ਕਸ਼ਮੀਰ ‘ਚ ਭਾਰਤੀ ਫੌਜ ਦਾ ਜਵਾਨ ਲਾਪਤਾ
ਸ੍ਰੀਨਗਰ (ਸੱਚ ਕਹੂੰ ਨਿਊਜ਼ )। ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਰੈਜੀਮੈਂਟ (JAKLI) ਰੈਜੀਮੈਂਟ ਦਾ ਇੱਕ ਜਵਾਨ ਸੋਮਵਾਰ ਸ਼ਾਮ ਤੋਂ ਕਸ਼ਮੀਰ ਵਿੱਚ ਲਾਪਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਖਾਗ ਇਲਾਕੇ ਦੇ ਰਹਿਣ ਵਾਲੇ ਲਾਪਤਾ ਜਵਾਨ ਸਮੀਰ ਅਹਿਮਦ ਮੱਲਾ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਪਤਾ ਲਗਾਉਣ ਲਈ ਮਦਦ ਦੀ ਅਪੀਲ ਕੀਤੀ ਹੈ। ਉਹ ਛੁੱਟੀ ‘ਤੇ ਸੀ।
ਸਮੀਰ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਉਹ ਇਕ ਹਫਤਾ ਪਹਿਲਾਂ ਹੀ ਪਿਤਾ ਬਣਿਆ ਹੈ। ਸਮੀਰ ਜੰਮੂ ‘ਚ ਤਾਇਨਾਤ ਹੈ। ਉਹ ਬੀਤੀ 19 ਫਰਵਰੀ ਤੋਂ ਛੁੱਟੀ ‘ਤੇ ਸੀ। ਉਹ ਸੋਮਵਾਰ ਸ਼ਾਮ ਨੂੰ ਖਾਗ ਲਈ ਰਵਾਨਾ ਹੋਇਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਹਾਲਾਂਕਿ ਪੁਲਿਸ ਅਤੇ ਫੌਜ ਨੇ ਫਿਲਹਾਲ ਲਾਪਤਾ ਜਵਾਨ ਦੇ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ। ਇਸ ਦੌਰਾਨ ਰੱਖਿਆ ਸੂਤਰਾਂ ਨੇ ਕਿਹਾ ਹੈ ਕਿ ਮੱਲਾ ਬਿਨਾਂ ਛੁੱਟੀ ਲਏ ਗੈਰਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ