ਜਾਧਵ ਦੀ ਮਾਂ-ਪਤਨੀ ਨਾਲ ਬਦਸਲੂਕੀ ਤੋਂ ਪਾਕਿਸਤਾਨ ‘ਤੇ ਭੜਕਿਆ ਭਾਰਤ

Pakistan,  Futile, High Commission, Kulbhushan Jadhav

ਪੁੱਛਿਆ, ਕਿਉਂ ਬਦਲਵਾਏ ਕੱਪੜੇ? | Jadhav

ਨਵੀਂ ਦਿੱਲੀ (ਏਜੰਸੀ)। ਕਥਿਤ ਜਾਸੂਸੀ ਦੇ ਦੋਸ਼ਾਂ ‘ਚ ਫਾਂਸੀ ਦੀ ਸਜ਼ਾਯਾਫ਼ਤਾ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੀ ਬੀਤੇ ਦਿਨੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਤੋਂ ਬਾਅਦ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਇਸਲਾਮਾਬਾਦ ਵਿੱਚ ਕੁਲਭੂਸ਼ਣ ਦੇ ਪਰਿਵਾਰ ਨਾਲ ਕੀਤੀ ਗਈ ਬਦਸਲੂਕੀ ‘ਤੇ ਭਾਰਤ ਨੇ ਪਾਕਿਸਤਾਨ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ। ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇਨੇ ਕੁਲਭੂਸ਼ਣ ਜਾਧਵ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕੀਤੀ।  ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਦੇ ਕੱਪੜੇ ਬਦਲਵਾਏ ਗਏ, ਪ੍ਰੈਸ ਨੂੰ ਉਨ੍ਹਾਂ ਦੇ ਨੇੜੇ ਆਉਣ ਦਿੱਤਾ, ਨਾਲ ਹੀ ਕੁਲਭੂਸ਼ਣ ਯਾਦਵ ਨੂੰ ਉਨ੍ਰਾਂ ਦੇ ਪਰਾਵਰ ਨਾਲ ਮਰਾਠੀ ਵਿੱਚ ਗੱਲ ਵੀ ਨਹੀਂ ਕਰਨ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਇਸਲਾਮਾਬਾਦ ‘ਚ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਕੁਲਭੂਸ਼ਣ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਦੌਰਾਨ ਦੋਵਾਂ ਵਿਚਕਾਰ ਸ਼ੀਸ਼ੇ ਦੀ ਕੰਧ ਬਣਵਾਈ ਗਈ ਸੀ। ਪਾਕਿਸਤਾਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓ ਵੀ ਵਾਇਰਲ ਕੀਤੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਧਵ ਦੀ ਮਾਂ ਤੇ ਪਤਨੀ ਦੀ ਤਸਵੀਰ ਨੂੰ ਟਵੀਟ ਕੀਤਾ, ਜਦੋਂ ਉਹ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਬੈਠੇ ਸਨ। ਜਾਧਵ ਨਾਲ ਹੋਈ ਮਿਲਣੀ ਦੌਰਾਨ ਇਸ ਤਸਵੀਰ ‘ਚ ਜਾਧਵ ਦੀ ਪਤਨੀ ਤੇ ਮਾਤਾ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਨਹੀਂ ਦਿਖਾਈ ਦੇ ਰਹੀਆਂ। ਜਾਣਕਾਰੀ ਦੇ ਅਨੁਸਾਰ ਇਸ ਕਿਸਮ ਦਾ ਕੋਈ ਨਿਯਮ ਨਹੀਂ ਹੁੰਦਾ, ਪਰ ਸਾਰੇ ਦੇਸ਼ਾਂ ਵਿੱਚ ਜਦੋਂ ਕਦੇ ਅਜਿਹੇ ਕੈਦੀ ਦੀ ਮੁਲਾਕਾਤ ਹੁੰਦੀ ਹੈ ਤਾਂ ਕੱਪੜੇ ਬਦਲਵਾ ਦਿੰਦੇ ਹਨ। ਇਨ੍ਹਾਂ ਮੁਲਾਕਾਤਾਂ ਵਿੱਚ ਇਹ ਡਰ ਰਹਿੰਦਾ ਹੈ ਕਿ ਪਰਿਵਾਰ ਵਾਲੇ ਕੈਦੀ ਨੂੰ ਕੋਈ ਇਹੋ ਜਹੀ ਚੀਜ਼ ਨਾ ਦੇ ਦੇਣ ਜਿਸ ਨਾਲ ਉਹ ਆਪਣੇ ਆਪ ਨੂੰ ਖਤਮ ਕਰ ਸਕੇ। (Jadhav)