ਕਿਸਾਨ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ 

Farmer, Committed, Suicide, Poverty

ਜਸਵੰਤ
ਮਹਿਲ ਕਲਾਂ 18 ਦਸੰਬਰ

ਨੇੜਲੇ ਪਿੰਡ ਮਾਂਗੇਵਾਲ ਬੀਤੀ ਰਾਤ ਇੱਕ ਗਰੀਬ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਮਾਨਸਿਕ ਪ੍ਰੇਸਾਨੀ ਤੇ ਚਲਦਿਆਂ ਘਰ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਠੁੱਲੀਵਾਲ ਤਫਤੀਸ਼ੀ ਅਫਸਰ ਏ ਐਸ ਆਈ ਹਰਜਿੰਦਰ ਸਿੰਘ ਨਿਹਾਲੂਵਾਲ ਨੇ ਦੱਸਿਆ ਕਿ ਗੁਰਮੇਲ ਸਿੰਘ (41) ਪੁੱਤਰ ਮਾੜਾ ਸਿੰਘ ਵਾਸੀ ਮਾਂਗੇਵਾਲ ਜੋ ਕਿ ਪਿਛਲੇ ਸਾਲ ਉਸਦੇ ਘਰ ਵਿੱਚ ਪੈਦੇ ਹੋਏ ਸਨ ਜਿੰਨਾ ਦੀ ਜਨਮ ਸਮੇ ਮੌਤ ਹੋ ਜਾਣ ਤੋ ਬਾਅਦ ਮਾਨਸਿਕ ਪ੍ਰੇਸ਼ਾਨੀ ‘ਚ ਰਹਿੰਦਾ ਸੀ ਅਤੇ ਉਹ ਚਾਰ ਵਿੱਘੇ ਜਮੀਨੀ ਨਾਲ ਆਪਣਾ ਗੁਜਾਰਾ ਕਰਦਾ ਆ ਰਿਹਾ ਸੀ। ਆਪਣੇ ਘਰ ਔਲਾਦ ਅਤੇ ਸਿਰ ਚੜੇ ਕਰਜੇ ਨੂੰ ਦੇਖਦਿਆ ਉਸ ਨੇ ਬੀਤੀ ਰਾਤ ਘਰ ਫਾਹਾ ਲੈ ਕੇ ਖੁਦਕਸੀ ਕਰ ਲਈ।

ਉਹਨਾ ਦੱਸਿਆ ਇਸ ਸਬੰਧੀ ਮ੍ਰਿਤਕ ਕਿਸਾਨ ਦੀ ਪਤਨੀ ਬਲਜਿੰਦਰ ਕੌਰ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਦਿਆ ਲਾਸ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।