ਕੁਮਾਰ ਯਾਦਵ ਦੀ ਫਾਰਮ ’ਚ ਵਾਪਸੀ

12 ਜੂਨ ਨੂੰ ਅਮਰੀਕਾ-ਭਾਰਤ ਮੈਚ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਅਮਰੀਕਾ ਨੂੰ 110 ਦੇ ਸਕੋਰ ’ਤੇ ਰੋਕ ਦਿੱਤਾ ਗਿਆ। ਨਿਊਯਾਰਕ ਦੀ ਚੁਣੌਤੀਪੂਰਨ ਪਿੱਚ ’ਤੇ ਭਾਰਤ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ 10 ਦੌੜਾਂ ’ਤੇ ਗੁਆ ਦਿੱਤਾ। ਸੂਰਿਆਕੁਮਾਰ ਯਾਦਵ ਨੇ ਪਾਰੀ ਨੂੰ ਸੰਭਾਲਿਆ ਤੇ 49 ਗੇਂਦਾਂ ’ਤੇ 50 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਸੂਰਿਆ ਸ਼ੁਰੂਆਤੀ ਮੈਚਾਂ ’ਚ ਕੁਝ ਖਾਸ ਨਹੀਂ ਕਰ ਸਕੇ ਪਰ ਇਸ ਪਾਰੀ ਨਾਲ ਉਹ ਫਾਰਮ ’ਚ ਵਾਪਸ ਆ ਗਏ ਹਨ।

  • ਵਿਰਾਟ ਕੋਹਲੀ : ਵਿਰਾਟ ਕੋਹਲੀ ਇਸ ਸਾਲ ਆਈਪੀਐੱਲ ਦੇ ਸਭ ਤੋਂ ਸਫਲ ਬੱਲੇਬਾਜ਼ ਹਨ। ਵਿਰਾਟ ਨੇ 15 ਮੈਚਾਂ ’ਚ 61.75 ਦੀ ਔਸਤ ਨਾਲ 741 ਦੌੜਾਂ ਬਣਾਈਆਂ ਸਨ ਤੇ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸਨ। ਹਾਲਾਂਕਿ ਹੁਣ ਤੱਕ ਉਹ ਇਸ ਵਿਸ਼ਵ ਕੱਪ ’ਚ ਜ਼ਿਆਦਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਇਸ ਮੈਚ ’ਚ ਉਨ੍ਹਾਂ ਨੂੰ ਓਪਨਿੰਗ ਦੀ ਬਜਾਏ ਨੰਬਰ 3 ’ਤੇ ਵਾਪਸ ਭੇਜਿਆ ਜਾ ਸਕਦਾ ਹੈ। (IND vs CAN)
  • ਜਸਪ੍ਰੀਤ ਬੁਮਰਾਹ : ਉਹ ਮੌਜੂਦਾ ਸਮੇਂ ’ਚ ਵਿਸ਼ਵ ਕ੍ਰਿਕੇਟ ’ਚ ਸਭ ਤੋਂ ਖਤਰਨਾਕ ਗੇਂਦਬਾਜਾਂ ’ਚੋਂ ਇੱਕ ਹਨ। ਇਸ ਵਿਸ਼ਵ ਕੱਪ ’ਚ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਸ਼ਾਨਦਾਰ ਗੇਂਦਬਾਜੀ ਕੀਤੀ ਤੇ ਬਾਬਰ ਆਜਮ ਤੇ ਮੁਹੰਮਦ ਰਿਜਵਾਨ ਨੂੰ ਆਊਟ ਕਰਕੇ ਜਿੱਤ ਦਿਵਾਈ।

ਕੈਨੇਡਾ ਦੇ ਖਿਡਾਰੀਆਂ ’ਤੇ ਇੱਕ ਨਜ਼ਰ | IND vs CAN

  1. ਕੈਨੇਡਾ ਦੇ ਸ਼ਕਤੀਸਾਲੀ ਓਪਨਰ ਨਵਨੀਤ ਧਾਲੀਵਾਲ : ਕੈਨੇਡਾ ਦੇ ਓਪਨਿੰਗ ਬੱਲੇਬਾਜ ਨਵਨੀਤ ਧਾਲੀਵਾਲ ਨੇ ਅੰਤਰਰਾਸ਼ਟਰੀ ਟੀ-20 ’ਚ ਕੈਨੇਡਾ ਵੱਲੋਂ ਸਭ ਤੋਂ ਜ਼ਿਆਦਾ 870 ਦੌੜਾਂ ਬਣਾਈਆਂ ਹਨ। ਕੈਨੇਡਾ ਚਾਹੇਗਾ ਕਿ ਨਵਨੀਤ ਉਨ੍ਹਾਂ ਨੂੰ ਚੰਗੀ ਸ਼ੁਰੂਆਤ ਦੇਵੇ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਮੇਜਬਾਨ ਅਮਰੀਕਾ ਖਿਲਾਫ਼ ਕੈਨੇਡਾ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਮੈਚ ’ਚ ਨਵਨੀਤ ਨੇ 44 ਗੇਂਦਾਂ ’ਤੇ 61 ਦੌੜਾਂ ਬਣਾਈਆਂ ਸਨ।
  2. ਕਲੀਮ ਸਨਾ : ਕੈਨੇਡੀਅਨ ਖੱਬੇ ਹੱਥ ਦੇ ਤੇਜ ਗੇਂਦਬਾਜ ਕਲੀਮ ਸਨਾ ਸ਼ਾਨਦਾਰ ਗੇਂਦਬਾਜੀ ਕਰ ਰਹੇ ਹਨ। ਭਾਰਤ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ ਹਮੇਸ਼ਾ ਖੱਬੇ ਹੱਥ ਦੇ ਤੇਜ ਗੇਂਦਬਾਜਾਂ ਦੀਆਂ ਅੰਦਰ ਦੀਆਂ ਗੇਂਦਾਂ ਤੋਂ ਪਰੇਸ਼ਾਨ ਹੀ ਰਹੇ ਹਨ। ਅਜਿਹੇ ’ਚ ਕਲੀਮ ਸਨਾ ਕੈਨੇਡਾ ਲਈ ਕਾਰਗਰ ਸਾਬਤ ਹੋ ਸਕਦੇ ਹਨ। ਜੇਕਰ ਅਸੀਂ ਹਾਲੀਆ ਰਿਕਾਰਡਾਂ ’ਤੇ ਨਜਰ ਮਾਰੀਏ ਤਾਂ ਕਲੀਮ ਨੇ 6 ਮੈਚਾਂ ’ਚ ਲਗਭਗ 6 ਦੀ ਆਰਥਿਕਤਾ ਨਾਲ 10 ਵਿਕਟਾਂ ਲਈਆਂ ਹਨ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs CAN

ਭਾਰਤ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਯਸ਼ਸਵੀ ਜਾਇਸਵਾਲ/ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।

ਕੈਨੇਡਾ : ਸਾਦ ਜਫਰ (ਕਪਤਾਨ), ਐਰੋਨ ਜੌਹਨਸਨ, ਦਿਲਾਨ ਹੈਲੀਗਰ, ਦਿਲਪ੍ਰੀਤ ਬਾਜਵਾ, ਜੇਰੇਮੀ ਗੋਰਡਨ, ਕਲੀਮ ਸਨਾ, ਨਵਨੀਤ ਧਾਲੀਵਾਲ, ਨਿਕੋਲਸ ਕੀਰਤਨ, ਪਰਗਟ ਸਿੰਘ, ਰਵਿੰਦਰਪਾਲ ਸਿੰਘ ਤੇ ਸ਼੍ਰੇਅਸ ਮੋਵਾ। (IND vs CAN)

LEAVE A REPLY

Please enter your comment!
Please enter your name here