ਇਸ ਸਾਲ ‘ਭਾਰਤ ਰਤਨ’ ਦਾ ਸਨਮਾਨ ‘ਭਾਰਤੀ ਡਾਕਟਰ’ ਨੂੰ ਮਿਲਣਾ ਚਾਹੀਦਾ ਹੈ : ਕੇਜਰੀਵਾਲ

Corona-crisis-will-vaccinate-entire-Delhi-in-3-months-Kejriwal

ਇਸ ਸਾਲ ‘ਭਾਰਤ ਰਤਨ’ ਦਾ ਸਨਮਾਨ ‘ਭਾਰਤੀ ਡਾਕਟਰ’ ਨੂੰ ਮਿਲਣਾ ਚਾਹੀਦਾ ਹੈ : ਕੇਜਰੀਵਾਲ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਾਲ ਦਾ ‘ਭਾਰਤ ਰਤਨ’ ਦਾ ਸਨਮਾਨ ‘ਭਾਰਤੀ ਡਾਕਟਰ’ ਨੂੰ ਮਿਲਣਾ ਚਾਹੀਦਾ ਹੈ ਕੇਜਰੀਵਾਲ ਨੇ ਅੱਜ ਸਟੇਪਵਨ ਵੱਲੋਂ ਡਾਕਟਰ ਡੇ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਾਲ ਦਾ ਭਾਰਤ ਰਤਨ ਦਾ ਸਨਮਾਨ ਭਾਰਤੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ।

ਭਾਰਤੀ ਡਾਕਟਰ ਮਤਲਬ ਸਾਰੇ ਡਾਕਟਰ, ਨਰਸ ਤੇ ਪੈਰਾਮੇਡਿਕ ਤੋਂ ਹੈ ਸ਼ਹੀਦ ਹੋਏ ਡਾਕਟਰਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਨਾਲ ਹੀ ਆਪਣੀ ਜਾਨ ਤੇ ਪਰਿਵਾਰ ਦੀ ਚਿੰਤਾ ਕੀਤੇ ਬਿਨਾ ਸੇਵਾ ਕਰਨ ਵਾਲਿਆਂ ਦਾ ਇਹ ਸਨਮਾਨ ਹੋਵੇਗਾ ਮੁੱਖ ਮੰਤਰੀ ਨੇ ਕੋਰੋਨਾ ਦੌਰਾਨ ਸ਼ਹੀਦ ਹੋਏ ਡਾਕਟਰਸ ਤੇ ਫਰੰਟਲਾਈਨ ਵਰਕਰਾਂ ਨੂੰ ਪੂਰੇ ਦੇਸ਼ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਹੀਦ ਹੋਏ ਡਾਕਟਰ ਜਾਂ ਫਰੰਟ ਲਾਈਨ ਵਰਕਰਾਂ ਦੇ ਪਰਿਵਾਰ ਨੂੰ ਇੱਕ-ਇੱਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਇਹ ਕੋਈ ਮੁਆਵਜ਼ਾ ਨਹੀਂ ਹੈ ਸਗੋਂ ਇਹ ਧੰਨਵਾਦ ਬੋਲਣ ਦਾ ਇੱਕ ਤਰੀਕਾ ਹੈ ।

ਕੇਜਰੀਵਾਲ ਨੇ ‘ਭਾਰਤੀ ਡਾਕਟਰ’ ਨੂੰ ‘ਭਾਰਤ ਰਤਨ’ ਦੀ ਉਪਾਧੀ ਦੇਣ ਦੀ ਮੰਗ ਸਬੰਧੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਇੱਕ ਅਪੀਲ ਵੀ ਕੀਤੀ ਹੈ ਉਨ੍ਹਾਂ ਚਿੱਠੀ ’ਚ ਲਿਖਿਆ ਹੈ, ਦੇਸ਼ ਚਾਹੁੰਦਾ ਹੈ ਕਿ ਇਸ ਸਾਲ ‘ਭਾਰਤ ਰਤਨ’ ਦਾ ਸਨਮਾਨ ‘ਭਾਰਤੀ ਡਾਕਟਰ ਨੂੰ ਦਿੱਤਾ ਜਾਵੇਗਾ ਇਸ ਤੋਂ ਭਾਵ ਮੇਰਾ ਕਿਸੇ ਵਿਸ਼ੇਸ਼ ਵਿਅਕਤੀ ਤੋਂ ਨਹੀਂ ਹੈ ਦੇਸ਼ ਦੇ ਸਾਰੇ ਡਾਕਟਰਾਂ, ਨਰਸ ਤੇ ਪੈਰਾਮੈਡਿਕਸ ਦੇ ਸਮੂਹ ਨੂੰ ਇਹ ਸਨਮਾਨ ਮਿਲਣਾ ਚਾਹੀਦਾ ਹੈ ਉਨ੍ਹਾਂ ਅੱਗੇ ਲਿਖਿਆ ਕਿ ਕੋਰੋਨਾ ਨਾਲ ਲੜਦਿਆਂ ਅਨੇਕ ਡਾਕਟਰਾਂ ਤੇ ਨਰਸਾਂ ਨੇ ਆਪਣੀ ਜਾਨ ਗੁਆਈ ਹੈ ਜੇਕਰ ਅਸੀਂ ਇਨ੍ਹਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਦੇ ਹਾਂ ਤਾਂ ਇਹ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।