ਨਵੀਂ ਦਿੱਲੀ (ਏਜੰਸੀ)। ਭਾਰਤੀ ਪਹਿਲਵਾਨਾਂ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਹੋਈ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ ‘ਚ ਕਮਾਲ ਦਾ ਪ੍ਰਦਰਸ਼ਨ ਕਰਦਿਆਂ 30 ‘ਚੋਂ ਕੁੱਲ 29 ਸੋਨ ਤਮਗੇ ਆਪਣੇ ਨਾਂਅ ਕੀਤੇ ਹਨ ਭਾਰਤ ਨੇ ਟੂਰਨਾਮੈਂਟ ‘ਚ 29 ਸੋਨ ਤੋਂ ਇਲਾਵਾ 24 ਚਾਂਦੀ ਅਤੇ ਛੇ ਕਾਂਸੀ ਸਮੇਤ ਕੁੱਲ 59 ਤਮਗੇ ਜਿੱਤੇ ਮੁਕਾਬਲੇ ਦੇ ਪਹਿਲੇ ਦਿਨ ਸ਼ਨਿੱਚਰਵਾਰ ਨੂੰ ਭਾਰਤ ਨੇ 10 ਸੋਨ ਤਮਗੇ ਜਿੱਤੇ ਸਨ ਚੈਂਪੀਅਨਸ਼ਿਪ ‘ਚ ਭਾਰਤੀ ਪਹਿਲਵਾਨਾਂ ਦਾ ਗ੍ਰੀਕੋ ਰੋਮਨ ਸਟਾਈਲ ਕੁਸ਼ਤੀ ‘ਚ ਪ੍ਰਦਰਸ਼ਨ ਇੱਕਤਰਫਾ ਰਿਹਾ ਜਿੱਥੇ ਉਨ੍ਹਾਂ ਨੇ ਦਾਅ ‘ਤੇ ਲੱਗੇ ਸਾਰੇ 10 ਵਜ਼ਨ ਸ਼੍ਰੇਣੀਆਂ ਦੇ ਸੋਨ ਤਮਗੇ ਜਿੱਤੇ ਸਨ ਸੋਨ ਤਮਗੇ ਜਿੱਤਣ ਵਾਲੀ ਪੁਰਸ਼ ਟੀਮ ‘ਚ ਹਰਿਆਣਾ ਦੇ ਰਾਜਿੰਦਰ ਕੁਮਾਰ (55 ਕਿਗ੍ਰਾ.), ਮਨੀਸ਼ (60 ਕਿਗ੍ਰਾ.), ਵਿਕਾਸ (63 ਕਿਗ੍ਰਾ.), ਅਨਿਲ ਕੁਮਾਰ (67 ਕਿਗ੍ਰਾ.), ਆਦਿੱਤਿਆ ਕੁੰਡੂ (72 ਕਿਗ੍ਰਾ.), ਗੁਰਪ੍ਰੀਤ (77 ਕਿਗ੍ਰਾ.)।
Ludhiana News : ਕਤਲ ਕਰਕੇ ਮਾਸੂਮ ਨਾਲ ਕੀਤਾ ਜ਼ਬਰ ਜਨਾਹ, ਪੁਲਿਸ ਦਾ ਦਾਅਵਾ
ਹਰਪ੍ਰੀਤ (82 ਕਿਗ੍ਰਾ.) , ਸੁਨੀਲ 87 ਕਿਗ੍ਰਾ., ਹਰਦੀਪ 97 ਕਿਗ੍ਰਾ. ਅਤੇ ਨਵੀਨ 130 ਕਿਗ੍ਰਾ. ਸ਼ਾਮਲ ਰਹੇ ਇਸ ਤੋਂ ਇਲਾਵਾ ਚਾਂਦੀ ਤਮਗੇ ਜਿੱਤਣ ਵਾਲਿਆਂ ‘ਚ ਨਵੀਨ 55 ਕਿਗ੍ਰਾ., ਗਿਆਨੇਂਦਰ 60 ਕਿਗ੍ਰਾ., ਗੌਰਵ ਸ਼ਰਮਾ 63 ਕਿਗ੍ਰਾ., ਮਨੀਸ਼ 67 ਕਿਗ੍ਰਾ., ਕੁਲਦੀਪ ਮਲਿਕ 72 ਕਿਗ੍ਰਾ., ਮੰਜੀਤ 77 ਕਿਗ੍ਰਾ., ਅਮਰਨਾਥ 82 ਕਿਗ੍ਰਾ., ਪ੍ਰਭਾਲ ਸਿੰਘ 87 ਕਿਗ੍ਰਾ., ਸੁਮਿਤ 97 ਕਿਗ੍ਰਾ. ਅਤੇ ਸੋਨੂੰ 130 ਕਿਗ੍ਰਾ. ਸ਼ਾਮਲ ਹਨ ਚੈਂਪੀਅਨਸ਼ਿਪ ਦੇ ਦੂਜੇ ਦਿਨ ਲਗਾਤਾਰ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ 74 ਕਿਗ੍ਰਾ. ਵਰਗ ‘ਚ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਸਮੇਤ ਨੌਂ ਭਾਰਤੀ ਮਹਿਲਾ ਪਹਿਲਵਾਨਾਂ ਨੇ ਸੋਨ ਤਮਗੇ ਜਿੱਤੇ।
ਇਸੇ ਦਿਨ ਭਾਰਤੀ ਮਹਿਲਾ ਪਹਿਲਵਾਨਾਂ ਨੇ ਨੌਂ ਸੋਨ ਤਮਗਿਆਂ ਤੋਂ ਇਲਾਵਾ ਸੱਤ ਚਾਂਦੀ ਅਤੇ ਚਾਰ ਕਾਂਸੀ ਤਮਗੇ ਵੀ ਜਿੱਤੇ ਮਹਿਲਾ ਟੀਮ ਨੇ ਸਾਰੇ 0 ਵਜ਼ਨ ਵਰਗਾਂ ‘ਚ ਸੋਨ ਹਾਸਲ ਕੀਤੇ ਭਾਰਤ ਨੇ ਟੂਰਨਾਮੈਂਟ ‘ਚ ਇਸ ਤਰ੍ਹਾਂ ਹੁਣਤੱਕ 20 ਸੋਨ, 18 ਚਾਂਦੀ ਅਤੇ ਚਾਰ ਕਾਂਸੀ ਤਮਗੇ ਜਿੱਤੇ ਰਾਸ਼ਟਰ ਮੰਡਲ ਕੁਸ਼ਤੀ ਦੇ ਫ੍ਰੀ ਸਟਾਈਲ ਵਰਗ ‘ਚ ਟੀਮ ਨੇ 10 ਸੋਨ, ਸੱਤ ਚਾਂਦੀ ਅਤੇ ਦੋ ਕਾਂਸੀ ਤਮਗੇ ਆਪਣੇ ਨਾਂਅ ਕੀਤੇ।
ਭਾਰਤ ਨੇ ਸਾਰੇ 10 ਵਰਗਾਂ ਦੀਆਂ ਸ਼੍ਰੇਣੀਆਂ ‘ਚ ਤਮਗੇ ਜਿੱਤੇ ਮੁਕਾਬਲੇ ਦੇ ਆਖਰੀ ਦਿਨ ਸੋਨ ਜਿੱਤਣ ਵਾਲਿਆਂ ‘ਚ ਉਤਕਰਸ਼ ਕਾਲੇ 57 ਕਿਗ੍ਰਾ., ਸ਼ਰਵਨ 61 ਕਿਗ੍ਰਾ., ਬਜਰੰਗ 65 ਕਿਗ੍ਰਾ., ਅਮਿਤ ਧਨਖੜ 70 ਕਿਗ੍ਰਾ., ਸੁਸ਼ੀਲ ਕੁਮਾਰ 74 ਕਿਗ੍ਰਾ., ਜਤਿੰਦਰ 79 ਕਿਗ੍ਰਾ., ਦੀਪਕ 86 ਕਿਗ੍ਰਾ., ਸੋਮਵੀਰ 92 ਕਿਗ੍ਰਾ., ਰੁਬਲਜੀਤ ਸਿੰਘ 97 ਕਿਗ੍ਰਾ. ਅਤੇ ਹਰਿੰਦਰ 125 ਕਿਗ੍ਰਾ. ਸ਼ਾਮਲ ਰਹੇ। ਚਾਂਦੀ ਤਮਗਾ ਜੇਤੂਆਂ ‘ਚ ਰਾਹੁਲ ਅਵਾਰੇ 61 ਕਿਗ੍ਰਾ., ਅਰੁਣ ਕੁਮਾਰ 70 ਕਿਗ੍ਰਾ., ਪ੍ਰਵੀਨ ਰਾਣਾ 74 ਕਿਗ੍ਰਾ., ਵੀਰ ਦੇਵ ਗੁਲੀਆ 79 ਕਿਗ੍ਰਾ., ਪਵਨ ਕੁਮਾਰ 86 ਕਿਗ੍ਰਾ., ਮੌਸਮ ਖਤਰੀ 97 ਕਿਗ੍ਰਾ. ਅਤੇ ਸੁਮਿਤ 125 ਕਿਗ੍ਰਾ. ਇਸ ਤੋਂ ਇਲਾਵਾ ਕਾਂਸੀ ਤਮਗਾ ਜੇਤੂਆਂ ‘ਚ ਸੋਨੂੰ 65 ਕਿਗ੍ਰਾ. ਅਤੇ ਅਜਹਰੂਦੀਨ 92 ਕਿਗ੍ਰਾ. ਸ਼ਾਮਲ ਹਨ।