Pahalagam Attack: ਨਵੀਂ ਦਿੱਲੀ (ਏਜੰਸੀ)। ਭਾਰਤ ਸਰਕਾਰ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭੜਕਾਊ ਤੇ ਸੰਪਰਦਾਇਕ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ ਫੈਲਾਉਣ ਦੇ ਦੋਸ਼ ’ਚ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਚੈਨਲਾਂ ਦੇ ਕੁੱਲ 6.3 ਕਰੋੜ ਸਬਸਕ੍ਰਾਈਬਰ ਸਨ। ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ’ਤੇ ਕੀਤੀ ਗਈ ਹੈ। Pahalagam Attack
ਇਹ ਖਬਰ ਵੀ ਪੜ੍ਹੋ : Pensioners News: ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਧਾਰਕਾਂ ਲਈ ਵੱਡੇ ਐਲਾਨ, ਇਸ ਤਰ੍ਹਾਂ ਮਿਲੇਗਾ ਲਾਭ
ਬਲਾਕ ਕੀਤੇ ਗਏ ਚੈਨਲਾਂ ’ਚ ਪਾਕਿਸਤਾਨੀ ਨਿਊਜ਼ ਚੈਨਲ Dawn, Samaa TV, ARY News, Bol News, Raftar, Geo News ਤੇ Suno News ਸ਼ਾਮਲ ਹਨ। ਇਸ ਤੋਂ ਇਲਾਵਾ, ਪੱਤਰਕਾਰਾਂ The Pakistan Reference, Samaa Sports, Uzair Cricket ਤੇ Razi Naama ਦੇ ਯੂਟਿਊਬ ਚੈਨਲਾਂ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਦ ਪਾਕਿਸਤਾਨ ਰੈਫਰੈਂਸ, ਸਮਾ ਸਪੋਰਟਸ, ਉਜ਼ੈਰ ਕ੍ਰਿਕੇਟ ਤੇ ਰਾਜ਼ੀ ਨਾਮਾ ਵਰਗੇ ਹੋਰ ਪਲੇਟਫਾਰਮ ਵੀ ਇਸ ਸੂਚੀ ’ਚ ਹਨ।
ਮਿਲੀ ਜਾਣਕਾਰੀ ਮੁਤਾਬਕ, ਇਹ ਯੂਟਿਊਬ ਚੈਨਲ ਭਾਰਤ, ਭਾਰਤੀ ਫੌਜ ਤੇ ਸੁਰੱਖਿਆ ਏਜੰਸੀਆਂ ਵਿਰੁੱਧ ਝੂਠਾ, ਗੁੰਮਰਾਹਕੁੰਨ ਤੇ ਭੜਕਾਊ ਪ੍ਰਚਾਰ ਫੈਲਾ ਰਹੇ ਸਨ, ਖਾਸ ਕਰਕੇ ਪਹਿਲਗਾਮ ਹਮਲੇ ਤੋਂ ਬਾਅਦ ਜਦੋਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਹੋਰ ਤਣਾਅਪੂਰਨ ਹੋ ਗਏ ਸਨ। ਇਸ ਹਮਲੇ ’ਚ 25 ਸੈਲਾਨੀ ਤੇ ਇੱਕ ਕਸ਼ਮੀਰੀ ਨਾਗਰਿਕ ਬੇਰਹਿਮੀ ਨਾਲ ਮਾਰੇ ਗਏ ਸਨ। ਹੁਣ ਜੇਕਰ ਕੋਈ ਇਨ੍ਹਾਂ ਚੈਨਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਸੁਨੇਹਾ ਦਿਖਾਈ ਦੇਵੇਗਾ, ‘ਇਹ ਸਮੱਗਰੀ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਸਰਕਾਰੀ ਆਦੇਸ਼ਾਂ ਕਾਰਨ ਇਸ ਦੇਸ਼ ’ਚ ਉਪਲਬਧ ਨਹੀਂ ਹੈ। ਵਧੇਰੇ ਜਾਣਕਾਰੀ ਲਈ ਗੂਗਲ ਪਾਰਦਰਸ਼ਤਾ ਰਿਪੋਰਟ ਵੇਖੋ।’