ਪਾਕਿ ਨਾਲ ਨਹੀਂ ਖੇਡਣਾ ਚਾਹੀਦਾ ਭਾਵੇਂ ਜਿੰਨਾ ਨੁਕਸਾਨ ਹੋਵੇ: ਸਰਕਾਰਏਜੰਸੀ
ਨਵੀਂ ਦਿੱਲੀ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ ‘ਚ ਪਾਕਿਸਤਾਨ ਨਾਲ ਨਹੀਂ ਖੇਡਣਾ ਚਾਹੀਦਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋਵੇ ਗ੍ਰਹਿ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸੀਆਰਪੀਐੱਫ ਜਵਾਨਾਂ ‘ਤੇ ਪੁਲਵਾਮਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਪਾਕਿਸਤਾਨ ਨਾਲ ਵਿਸ਼ਵ ਕੱਪ ‘ਚ ਮੈਚ ਨਾ ਖੇਡਣ ਦੀ ਮੰਗ ਉੱਠ ਰਹੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਵਿਸ਼ਵ ਕੱਪ ‘ਚ ਪਾਕਿ ਨਾਲ ਖੇਡਣ ਦਾ ਫੈਸਲਾ ਕੇਂਦਰ ਸਰਕਾਰ ‘ਤੇ ਛੱਡ ਦਿੱਤਾ ਹੈ ਰਾਜਨਾਥ ਨੇ ਇੱਕ ਟੀਵੀ ਚੈਨਲ ਨੂੰ ਕਿਹਾ ਕਿ ਪਾਕਿਸਤਾਨ ਨਾਲ ਕ੍ਰਿਕਟ ਮੈਚ ਬਿਲਕੁਲ ਨਹੀਂ ਖੇਡਣਾ ਚਾਹੀਦਾ ਕਿੰਨਾ ਵੀ ਨੁਕਸਾਨ ਹੋ ਜਾਵੇ ਇਹ ਮੇਰਾ ਨਿੱਜੀ ਮੰਨਣਾ ਹੈ ਸਾਨੂੰ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡਣਾ ਚਾਹੀਦਾ
ਬੀਸੀਸੀਆਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਤੋਂ ਇਹ ਵੀ ਚਾਹੁੰਦੀ ਹੈ ਕਿ ਉਹ ਪਾਕਿ ‘ਤੇ ਵਿਸ਼ਵ ਕੱਪ ‘ਚ ਹਿੱਸਾ ਲੈਣ ‘ਤੇ ਪਾਬੰਦੀ ਲਾ ਦੇਵੇ ਇਸ ਸਬੰਧੀ ਪੁੱਛੇ ਜਾਣ ‘ਤੇ ਰਾਜਨਾਥ ਨੇ ਕਿਹਾ ਕਿ ਸਰਕਾਰ ਕੀ ਇਸ ‘ਤੇ ਤਾਂ ਖੁਦ ਬੋਰਡ ਨੂੰ ਹੀ ਫੈਸਲਾ ਕਰਨਾ ਚਾਹੀਦਾ ਹੈ ਮੈਂ ਵੀ ਮੰਨਦਾ ਹਾਂ ਕਿ ਪੁਲਵਾਮਾ ਤੋਂ ਬਾਅਦ ਕ੍ਰਿਕਟ ਮੈਚ ਦਾ ਸਵਾਲ ਹੀ ਖਤਮ ਹੋ ਗਿਆ ਇਹ ਹੋ ਹੀ ਨਹੀਂ ਸਕਦਾ ਇਸ ਤੋਂ ਪਹਿਲਾਂ ਕਾਨੂੰਨੀ ਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵੀ ਪਾਕਿ ਨਾਲ ਕ੍ਰਿਕਟ ਖੇਡਣ ‘ਤੇ ਪੂਰੀ ਪਾਬੰਦੀ ਲਾਉਣ ਦੇ ਸੰਕੇਤ ਦਿੱਤੇ ਸਨ ਪ੍ਰਸਾਦ ਨੇ ਕਿਹਾ ਸੀ ਕਿ ਅੱਤਵਾਦ ਤੇ ਕ੍ਰਿਕਟ ਨਾਲ-ਨਾਲ ਨਹੀਂ ਚੱਲ ਸਕਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।