ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ | Sports News
ਬੰਗਲੁਰੂ (ਏਜੰਸੀ)। ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਮੱਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਰੁਪਿੰਦਰ ਨੇ ਦੂਸਰੇ ਅਤੇ 34ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਟੀਮ ਦੇ ਦੋ ਹੋਰ ਗੋਲ ਮਨਦੀਪ ਸਿੰਘ (15) ਅਤੇ ਹਰਮਨਪ੍ਰੀਤ ਸਿੰਘ (38) ਨੇ ਕੀਤੇ ਨਿਊਜ਼ੀਲੈਂਡ ਵੱਲੋਂ ਦੋਵੇਂ ਗੋਲ (26,55) ਸਟੀਫਨ ਨੇ ਕੀਤੇ ਰੁਪਿੰਦਰ ਨੇ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤੀ ਟੀਮ ‘ਚ ਵਾਪਸੀ ਕੀਤੀ ਹੈ। (Sports News)
ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਕੋਰੀਆ ਵਿਰੁੱਧ ਭਾਰਤ ਏ ਟੀਮ ਵੱਲੋਂ ਖੇਡਦਿਆਂ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਰੁਪਿੰਦਰ ਨੇ ਦੂਸਰੇ ਹੀ ਮਿੰਟ ‘ਚ ਜ਼ੋਰਦਾਰ ਸ਼ਾਟ ਨਾਲ ਨਿਊਜ਼ੀਲੈਂਡ ਦੇ ਗੋਲਕੀਪਰ ਨੂੰ ਪਛਾੜ ਭਾਰਤ ਨੂੰ ਵਾਧਾ ਦਿਵਾ ਦਿੱਤਾ ਜਿਸ ਤੋਂ ਬਾਅਦ ਭਾਰਤ ਪੂਰੇ ਮੈਚ ‘ਤੇ ਆਪਣਾ ਦਬਦਬਾ ਬਣਾਈ ਰੱਖਣ ‘ਚ ਕਾਮਯਾਬ ਰਿਹਾ ਲੜੀ ਦਾ ਦੂਸਰਾ ਮੈਚ 21 ਜੁਲਾਈ ਨੂੰ ਖੇਡਿਆ ਜਾਵੇਗਾਮੈਚ ਦੇ 15ਵੇਂ ਮਿੰਟ ‘ਚ ਮਨਪ੍ਰੀਤ ਸਿੰਘ ਦੇ ਸ਼ਾਨਦਾਰ ਕ੍ਰਾਸ ਨੂੰ ਫਾਰਵਰਡ ਮਨਦੀਪ ਨੇ ਡਿਫਲੈਕਟ ਕਰਕੇ ਗੋਲ ‘ਚ ਪਹੁੰਚਾ ਦਿੱਤਾ ਰੁਪਿੰਦਰ ਨੇ ਅੱਧੇ ਸਮੇਂ ਤੋਂ ਬਾਅਦ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ ਮੈਚ ਦੇ 38ਵੇਂ ਮਿੰਟ ‘ਚ ਐਸਵੀ ਸੁਨੀਲ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਜਿਸ ‘ਤੇ ਹਰਮਨਪ੍ਰੀਤ ਨੇ ਭਾਰਤ ਦਾ ਚੌਥਾ ਗੋਲ ਕਰ ਦਿੱਤਾ। (Sports News)