ਚੌਥੇ ਨੰਬਰ ‘ਤੇ ਸਾਰਿਆਂ ਦੀਆਂ ਨਜ਼ਰਾਂ
ਮੁੰਬਈ, ਏਜੰਸੀ। ਆਈਸੀਸੀ ਵਿਸ਼ਵ ਕੱਪ-2019 ਲਈ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਪਣੀ ਟੀਮ ਦਾ ਐਲਾਨ ਕਰੇਗਾ ਪਰ ਸਾਰਿਆਂ ਦੀਆਂ ਨਜ਼ਰਾਂ ਚੌਥੇ ਨੰਬਰ ਦੇ ਖਿਡਾਰੀ ‘ਤੇ ਲੱਗੀਆਂ ਹਨ ਜਿਸ ਲਈ ਕਈ ਦਾਅਵੇਦਾਰ ਹਨ। ਮੁੱਖ ਕੋਚ ਰਵੀ ਸਾਸਤਰੀ ਦੇ ਮਾਰਗਦਰਸ਼ਨ ‘ਤੇ ਵਿਰਾਟ ਕੋਹਲੀ ਦੀ ਅਗਵਾਈ ‘ਚ ਬੀਸੀਸੀਆਈ ਦੇ ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਕਮੇਟੀ ਮੁੰਬੀ ‘ਚ ਬੀਸੀਸੀਆਈ ਦੇ ਮੁੱਖ ਦਫ਼ਤਰ ‘ਚ ਵਿਸ਼ਵ ਕੱਪ ਟੀਮ ਦੀ ਚੋਣ ਕਰੇਗੀ।
ਪ੍ਰਸਾਦ ਤੇ ਭਾਰਤੀ ਕਪਤਾਨ ਵਿਰਾਟ ਵੀ ਕਾਫੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਲ ਕਿ ਟੀਮ ਇੰਡੀਆ ਦੇ ਮੁੱਖ ਕ੍ਰਮ ‘ਚ ਬਹੁਤ ਬਦਲਾਅ ਨਹੀਂ ਹੋਣਗੇ ਪਰ ਇੱਕ ਜਾਂ ਦੋ ਸਥਾਨਾਂ ਸਬੰਧੀ ਕੁਝ ਫੇਰਬਦਲ ਸੰਭਵ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਖਿਲਾਫ ਇੱਕ ਰੋਜ਼ਾ ਸੀਰੀਜ਼ ‘ਚ ਜਿਸ ਭਾਰਤੀ ਟੀਮ ਨੇ ਹਿੱਸਾ ਲਿਆ ਸੀ ਮੁੱਖ ਤੌਰ ‘ਤੇ ਉਸੇ ਕ੍ਰਮ ‘ਚ ਵਿਸ਼ਵ ਕੱਪ ਟੀਮ ਦਾ ਹਿੱਸਾ ਬਣਾਇਆ ਜਾ ਸਕਦਾ ਹੈ।
ਦੂਜੇ ਵਿਕਟ ਕੀਪਰ ‘ਚ ਕਾਰਤਿਕ ਤੇ ਰਿਸ਼ਭ ‘ਚ ਰੇਸ
ਦੂਜੇ ਵਿਕਟਕੀਪਰ ਲਈ ਕਾਰਤਿਕ ਤੇ ਰਿਸ਼ਭ ਪੰਤ ‘ਚ ਮੁਕਾਬਲਾ ਹੈ ਪਰ ਇਸ ‘ਚ ਕਾਰਤਿਕ ਦਾ ਪਲੜਾ ਭਾਰੀ ਹੈ ਕਿਉਂਕਿ ਜਿੱਥੇ ਕਾਰਤਿਕ ਕੋਲ 15 ਸਾਲ ਦਾ ਤਜ਼ਰਬ ਹੈ ਉੱਥੇ ਉਹਨਾਂ ਜਨਵਰੀ 2018 ਤੋਂ 12 ਇੱਕ ਰੋਜ਼ਾ ਮੈਚਾਂ ‘ਚ 40.33 ਦੀ ਔਸਤ ਨਾਲ 242 ਦੌੜਾਂ ਬਣਾਈਆਂ ਹਨ ਜਦੋਂ ਕਿ ਪੰਤ ਨੇ ਅਜੇ ਤੱਕ ਸਿਰਫ 5 ਇੱਕ ਰੋਜ਼ਾ ਹੀ ਖੇਡੇ ਹਨ ਜਿਸ ‘ਚ ਉਸ ਨੇ 23.25 ਦੀ ਔਸਤ ਨਾਲ 93 ਦੌੜਾਂ ਬਣਾਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।