ਫਾਈਨਲ ’ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਪੋਚੇਸਟੂਮ (ਏਜੰਸੀ)। ਭਾਰਤ ਦੀ ਸ਼ਵੇਤਾ ਸਹਿਰਾਵਤ ਵੀ ਟੂਰਨਾਮੈਂਟ ਦੀ ਟਾਪ ਸਕੋਰਰ ਹੈ। ਉਹ ਫਾਈਨਲ ਵਿੱਚ 5 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਨੇ ਪਹਿਲੇ ਅੰਡਰ-19 ਮਹਿਲਾ ਕਿ੍ਰਕਟ ਵਿਸ਼ਵ ਕੱਪ (Under-19 World Cup) ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤ ਨੇ ਇੰਗਲੈਂਡ ਨੂੰ 17.1 ਓਵਰਾਂ ’ਚ 68 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਜਵਾਬ ’ਚ ਭਾਰਤ ਨੇ 14 ਓਵਰਾਂ ’ਚ 3 ਵਿਕਟਾਂ ’ਤੇ ਟੀਚਾ ਹਾਸਲ ਕਰ ਲਿਆ। ਸੌਮਿਆ ਤਿਵਾੜੀ ਨੇ ਜੇਤੂ ਸ਼ਾਟ ਮਾਰਿਆ। ਭਾਰਤ ਦੀ ਕਪਤਾਨ ਸ਼ੈਫਾਲੀ ਵਰਮਾ 11 ਗੇਂਦਾਂ ’ਚ 15 ਦੌੜਾਂ, ਗੋਂਗੜੀ ਤਿ੍ਰਸ਼ਾ 24 ਤੇ ਉਪ ਕਪਤਾਨ ਸ਼ਵੇਤਾ ਸਹਿਰਾਵਤ 6 ਗੇਂਦਾਂ ’ਚ 5 ਦੌੜਾਂ ਬਣਾ ਕੇ ਆਊਟ ਹੋ ਗਈਆਂ। ਇੰਗਲੈਂਡ ਲਈ ਹੈਨਾ ਬੇਕਰ, ਐਲੇਕਸ ਸਟੋਨਹਾਊਸ ਤੇ ਗ੍ਰੇਸ ਸਰਵੈਂਸ ਨੇ ਇੱਕ-ਇੱਕ ਵਿਕਟ ਲਈ।