ਅਫਰੀਕਾ ’ਚ ਦੂਜੀ ਸੀਰੀਜ਼ ਜਿੱਤਣ ਦਾ ਮੌਕਾ | IND Vs SA
- ਪਾਰਲ ’ਚ ਮੇਜ਼ਬਾਨ ਤੋਂ ਇੱਕ ਵੀ ਇੱਕਰੋਜ਼ਾ ਨਹੀਂ ਜਿੱਤ ਸਕਿਆ ਹੈ ਭਾਰਤ |IND Vs SA
- ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 4:30 ਵਜੇ ਤੋਂ | IND Vs SA
ਪਾਰਲ (ਦੱਖਣੀ ਅਫਰੀਕਾ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਇੱਕਰੋਜ਼ਾ ਲੜੀ ਦਾ ਤੀਜਾ ਅਤੇ ਆਖਿਰੀ ਮੈਚ ਵੀਰਵਾਰ ਨੂੰ ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ ’ਚ ;ਾਮ 4:30 ਵਜੇ ਤੋਂ ਖੇਡਿਆ ਜਾਵੇਗਾ। ਮੈਚ ’ਚ ਟਾਸ ਭਾਰਤੀ ਸਮੇਂ ਮੁਤਾਬਕ ਸ਼ਾਮ 4 ਵਜੇ ਹੋਵੇਗਾ। ਇਹ ਮੈਚ ਜਿੱਤਣ ਵਾਲੀ ਟੀਮ ਇੱਕਰੋਜ਼ਾ ਲੜੀ ਵੀ ਆਪਣੇ ਨਾਂਅ ਕਰ ਲਵੇਗੀ। ਫਿਲਹਾਲ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਦੂਜਾ ਮੈਚ ਮੇਜਬਾਨ ਦੱਖਣੀ ਅਫਰੀਕਾ ਨੇ 8 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। (IND Vs SA)
ਇਹ ਵੀ ਪੜ੍ਹੋ : ਸਹਿਣਸ਼ੀਲਤਾ : ਦ੍ਰਿੜ ਰਹਿਣ ਅਤੇ ਵਧਣ-ਫੁੱਲਣ ਦੀ ਸ਼ਕਤੀ
ਜੇਕਰ ਭਾਰਤੀ ਟੀਮ ਇਹ ਮੈਚ ’ਚ ਜਿੱਤ ਹਾਸਲ ਕਰਦੀ ਹੈ ਤਾਂ ਉਹ ਦੱਖਣੀ ਅਫਰੀਕਾ ਦੀ ਧਰਤੀ ’ਤੇ ਦੂਜੀ ਇੱਕਰੋਜ਼ਾ ਲੜੀ ਵੀ ਜਿੱਤ ਲਵੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ’ਚ ਸਾਲ 2018 ’ਚ ਉੱਥੇ ਪਹਿਲੀ ਸੀਰੀਜ ਆਪਣੇ ਨਾਂਅ ਕੀਤੀ ਸੀ। ਉਹ ਸਮੇਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 6 ਮੈਚ ਖੇਡੇ ਗਏ ਸਨ ਅਤੇ ਭਾਰਤੀ ਟੀਮ ਨੇ ਉਹ ਲੜੀ 5-1 ਨਾਲ ਜਿੱਤੀ ਸੀ। ਹਾਲਾਂਕਿ ਪਾਰਲ ਦੇ ਇਸ ਮੈਦਾਨ ’ਤੇ ਟੀਮ ਇੰਡੀਆ ਦਾ ਰਿਕਾਰਡ ਖਰਾਬ ਹੀ ਰਿਹਾ ਹੈ। ਭਾਰਤੀ ਟੀਮ ਨੇ ਇਸ ਮੈਦਾਨ ’ਤੇ 2 ਮੈਚ ਖੇਡੇ ਹਨ ਅਤੇ ਦੋਵਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। (IND Vs SA)
ਪਾਰਲ ਮੈਦਾਨ ’ਤੇ ਭਾਰਤ ਦਾ ਰਿਕਾਰਡ ਖਰਾਬ
ਪਾਰਲ ਦੇ ਬੋਲੰਡ ਪਾਰਕ ਮੈਦਾਨ ’ਤੇ ਮੇਜ਼ਬਾਨ ਟੀਮ ਖਿਲਾਫ ਟੀਮ ਇੰਡੀਆ ਦਾ ਰਿਕਾਰਡ ਖਰਾਬ ਰਿਹਾ ਹੈ। ਭਾਰਤੀ ਟੀਮ ਨੇ ਇੱਥੇ ਕੁੱਲ 5 ਇੱਕਰੋਜ਼ਾ ਮੈਚ ਖੇਡੇ ਹਨ। ਇਨ੍ਹਾਂ ’ਚੋਂ 2 ਦੱਖਣੀ ਅਫਰੀਕਾ ਖਿਲਾਫ ਹੋਏ ਹਨ। ਭਾਰਤੀ ਟੀਮ ਨੂੰ ਇਨ੍ਹਾਂ ਦੋਵਾਂ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ 2003 ਤੋਂ ਬਾਅਦ ਇਸ ਮੈਦਾਨ ’ਤੇ ਜਿੱਤ ਹਾਸਲ ਕਰਨ ’ਚ ਨਾਕਾਮ ਰਹੀ ਹੈ। ਟੀਮ ਦੀ ਆਖਰੀ ਜਿੱਤ ਇਸ ਮੈਦਾਨ ’ਤੇ ਨੀਦਰਲੈਂਡ ਖਿਲਾਫ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਹੁਣ ਤੱਕ 15 ਸੀਰੀਜ ਹੋ ਚੁੱਕੀਆਂ ਹਨ। ਦੋਵੇਂ ਟੀਮਾਂ ਨੇ 7-7 ਲੜੀਆਂ ਆਪਣੇ ਨਾਂਅ ਕੀਤੀਆਂ ਹਨ। (IND Vs SA)
ਪਾਰਲ ਮੈਦਾਨ ਦੀ ਪਿੱਚ ਰਿਪੋਰਟ : ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜ਼ਿਆਦਾ ਮੈਚ ਜਿੱਤੇ
ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ ’ਚ ਵੀਰਵਾਰ ਨੂੰ ਟਾਸ ਜਿੱਤਣ ਵਾਲੀ ਟੀਮ ਗੇਂਦਬਾਜੀ ਦੀ ਚੋਣ ਕਰ ਸਕਦੀ ਹੈ। ਕਿਉਂਕਿ ਇੱਥੇ ਪਹਿਲਾਂ ਗੇਂਦਬਾਜੀ ਕਰਨ ਵਾਲੀ ਟੀਮ ਨੇ ਜ਼ਿਆਦਾ ਮੈਚ ਜਿੱਤੇ ਹਨ। ਇੱਥੇ ਖੇਡੇ ਗਏ 20 ਮੈਚਾਂ ’ਚੋਂ 9 ਮੈਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਜਿੱਤੇ ਜਦਕਿ 10 ਮੈਚ ਸਕੋਰ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ। ਪਹਿਲੀ ਪਾਰੀ ’ਚ ਟੀਮ ਦਾ ਔਸਤ ਸਕੋਰ 234 ਦੌੜਾਂ ਹੈ, ਜਦਕਿ ਦੂਜੀ ਪਾਰੀ ’ਚ ਟੀਮ ਦਾ ਔਸਤ ਸਕੋਰ 182 ਦੌੜਾਂ ਦਾ ਹੈ। (IND Vs SA)