ਹਾਕੀ ‘ਚ ਭਾਰਤ ਤੇ ਕ੍ਰਿਕਟ ‘ਚ ਪਾਕਿਸਤਾਨ ਬਣਿਆ ਜੇਤੂ

ਹਾਕੀ ‘ਚ ਭਾਰਤ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ

ਲੰਦਨ, 18 ਜੂਨ: ਲੰਦਨ ਦੇ ਓਵਲ ‘ਚ ਆਈਸੀਸੀ ਚੈਂਪੀਅਨ ਟਰਾਫੀ ਦੀ ਖਿਤਾਬੀ ਟੱਕਰ ‘ਚ ਪਾਕਿਸਤਾਨ ਨੇ ਆਪਣੇ ਧੁਰ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ ਉਧਰ ਦੂਜੇ ਪਾਸੇ ਲੰਦਨ ਦੇ ਹੀ ਲੀ ਵੈਲੀ ਸੈਂਟਰ ‘ਚ ਹੋਏ ਵਿਸ਼ਵ ਹਾਕੀ ਲੀਗ ਦੇ ਸੈਮੀਫਾਈਨਲ ਮੁਕਾਬਲੇ ‘ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨੀ ਹਾਕੀ ਟੀਮ ਨੂੰ 7-1 ਗੋਲਾਂ ਨਾਲ ਰੌਂਦ ਦਿੱਤਾ

ਪਾਕਿਸਤਾਨ ਭਾਰਤ ਨੂੰ 180 ਦੌੜਾਂ ਨਾਲ ਹਰਾਕੇ ਬਣਿਆ ਚੈਂਪੀਅਨ

ਚੈਂਪੀਅਨ ਟਰਾਫੀ ਦੇ ਫਾਈਨਲ ਮੁਕਾਬਲੇ ‘ਚ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਦੇ ਲਈ 339 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਭਾਰਤੀ ਟੀਮ 30.3 ਓਵਰਾਂ ‘ਚ ਸਿਰਫ 180 ਦੌੜਾਂ ਬਣਾਕੇ ਹੀ ਆਲ ਆਊਟ ਹੋ ਗਈ ਮੈਚ ‘ਚ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਭਾਰਤ ਦੀਆਂ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਪਹਿਲੇ ਹੀ ਓਵਰ ‘ਚ ਰੋਹਿਤ ਸ਼ਰਮਾ (0) ‘ਤੇ ਆਊਟ ਹੋ ਗਏ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਸਿਰਫ ਪੰਜ ਦੌੜਾਂ ਬਣਾਕੇ ਆਊਟ ਹੋ ਗਏ

ਤੀਜੇ ਖਿਡਾਰੀ ਦੇ ਰੂਪ ‘ਚ ਸ਼ਿਖਰ ਧਵਨ 21 ਦੌੜਾਂ ਬਣਾਉਣ ਤੋਂ ਬਾਅਦ ਕੈਚ ਆਊਟ ਹੋ ਗਏ ਇਸ ਦੇ ਬਾਅਦ ਚਾਰ ਗੇਂਦਾਂ ਦੇ ਅੰਦਰ ਹੀ ਯੁਵਰਾਜ ਸਿੰਘ (22) ਤੇ ਐੱਮਐੱਸ ਧੋਨੀ (4) ਦੀਆਂ ਵਿਕਟਾਂ ਡਿੱਗ ਗਈਆਂ  ਇਸ ਤੋਂ ਬਾਅਦ ਕੇਦਾਰ ਜਾਧਵ ਵੀ ਸਿਰਫ 9 ਦੌੜਾਂ ਹੀ ਬਣਾ ਸਕੇ ਸ਼ਾਨਦਾਰ ਬੈਟਿੰਗ ਕਰ ਰਹੇ ਹਾਰਦਿਕ ਪਾਂਡਿਆ (76) ਰਵਿੰਦਰ ਜਡੇਜਾ ਦੀ ਗਲਤੀ ਕਾਰਨ ਰਨ ਆਊਟ ਹੋ ਗਏ ਇਸ ਉਪਰੰਤ ਰਵਿੰਦਰ ਜਡੇਜਾ 15 ਦੌੜਾਂ, ਆਰ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ 1-1 ਦੌੜ ਬਣਾਕੇ ਆਊਟ ਹੋ ਗਏ

ਪਾਕਿਸਤਾਨ ਵੱਲੋਂ ਫਖਰ ਜਮਾਨ ਨੇ ਸੈਂਕੜਾ ਮਾਰਦਿਆਂ 114 ਦੌੜਾਂ ਜੜੀਆਂ ਅਜਹਰ ਅਲੀ ਨੇ 59 ਅਤੇ ਮੁਹੰਮਦ ਹਫੀਅਜ ਨੇ 57 ਅਤੇ ਬਾਬਰ ਆਜਮ ਨੇ ਸ਼ਾਨਦਾਰ 46 ਦੌੜਾਂ ਦਾ ਯੋਗਦਾਨ ਪਾਇਆ ਪਾਕਿ ਵੱਲੋਂ ਇਮਾਦ ਵਸੀਮ ਵੀ 25 ਦੌੜਾਂ ਬਣਾਕੇ ਆਊਟ ਹੋਏ

ਪਾਕਿਸਤਾਨ ਟੀਮ ਨੇ ਕੁੱਲ 50 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ ਭਾਰਤ ਨੂੰ 338 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ ਜਿਸ ਦੀ ਬਦੌਲਤ ਹੀ ਉਹ ਭਾਰਤੀ ਟੀਮ ਨੂੰ ਕਰਾਰੀ ਹਾਰ ਦੇ ਸਕਿਆ