ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ
9 ਤੋਂ 16 ਫਰਵਰੀ ਤੱਕ ਹੋਵੇਗੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ
ਬਠਿੰਡਾ, ਸੁਖਜੀਤ ਮਾਨ । ਗੁਆਂਢੀ ਮੁਲਕ ਪਾਕਿਸਤਾਨ ਦੇ ਲਜ਼ਹੌਰ ਵਿਖੇ 9 ਤੋਂ 16 ਫਰਵਰੀ ਤੱਕ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ‘ਚ ਸ਼ਾਮਿਲ ਹੋਣ ਲਈ ਭਾਰਤੀ ਕਬੱਡੀ ਟੀਮ ਅੱਜ ਪਾਕਿਸਤਾਨ ਪੁੱਜ ਗਈ ਹੈ। ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਬੱਡੀ ਟੀਮ ਮੁੱਖ ਮੈਨੇਜਰ ਦੇਵੀ ਦਿਆਲ ਅਤੇ ਅਸਿਸਟੈਂਟ ਮੈਨੇਜਰ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ‘ਚ ਪਾਕਿਸਤਾਨ ਗਈ ਹੈ। ਭਾਰਤੀ ਟੀਮ ‘ਚ ਸ਼ਾਮਲ ਖਿਡਾਰੀਆਂ ‘ਚ ਜਾਫੀਆਂ ਵਜੋਂ ਯਾਦਾ ਸੁਰਖਪੁਰ, ਖੁਸ਼ੀ ਦੁੱਗਾਂ, ਅਰਸ਼ ਚੋਹਲਾ ਸਾਹਿਬ, ਅਮ੍ਰਿਤ ਔਲਖ, ਸ਼ੁਰਲੀ ਖੀਰਾਵਾਲ, ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਜਦੋਂਕਿ ਰੇਡਰਾਂ ਵਜੋਂ ਵਿਨੇ ਖੱਤਰੀ, ਜੋਤਾ ਮਹਿਮਦਵਾਲ, ਰਵੀ ਦਿਓਰਾ, ਨੰਨੀ ਗੋਪਾਲਪੁਰ, ਮਾਲਵਿੰਦਰ ਮਾਲ੍ਹਾ ਅਤੇ ਗੁਰਲਾਲ ਘਨੌਰ ਸ਼ਾਮਿਲ ਹਨ। ਇਸ ਟੀਮ ਨਾਲ ਮੁੱਚ ਕੋਚ ਵਜੋਂ ਹਰਪ੍ਰੀਤ ਸਿੰਘ ਬਾਬਾ ਅਤੇ ਟੈਕਨੀਕਲ ਆਫੀਸ਼ੀਅਲ ਗੁਰਪ੍ਰੀਤ ਸਿੰਘ ਵੀ ਗਏ ਹਨ।ਇਸ ਟੀਮ ‘ਚ ਜ਼ਿਆਦਾਤਰ ਖਿਡਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੌਰਾਨ ਭਾਰਤੀ ਟੀਮ ‘ਚ ਸ਼ਾਮਿਲ ਖਿਡਾਰੀ ਹੀ ਹਨ ਜਦੋਂਕਿ ਉਸ ਪੁਰਾਣੀ ਟੀਮ ‘ਚੋਂ ਕੁੱਝ ਖਿਡਾਰੀਆਂ ਦੇ ਕਿਸੇ ਕਾਰਨ ਨਾ ਜਾ ਸਕਣ ਕਾਰਨ ਕੁੱਝ ਖਿਡਾਰੀ ਨਵੇਂ ਪਾਏ ਗਏ ਹਨ। ਇਹ ਜਾਣਕਾਰੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਮੱਲ੍ਹੀ ਨੇ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।