ਭਾਰਤੀ ਫੌਜ ਨੇ ਪਾਕਿ ਤੋਂ ਲਿਆ ਸ਼ਹੀਦ ਹੋਏ ਫੌਜੀਆਂ ਦਾ ਬਦਲਾ

ਐਲਓਸੀ ਪਾਰ ਜਾ ਕੇ ਮਾਰੇ ਤਿੰਨ ਪਾਕਿ ਰੇਂਜ਼ਰ | Indian Army

ਰਾਜੌਰੀ (ਏਜੰਸੀ)। ਭਾਰਤੀ ਫੌਜ ਨੇ ਅੱਜ ਐਲਓਸੀ ਤੋਂ ਪਾਰ ਕੇ ਵੱਡੀ ਕਾਰਵਾਈ ਕਰਦਿਆਂ ਤਿੰਨ ਪਾਕਿ ਫੌਜੀਆਂ ਨੂੰ ਮਾਰ ਮੁਕਾਇਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਨੂੰ ਅੰਜ਼ਾਮ ਦੇ ਕੇ ਭਾਰਤੀ ਫੌਜ ਨੇ ਬੀਤੇ ਦਿਨੀਂ ਪਾਕਿਸਤਾਨੀ ਰੇਂਜਰਾਂ ਦੀ ਫਾਇਰਿੰਗ ਵਿੱਚ ਸ਼ਹੀਦ ਹੋਏ 4 ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਇਸ ਕਾਰਵਾਈ ਵਿੱਚ ਪਾਕਿਸਤਾਨ ਦੇ ਫੌਜੀ ਸੱਜਾਦ, ਸਿਪਾਹੀ ਅਬਦੁਲ ਰਹਿਮਾਨ ਤੇ ਸਿਪਾਹੀ ਐਮ ਉਸਮਾਨ ਮਾਰੇ ਗਏ ਹਨ। ਜ਼ਖਮੀ ਫੌਜੀ ਦੀ ਪਛਾਣ ਅਲਤਾਫ਼ ਹੁਸੈਨ ਵਜੋਂ ਹੋਈ ਹੈ। ਪਾਕਿਸਤਾਨ ਵੱਲੋਂ ਦੱਸਿਆ ਗਿਆ ਹੈ ਕਿ ਰਾਵਲਕੋਟ ਸੈਕਟਰ ਤਹਿਤ ਆਉਣ ਵਾਲੇ ਰਾਖਛਿਕਰੀ ਵਿੱਚ ਭਾਰਤੀ ਫੌਜ ਵੱਲ਼ੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਸਾਡੇ ਤਿੰਨ ਫੌਜੀਆਂ ਨੂੰ ਸ਼ਹਾਦਤ ਮਿਲੀ ਹੈ, ਤੇ ਇੱਕ ਜ਼ਖਮੀ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਤਿੰਨਾਂ ਪਾਕਿ ਫੌਜੀ ਉਸ ਵੇਲੇ ਮਾਰੇ ਗਏ ਜਦ ਭਾਰਤ ਵੱਲੋਂ ਦੂਜੇ ਪਾਸਿਓਂ ਹੋਣ ਵਾਲੀ ਫਾਇਰਿੰਗ ਦਾ ਜਵਾਬ ਦਿੱਤਾ ਸੀ। (Indian Army)

ਇਹ ਵੀ ਪੜ੍ਹੋ : ENG ਖਿਲਾਫ ਵਿਕਟਕੀਪਿੰਗ ਨਹੀਂ ਕਰਨਗੇ ਰਾਹੁਲ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦਾ ਹੈ ਮੌਕਾ, ਪੜ੍ਹੋ ਪੂਰੀ ਖਬਰ

ਜ਼ਿਕਰਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਦੁਪਹਿਰ ਸਮੇਂ ਪਾਕਿ ਫੌਜੀਆਂ ਨੇ ਅਚਾਨਕ ਭਾਰਤੀ ਚੌਂਕੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਸੀ।। ਰਾਜੌਰੀ ਵਿੱਚ ਸਥਿਤ ਐਲਓਸੀ ਨਾਲ ਲੱਗੇ ਕੇਰੀ ਸੈਕਟਰ ਵਿੱਚ ਹੋਈ ਇਸ ਘਟਨਾ ਵਿੱਚ ਮੇਜਰ ਪ੍ਰਫੁੱਲ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਲਾਂਸ ਨਾਇਕ ਕੁਲਦੀਪ ਸਿੰਘ ਤੇ ਸਿਪਾਹੀ ਪਰਗਟ ਸਿੰਘ ਸ਼ਹੀਦ ਹੋ ਗਏ ਸਨ। ਲਾਂਸ ਨਾਇਕ ਕੁਲਦੀਪ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਕੌਰੇਆਣਾ ਦਾ ਵਸਨੀਕ ਸੀ। ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਣ ‘ਤੇ ਪਿੰਡ ਵਿੱਚ ਮਾਤਮ ਛਾ ਗਿਆ। ਉਹ ਉਸੇ ਦਿਨ ਹੀ ਛੁੱਟੀ ਕੱਟ ਕੇ ਘਰੋਂ ਡਿਊਟੀ ‘ਤੇ ਗਿਆ ਸੀ। (Indian Army)