ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਰੋਹਿਤ-ਕੋਹਲੀ ਨੂੰ ਆਰਾਮ, ਕੇਐੱਲ ਰਾਹੁਲ ਹੋਣਗੇ ਕਪਤਾਨ

inidan teme

ਤੇਜ਼ ਗੇਂਦਬਾਜ਼ ਉਮਰਾਨ ਨੂੰ ਮਿਲਿਆ ਮੌਕਾ, ਹਾਰਦਿਕ-ਕਾਰਤਿਕ ਦੀ ਹੋਈ ਵਾਪਸੀ

(ਸੱਚ ਕਹੂੰ ਨਿਊਜ਼) ਮੁੰਬਈ। ਦੱਖਣੀ ਅਫ਼ਰੀਕਾ ਖ਼ਿਲਾਫ਼ 9 ਜੂਨ ਤੋਂ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਟੀ-20 ਸੀਰੀਜ਼ (South Africa T20 Series) ਤੋਂ ਇਲਾਵਾ ਇੰਗਲੈਂਡ ਦੌਰੇ ‘ਤੇ ਹੋਣ ਵਾਲੇ ਟੈਸਟ ਮੈਚ ਲਈ ਵੀ ਭਾਰਤੀ ਟੀਮ ਦੀ ਚੋਣ ਕੀਤੀ ਗਈ ਹੈ। ਟੀ-20 ਸੀਰੀਜ਼ ਲਈ ਕੇਐੱਲ ਰਾਹੁਲ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਦੋਂਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ IPL 2022 ‘ਚ ਆਪਣੀ ਸਪੀਡ ਨਾਲ ਸਨਸਨੀ ਮਚਾਉਣ ਵਾਲੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਭਾਰਤ ਲਈ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਅਤੇ ਹਾਰਦਿਕ ਪਾਂਡਿਆ ਦੀ ਲੰਬੇ ਸਮੇਂ ਬਾਅਦ ਟੀਮ ‘ਚ ਵਾਪਸੀ ਹੋਈ ਹੈ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਆਈਪੀਐੱਲ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਦੋਵੇਂ ਟੀਮਾਂ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡਣਗੀਆਂ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਚੋਣਕਾਰਾਂ ਨੇ ਆਈ.ਪੀ.ਐੱਲ. ਦੇ ਸਿਤਾਰਿਆਂ ਨੂੰ ਮੌਕਾ ਦਿੱਤਾ ਹੈ।

umran mailk

ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ 27 ਫਰਵਰੀ 2019 ਨੂੰ ਆਸਟ੍ਰੇਲੀਆ ਵਿਰੁੱਧ ਖੇਡਿਆ ਸੀ। ਇਸ ਸੀਜ਼ਨ ‘ਚ 14 ਮੈਚਾਂ ‘ਚ ਇਸ ਖਿਡਾਰੀ ਨੇ 57.40 ਦੀ ਔਸਤ ਅਤੇ 191.33 ਦੇ ਸਟ੍ਰਾਈਕ ਰੇਟ ਨਾਲ 287 ਦੌੜਾਂ ਬਣਾਈਆਂ ਹਨ।

ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਬੁਮਰਾਹ ਨੂੰ ਦਿੱਤਾ ਆਰਾਮ

ਟੀ-20 ਟੀਮ ਤੋਂ ਇਲਾਵਾ ਭਾਰਤੀ ਕ੍ਰਿਕਟ ਬੋਰਡ ਨੇ ਇੰਗਲੈਂਡ ਸੀਰੀਜ਼ ਦੌਰਾਨ ਕੋਰੋਨਾ ਕਾਰਨ ਮੁਲਤਵੀ ਹੋਏ ਇਕਲੌਤੇ ਟੈਸਟ ਲਈ ਵੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਇਸ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਇਸ ਟੈਸਟ ਲਈ ਟੀਮ ‘ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਸ਼ਾਮਲ ਹਨ। ਉਨ੍ਹਾਂ ਨੂੰ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਖਰਾਬ ਫਾਰਮ ‘ਚ ਚੱਲ ਰਹੇ ਚੇਤੇਸ਼ਵਰ ਪੁਜਾਰਾ ਦੀ ਟੈਸਟ ਟੀਮ ‘ਚ ਵਾਪਸੀ ਹੋਈ ਹੈ। ਪੁਜਾਰਾ ਫਿਲਹਾਲ ਇੰਗਲੈਂਡ ‘ਚ ਕਾਊਂਟੀ ਕ੍ਰਿਕਟ ਖੇਡ ਰਿਹਾ ਹੈ ਅਤੇ ਸ਼ਾਨਦਾਰ ਫਾਰਮ ‘ਚ ਹੈ। ਟੀਮ ਇੰਡੀਆ ਨੇ ਸ਼੍ਰੀਲੰਕਾ ਦੇ ਖਿਲਾਫ ਆਖਰੀ ਟੈਸਟ ਸੀਰੀਜ਼ ਖੇਡੀ ਸੀ ਅਤੇ ਪੁਜਾਰਾ ਨੂੰ ਇਸ ਸੀਰੀਜ਼ ‘ਚ ਜਗ੍ਹਾ ਨਹੀਂ ਮਿਲ ਸਕੀ ਸੀ। ਇਸ ਦੇ ਨਾਲ ਹੀ ਅੰਜਿਕਿਆ ਰਹਾਣੇ ਦੇ ਨਾਂਅ ਦੀ ਵੀ ਇਸ ਸੀਰੀਜ਼ ਲਈ ਚੋਣ ਹੋਣੀ ਸੀ ਪਰ ਉਹ ਸੱਟ ਕਾਰਨ ਪਹਿਲਾਂ ਹੀ ਆਈ.ਪੀ.ਐੱਲ. ਤੋਂ ਬਾਹਰ ਹੋ ਗਿਆ ਹੈ।

ਟੀ-20 ਸੀਰੀਜ਼ ਲਈ ਭਾਰਤੀ ਟੀਮ:

ਕੇਐੱਲ ਰਾਹੁਲ (ਕਪਤਾਨ), ਰਿਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਵੈਂਕਟੇਸ਼ ਅਈਅਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ।

ਇੰਗਲੈਂਡ ਟੈਸਟ ਲਈ ਭਾਰਤੀ ਟੀਮ :

ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ (ਵਿਕੇਟਕੀਪਰ), ਕੇਐਸ ਭਰਤ (ਵਿਕੇਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਸ਼ਾਰਦੁਲ ਠਾਕੁਰ , ਮੁਹੰਮਦ ਸ਼ਮੀ , ਜਸਪ੍ਰੀਤ ਬੁਮਰਾਹ , ਮੁਹੰਮਦ ਸਿਰਾਜ , ਉਮੇਸ਼ ਯਾਦਵ , ਪ੍ਰਸ਼ਿਧ ਕ੍ਰਿਸ਼ਨਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ