ਦੂਤਾਵਾਸ (Indian Embassy) ਨੇ ਸਾਰੇ ਭਾਰਤੀਆਂ ਨੂੰ ਕਿਹਾ ਕਿ ਉਹ ਦੂਤਾਵਾਸ ਨੂੰ ਯੂਕ੍ਰੇਨ ’ਚ ਆਪਣੇ ਟਿਕਾਣਿਆਂ ਸਬੰਧੀ ਸੂਚਿਤ ਕਰਨ
(ਏਜੰਸੀ) ਕੀਵ/ਨਵੀਂ ਦਿੱਲੀ। ਯੂਕ੍ਰੇਨ ਦੀਆਂ ਹੱਦਾਂ ’ਤੇ ਰੂਸੀ ਫੌਜੀਆਂ ਦੀ ਤਾਇਨਾਤੀ ਤੇ ਉਸ ’ਤੇ ਰੂਸ ਦੇ ਹਮਲੇ ਦੀ ਸ਼ੰਕਾ ਦੌਰਾਨ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ (Indian Embassy ) ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ, ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਨੂੰ ਦੇਸ਼ ਦੀ ਵਰਤਮਾਨ ਸਥਿਤੀ ਤੇ ਅਨਿਸ਼ਚਿਤਤਾਵਾਂ ਦਾ ਹਵਾਲਾ ਦਿੰਦਿਆਂ ਅਸਥਾਈ ਤੌਰ ’ਤੇ ਦੇਸ਼ ਛੱਡਣ ਲਈ ਕਿਹਾ ਹੈ। ਭਾਰਤੀ ਦੂਤਾਵਾਸ ਨੇ ਇੱਕ ਸੂਚਨਾ ਜਾਰੀ ਕਰਕੇ ਆਪਣੇ ਸਾਰੇ ਨਾਗਰਿਕਾਂ ਨੂੰ ਯੂਕ੍ਰੇਨ ਦੀ ਤੇ ਦੇਸ਼ ਦੇ ਅੰਦਰ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਲਈ ਕਿਹਾ ਹਾ।
ਦੂਤਾਵਾਸ ਨੇ ਸਾਰੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਦੂਤਾਵਾਸ ਨੂੰ ਯੂਕ੍ਰੇਨ ’ਚ ਆਪਣੇ ਟਿਕਾਣਿਆਂ ਬਾਰੇ ਸੂਚਿਤ ਕਰਨ ਤਾਂ ਕਿ ਲੋੜ ਪੈਣ ’ਤੇ ਉਨਾਂ ਤੱਕ ਪਹੁੰਚਾ ਜਾ ਸਕੇ। ਦੂਤਾਵਾਸ ਫਿਲਹਾਲ ਆਮ ਤੌਰ ’ਤੇ ਕੰਮ ਕਰਨਾ ਜਾਰੀ ਰੱਖੇਗਾ। ਐਡਵਾਇਜ਼ਰੀ ’ਚ ਕਿਹਾ ਗਿਆ ਹੈ ਕਿ, ਯੂਕ੍ਰੇਨ ’ਚ ਮੌਜ਼ੂਦਾ ਹਾਲਾਤਾਂ ਦੀ ਅਨਿਸ਼ਚਿਤਤਾਵਾਂ ਨੂੰ ਵੇਖਦਿਆਂ ਯੂਕ੍ਰੇਨ ’ਚ ਭਾਰਤੀ ਨਾਗਰਿਕ, ਵਿਸ਼ੇਸ਼ ਤੌਰ ’ਤੇ ਅਜਿਹੇ ਵਿਦਿਆਰਥੀ, ਜਿਨਾਂ ਦਾ ਰੁਕਣਾ ਜ਼ਰੂਰੀ ਨਹੀਂ ਹੈ, ਅਸਥਾਈ ਤੌਰ ’ਤੇ ਛੱਡਣ ’ਤੇ ਵਿਚਾਰ ਕਰਨ।
ਭਾਰਤੀ ਨਾਗਰਿਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੇਸ਼ ਦੇ ਅੰਦਰ ਯੂਕਰੇਨ ਤੋਂ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ। ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯੂਕਰੇਨ ਵਿੱਚ ਆਪਣੀ ਮੌਜੂਦਗੀ ਬਾਰੇ ਦੂਤਾਵਾਸ ਨੂੰ ਸੂਚਿਤ ਕਰਨ, ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਸਕੇ। ਦੂਤਾਵਾਸ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਤੌਰ ‘ਤੇ ਕੰਮ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ