ਭਾਰਤ ਨੇ ਬੰਗਲਾਦੇਸ਼ ਖਿਲਾਫ ਜਿੱਤਿਆ ਪਹਿਲਾ ਟੈਸਟ ਮੈਚ

Cricket

(ਏਜੰਸੀ)
ਚਟਗਾਂਵ । ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ ਮੈਚ 188 ਦੌੜਾਂ ਨਾਲ ਜਿੱਤ ਕੇ ਅਪਣੇ ਨਾਂਅ ਕਰ ਲਿਆ ਹੈ। ਭਾਰਤ ਨੇ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। ਭਾਰਤ ਦੀ ਜਿੱਤ ’ਚ ਮੁੱਖ ਹੀਰੋ ਰਹੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਤਜ਼ੁਰਬੇਕਾਰ ਬੱਲੇਬਾਜ ਚੇਤੇਸ਼ਵਰ ਪੁਜਾਰਾ ਰਹੇ। ਕੁਲਦੀਪ ਨੂੰ ਪਲੇਅਰ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ। ਊਨ੍ਹਾਂ 40 ਦੌੜਾਂ ਬਣਾਉਣ ਦੇ ਨਾਲ ਦੋਵੇਂ ਪਾਰੀਆਂ ’ਚ ਅੱਠ ਵਿਕਟਾਂ ਲਈਆਂ। ਜਦਕਿ ਪੁਜਾਰਾ ਨੇ ਪਹਿਲੀ ਪਾਰੀ ’ਚ 90 ਦੌੜਾਂ ਅਤੇ ਦੂਜੀ ਪਾਰੀ ’ਚ ਨਾਬਾਦ 102 ਦੌੜਾਂ ਬਣਾਈਆਂ।
ਇਸ ਜਿੱਤ ਨਾਲ ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਦੀ ਪਾਇੰਟ ਟੇਬਲ ’ਚ ਤੀਜੇ ਨੰਬਰ ’ਤੇ ਹੈ। ਭਾਰਤ ਨੇ 13 ਮੈਚਾਂ ’ਚੋਂ 7 ਮੈਚ ਜਿੱਤੇ ਹਨ। ਟੀਮ ਨੂੰ 4 ਮੈਚਾਂ ’ਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ। ਭਾਰਤ ਵੱਲੋਂ ਅਕਸ਼ਰ ਪਟੇਲ ਨੇ 4 ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ ਹਨ। ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਰਵਿੰਦਰਚੰਦਰ ਅਸ਼ਵਿਨ ਨੂੰ 1-1 ਵਿਕਟ ਮਿਲੀ । ਭਾਰਤ ਨੇ ਇਸ ਟੈਸਟ ਮੈਚ ’ਚ ਅਪਣੀ ਪਹਿਲੀ ਪਾਰੀ ’ਚ 404 ਦੌੜਾਂ ਬਣਾਈਆਂ ਸਨ। ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ 150 ਦੌੜਾਂ ਹੀ ਬਣਾ ਸਕੀ ਸੀ। ਇਸ ਦੇ ਜਵਾਬ ’ਚ ਟੀਮ ਇੰਡੀਆ ਨੇ ਦੂਜੀ ਪਾਰੀ ’ਚ 258/2 ਦੇ ਸਕੋਰ ’ਤੇ ਐਲਾਨ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ