ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਟੀਮ ਦੀ ਕਪਤਾਨੀ

IND Vs SL
ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਟੀਮ ਦੀ ਕਮਾਨ

ਪਹਿਲਾ ਟੀ-20 ਮੈਚ 27 ਜੁਲਾਈ ਨੂੰ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ | IND Vs SL 

ਸਪੋਰਟਸ ਡੈਸਕ। IND Vs SL ਸ੍ਰੀਲੰਕਾ ਦੌਰਾ ਲਈ ਭਾਰਤੀ ਟੀ-20 ਅਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀ-20 ਟੀਮ ਲਈ ਕਪਤਾਨ ਸੂਰਿਆ ਕੁਮਾਰ ਹੋਣਗੇ ਅਤੇ ਵਨਡੇ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ’ਚ ਹੋਵੇਗੀ। ਸ੍ਰੀਲੰਕਾ ’ਚ ਭਾਰਤ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚ ਖੇਡੇਗੀ। ਟੀ-20 ਮੈਚ ਪਹਿਲਾਂ ਹੋਣਗੇ ਅਤੇ ਪਹਿਲਾ ਮੈਚ 27 ਜੁਲਾਈ ਨੂੰ ਸ਼ਾਮ 7 ਵਜੇ ਤੋਂ ਖੇ਼ਡਿਆ ਜਾਵੇਗਾ।

  • ਹਰਸ਼ਿਤ ਰਾਣਾ ਅਤੇ ਰਿਆਨ ਪਰਾਗ ਨੂੰ ਪਹਿਲੀ ਵਾਰ ਵਨਡੇ ਟੀਮ ‘ਚ ਮਿਲੀ ਥਾਂ

ਟੀਮ ’ਚ ਰੋਹਿਤ ਸ਼ਰਮਾ ਦੇ ਨਾਲ ਵਿਰਾਟ ਕੋਹਲੀ ਵਨਡੇ ਟੀਮ ਦਾ ਹਿੱਸਾ ਹਨ। ਇਸ ਦੇ ਨਾਲ ਹਰਸ਼ਿਤ ਰਾਣਾ ਅਤੇ ਰਿਆਨ ਪਰਾਗ ਨੂੰ ਪਹਿਲੀ ਵਾਰ ਵਨਡੇ ਟੀਮ ‘ਚ ਜਗ੍ਹਾ ਮਿਲੀ ਹੈ। ਰਿਆਨ ਭਾਰਤ ਲਈ ਟੀ-20 ਖੇਡ ਚੁੱਕੇ ਹਨ। ਜਦਕਿ ਹਰਸ਼ਿਤ ਨੇ ਅਜੇ ਤੱਕ ਆਪਣਾ ਅੰਤਰਰਾਸ਼ਟਰੀ ਡੈਬਿਊ ਨਹੀਂ ਕੀਤਾ ਹੈ। ਦੱਸੇ ਦੇਈਏ ਕਿ ਭਾਰਤ ਦੇ ਨਵੇਂ ਕੋਚ ਗੌਤਮ ਗੰਭੀਰ ਦਾ ਇਹ ਪਹਿਲਾ ਦੌਰਾ ਹੈ।

IND Vs SL

ਸ਼੍ਰੀਲੰਕਾ ਦੌਰੇ ਲਈ ਟੀ-20 ਟੀਮ:

ਸੂਰਿਆ ਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ, ਮੁਹੰਮਦ ਸਿਰਾਜ।

ਸ਼੍ਰੀਲੰਕਾ ਦੌਰੇ ਲਈ ਵਨਡੇ ਟੀਮ:

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ , ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।