ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home ਦੇਸ਼ ਅਮਰੀਕਾ &#8216...

    ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਗੋਲੀ ਮਾਰ ਕੇ ਕੀਤਾ ਕਤਲ

    Indian, Student, Shot, Dead, USA

    ਅਮਰੀਕੀ ਦੇ ਗੰਨ ਕਲਚਰ ‘ਤੇ ਟਰੰਪ ਸੰਸਦ ‘ਚ ਪ੍ਰਗਟਾ ਚੁੱਕੇ ਚਿੰਤਾ | Murder

    ਨਵੀਂ ਦਿੱਲੀ, (ਏਜੰਸੀ)। ਅਮਰੀਕਾ ‘ਚ ਮਿਸੌਰੀ ਦੇ ਕੰਸਾਸ ਸ਼ਹਿਰ ‘ਚ ਇੱਕ ਹੋਟਲ ‘ਚ ਅੱਜ ਅਣਪਛਾਤੇ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ‘ਚ ਤੇਲੰਗਾਨਾ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਪੁਲਿਸ ਨੇ ਹਮਲਾਵਰ ਸਬੰਧੀ ਸੂਚਨਾ ਦੇਣ ਵਾਲਿਆਂ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਕੰਸਾਸ ਪੁਲਿਸ ਦਾ ਦਾਅਵਾ ਹੈ ਕਿ ਹਮਲਾਵਰ ਨੇ ਲੁੱਟਖੋਹ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ, ਜਿਸ ‘ਚ ਸ਼ਰਤ ਕੋਪੂ (26) ਦੀ ਮੌਤ ਹੋ ਗਈ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸੀਸੀਟੀਵੀ ਦਾ ਫੁਟੇਜ਼ ਪਾ ਕੇ ਬਦਮਾਸ਼ ਨੂੰ ਫੜਨ ‘ਚ ਲੋਕਾਂ ਤੋਂ ਮੱਦਦ ਮੰਗੀ ਹੈ ਵੀਡੀਓ ‘ਚ ਬਦਮਾਸ਼ ਸਫੇਦ ਤੇ ਭੂਰੀ ਰੰਗ ਦੀ ਸ਼ਰਟ ‘ਚ ਨਜ਼ਰ ਆ ਰਿਹਾ ਹੈ।

    ਵਿਦੇਸ਼ ਮੰਤਰਾਲਾ ਨੇ ਡੂੰਘਾ ਦੁੱਖ ਪ੍ਰਗਟ ਕੀਤਾ | Murder

    ਸ਼ਰਤ ਦੇ ਦੋਸਤ ਨੇ ਸ਼ਨਿੱਚਰਵਾਰ ਨੂੰ ਤੇਲੰਗਾਨਾ ਦੇ ਵਾਰਾਂਗਲ ਜ਼ਿਲ੍ਹੇ ‘ਚ ਰਹਿਣ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਸਬੰਧੀ ਫੋਨ ‘ਤੇ ਜਾਣਕਾਰੀ ਦਿੱਤੀ ਕੰਸਾਸ ‘ਚ ਯੂਨੀਵਰਸਿਟੀ ਆਫ਼ ਮਿਸੌਰੀ ‘ਚ ਐਮ ਐਸ ਦੀ ਪੜ੍ਹਾਈ ਕਰਨ ਵਾਲਾ ਸ਼ਰਤ ਸ਼ੁੱਕਰਵਾਰ ਸ਼ਾਮ ਆਪਣੇ ਦੋਸਤਾਂ ਹੋਟਲ ‘ਚ ਬੈਠਾ ਸੀ ਇਸ ਦੌਰਾਨ ਹੋਏ ਹਮਲੇ ‘ਚ ਉਹ ਗੰਭੀਰ ਜ਼ਖਮੀ ਹੋ ਗਿਆ ਦੋਸਤਾਂ ਨੇ ਤੁੰਰਤ ਸ਼ਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

    LEAVE A REPLY

    Please enter your comment!
    Please enter your name here