ਹੜ੍ਹਾਂ ‘ਚ ਭਾਰਤੀ ਫ਼ੌਜ ਦੇ ਜਵਾਨ ਸੇਵਾ ਦੇ ਨਾਲ ਜਿੱਤ ਰਹੇ ਹਨ ਲੋਕਾਂ ਦੇ ਦਿਲ

Indian Army

ਗੁਰਦਾਸਪੁਰ (ਰਾਜਨ ਮਾਨ)। ਜ਼ਿਲ੍ਹਾ ਗੁਰਦਾਸਪੁਰ ਦੇ ਬਿਆਸ ਦਰਿਆ ਨਾਲ ਲੱਗਦੇ ਬੇਟ ਇਲਾਕੇ ਵਿੱਚ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਫ਼ੌਜ ਦੇ ਜਵਾਨਾਂ (Indian Army) ਵੱਲੋਂ ਵੀ ਰਾਹਤ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਫ਼ੌਜੀ ਜਵਾਨ ਰਾਹਤ ਕਾਰਜਾਂ ਦੌਰਾਨ ਆਪਣੀ ਸੇਵਾ ਦੇ ਨਾਲ ਹੜ੍ਹ ਪੀੜਤਾਂ ਦੇ ਦਿਲ ਵੀ ਜਿੱਤ ਰਹੇ ਹਨ।

ਭਾਰਤੀ ਫੌਜ (Indian Army) ਦੀ ਫਲੱਡ ਰਿਲੀਫ ਟੀਮ ਵਿੱਚ 45 ਜਵਾਨ ਰਾਹਤ ਕਾਰਜਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਜਿਨ੍ਹਾਂ ਦੀ ਅਗਵਾਈ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਕਰ ਰਹੇ ਹਨ। ਫ਼ੌਜ ਵੱਲੋਂ ਪੁਰਾਣਾ ਸ਼ਾਲਾ ਦੇ ਰਿਲੀਫ ਕੈਂਪ ਵਿੱਚ ਆਪਣਾ ਬੇਸ ਸਥਾਪਤ ਕਰਕੇ ਪੂਰੇ ਹੜ੍ਹ ਪ੍ਰਭਾਵਤ ਇਲਾਕੇ ਵਿੱਚ ਚਾਰ ਟੀਮਾਂ ਬਣਾ ਕੇ ਰਾਹਤ ਕਾਰਜਾਂ ਨੂੰ ਚਲਾਇਆ ਜਾ ਰਿਹਾ ਹੈ। ਕੰਟਰੋਲ ਰੂਮ ਵਿੱਚ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਅਤੇ ਚਾਰ ਜੇ.ਸੀ.ਓ. ਫ਼ੌਜ ਦੇ ਰਾਹਤ ਕਾਰਜਾਂ ਦੀ ਕਮਾਂਡ ਕਰ ਰਹੇ ਹਨ। ਇਸਤੋਂ ਇਲਾਵਾ ਪੁਰਾਣਾ ਸ਼ਾਲਾ ਵਿਖੇ ਫ਼ੌਜ ਵੱਲੋਂ ਮੈਡੀਕਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਥੇ ਲੋੜਵੰਦਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

Indian Army

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੂਰਜੀ ਊਰਜਾ ਸਬੰਧੀ ਵੱਡਾ ਬਿਆਨ, ਪੜ੍ਹੋ ਕੀ ਕਿਹਾ…

ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਾਹਤ ਕਾਰਜਾਂ ਦੌਰਾਨ ਹੜ੍ਹ ਪ੍ਰਭਾਵਤ ਖੇਤਰ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਤੱਕ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਅੱਜ ਭਾਰਤੀ ਫ਼ੌਜ ਦੇ ਜਵਾਨ ਦੀ ਇੱਕ ਰਾਹਤ ਟੀਮ ਵੱਲੋਂ ਪਿੰਡ ਦਾਊਵਾਲ, ਕਿਸ਼ਨਪੁਰ, ਭੈਣੀ ਪਸਵਾਲ ਅਤੇ ਹੋਰ ਪਿੰਡਾਂ ਵਿੱਚ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ ਜਿਸ ਲਈ ਲੋਕਾਂ ਵੱਲੋਂ ਭਾਰਤੀ ਫ਼ੌਜ ਦਾ ਧੰਨਵਾਦ ਕੀਤਾ ਗਿਆ। (Indian Army)

LEAVE A REPLY

Please enter your comment!
Please enter your name here