ਮਿਰਚ ਮੰਡੀ ‘ਚ ਹੋਏ ਧਮਾਕੇ ਕਾਰਨ ਲੋਕਾਂ ‘ਚ ਸਹਿਮ

Blast, Rajpura, Died, Injured

ਧਮਾਕੇ ‘ਚ ਮਹਿੰਦਰਾ ਪਿਕਅੱਪ, ਆਟੋ ਰਿਕਸ਼ਾ, ਅੱਧੀ ਦਰਜ਼ਨ ਘਰਾਂ ਦੀਆਂ ਕੱਧਾਂ, ਛੱਤਾਂ ਤੇ ਟਰੈਕਟਰ ਨੁਕਸਾਨੇ 
ਇੱਕ ਵਿਅਕਤੀ ਦੀ ਮੌਤ, 5 ਜਖਮੀ 

ਅਜਯ ਕਮਲ
ਰਾਜਪੁਰਾ, 18 ਦਸੰਬਰ

ਸਥਾਨਕ ਮਿਰਚ ਮੰਡੀ ‘ਚ ਬੀਤੀ ਦੇਰ ਰਾਤ ਮਹਿੰਦਰਾ ਪਿਕਅੱਪ ‘ਚ ਹੋਏ ਧਮਾਕੇ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਅਨੁਸਾਰ ਧਮਾਕੇ ਦੌਰਾਨ ਮਹਿੰਦਰਾ ਗੱਡੀ ‘ਚ ਬੈਠੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਜਦੋਂਕਿ ਇਸ ਹਾਦਸੇ ‘ਚ 5 ਤੋਂ ਵੱਧ ਵਿਅਕਤੀ ਜ਼ਖ਼ਮੀ ਤੇ ਦੋ ਲਾਪਤਾ ਦੱਸੇ ਜਾ ਰਹੇ ਹਨ

ਇਸ ਦੌਰਾਨ ਸ਼ਹਿਰੀ ਪੁਲਿਸ ਦੇ ਡੀਐਸਪੀ, ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਲਗਭਗ 35 ਫੁੱਟ ਉੱਚਾ ਉੱਡ ਕੇ 200 ਫੁੱਟ ਦੂਰੀ ‘ਤੇ ਜਾ ਡਿੱਗਾ

ਜਾਣਕਾਰੀ ਅਨੁਸਾਰ ਰਾਜਪੁਰਾ ਮਿਰਚ ਮੰਡੀ ਜਿਸ ਨੂੰ ਬਾਰੂਦ ਦੇ ਢੇਰ ‘ਤੇ ਵੱਸੀ ਕਲੋਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਵਿੱਚ ਦੇਰ ਰਾਤ ਇਕ ਮਹਿੰਦਰਾ ਪਿੱਕਅੱਪ ‘ਚ ਰੱਖੀ ਬੰਬ ਤਿਆਰ ਕਰਨ ਦੀ ਸਮੱਗਰੀ ਦੇ ਫਟਣ ਦਾ ਇੱਕ ਵੱਡਾ ਧਮਾਕਾ ਹੋਇਆ ਇਸ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਦੀ ਪਹਿਚਾਣ ਸੰਜੇ ਨਾਮਕ ਵਿਅਕਤੀ ਵੱਜੋ ਹੋਈ ਹੈ

ਇਸ ਧਮਾਕੇ ਨਾਲ ਲੱਛਮਣ ਉਰਫ ਸੰਨੀ ਵਾਸੀ ਸ਼ੋਰਗਿਰ ਬਸਤੀ, ਧਰਮਪਾਲ ਅਤੇ ਰਾਜੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਧਰਮਪਾਲ ਤੇ ਲਛਮਣ ਨੂੰੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨੇੜਲੇ ਘਰਾਂ ਕੰਧਾਂ, ਛੱਤਾਂ, ਦਰਵਾਜੇ, ਖਿੜਕੀਆ ਦੇ ਸੀਸੇ, ਏਸੀ, ਫਰੀਜ ਵੀ ਨੁਕਸਾਨੇ ਗਏ

ਇਸ ਸਬੰਧੀ ਥਾਣਾ ਸਿਟੀ ਐਸ.ਐਚ.ਓ ਗੁਰਚਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਪੁਲਿਸ ਨੇ ਇੱਕ ਅਣਪਛੇ ਵਿਅਕਤੀ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ

ਘਟਨਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਕੰਬੋਜ

ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਮੌਕੇ ‘ਤੇ ਜਾਇਜਾ ਲਿਆ ਅਤੇ ਕਿਹਾ ਕਿ ਜੋ ਵੀ ਇਸ ਘਟਨਾ ਦਾ ਜ਼ਿਮੇਵਾਰ ਹੋਵਾਗਾ ਉਸ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਜੋ ਵੀ ਨੁਕਸਾਨ ਹੋਇਆ ਹੈ ਉਸ ਨੂੰ ਸਰਕਾਰ ਤੋਂ ਮੁਆਵਜਾ ਦਿਵਾਇਆ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।