ਆਸਟਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਨਾਲ ਇੰਗਲੈਂਡ ਆਤਮਵਿਸ਼ਵਾਸ਼ ‘ਚ
ਮੈਨਚੇਸਟਰ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਵਿਰਾਟ ਕੋਹਲੀ ਦੀ ਕਪਤਾਨੀ ‘ਚ ਮੈਨਚੇਸਟਰ ‘ਚ ਅੱਜ ਪਹਿਲੇ ਟੀ20 ਮੈਚ ਦੇ ਨਾਲ ਇੰਗਲੈਂਡ ਦੇ ਚੁਣੌਤੀਪੂਰਨ ਦੌਰੇ ਦੀ ਸ਼ੁਰੂਆਤ ਕਰਨ ਨਿੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਜ਼ਬਰਦਸਤ ਲੈਅ ‘ਚ ਚੱਲ ਰਹੀ ਮੇਜ਼ਬਾਨ ਇੰਗਲਿਸ਼ ਟੀਮ ਨੂੰ ਪਟੜੀ ਤੋਂ ਉਤਾਰ ਦਬਾਅ ‘ਚ ਲਿਆਉਣ ‘ਤੇ ਹੋਣਗੀਆਂ ਇੰਗਲੈਂਡ ਦੌਰੇ ‘ਤੇ ਆਏ ਭਾਰਤੀਆਂ ਖਿਡਾਰੀਆਂ ਲਈ ਮੁਸ਼ਕਲ ਅਤੇ ਲੰਮੇ ਦੌਰੇ ਤੋਂ ਪਹਿਲਾਂ ਆਇਰਲੈਂਡ ਵਿਰੁੱਧ ਦੋ ਟੀ20 ਮੈਚ ਚੰਗੇ ਅਭਿਆਸ ਦੀ ਤਰ੍ਹਾਂ ਰਹੇ ਜਿੱਥੇ ਉਸਨੇ 76 ਅਤੇ 143 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। (Difficult Tour England)
ਹਾਲਾਂਕਿ ਇੰਗਲੈਂਡ ਵਿਰੁੱਧ ਭਾਰਤੀ ਚੁਣੌਤੀ ਬਿਲਕੁਲ ਵੱਖਰੀ ਹੋਵੇਗੀ ਸਾਲ 2019 ‘ਚ ਆਈ.ਸੀ.ਸੀ. ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੀ ਇੰਗਲਿਸ਼ ਟੀਮ ਨੇ ਹਾਲ ਹੀ ‘ਚ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ‘ਚ ਪਹਿਲੀ ਵਾਰ 5-0 ਦੀ ਕਲੀਨ ਸਵੀਪ ਕੀਤਾ ਹੈ ਅਤੇ ਇੱਕੋ ਇੱਕ ਟੀ20 ਮੈਚ ਵੀ ਜਿੱਤਿਆ ਆਪਣੇ ਘਰੇਲੂ ਮੈਦਾਨ ‘ਤੇ ਇੰਗਲੇਂਡ ਇਸ ਸਮੇਂ ਪੂਰੇ ਆਤਮਵਿਸ਼ਵਾਸ ਅਤੇ ਲੈਅ ਨਾਲ ਖੇਡ ਰਹੀ ਹੈ ਜਿਸ ਦੀ ਕੋਸ਼ਿਸ਼ ਮਜ਼ਬੂਤ ਭਾਰਤੀ ਟੀਮ ਵਿਰੁੱਧ ਵੀ ਇਸ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ।
ਲੜੀ ਸ਼ੁਰੂ ਹੋਣ ਤੋਂ ਪਹਿਲਾਂ ਅੰਗੂਠੇ ਦੀ ਸੱਟ ਕਾਰਨ ਟੀ20 ਲੜੀ ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ ਦੀ ਗੈਜ ਮੌਜ਼ੂਦਗੀ ‘ਚ ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਹਾਰਦਿਕ ਪਾਂਡਿਆ ਅਤੇ ਸਿਧਾਰਥ ਕੌਲ ਜਿਹੇ ਤੇਜ਼ ਗੇਂਦਬਾਜ਼ ਟੀਮ ਕੋਲ ਮੌਜ਼ੂਦ ਹਨ ਜ਼ਖਮੀ ਆਫ਼ ਸਪਿੱਨਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਟੀ20 ‘ਚ ਕੁਰਣਾਲ ਪਾਂਡਿਆ ਅਤੇ ਇੱਕ ਰੋਜ਼ਾ ‘ਚ ਲੈਫਟ ਆਰਮ ਸਪਿੱਲਰ ਅਕਸ਼ਰ ਪਟੇਲ ਲੈਣਗੇ ਦੋਵੇਂ ਇਸ ਸਮੇਂ ਭਾਰਤ ਏ ਨਾਲ ਇੰਗਲੈਂਡ ‘ਚ ਖੇਡ ਰਹੇ ਹਨ. ਆਇਰਲੈਂਡ ਵਿਰੁੱਧ ਵਿਰਾਟ ਕੋਹਲੀ ਤੋਂ ਇਲਾਵਾ ਬਾਕੀ ਖਿਡਾਰੀ ਲਗਭੱਗ ਚੰਗੀ ਲੈਅ ‘ਚ ਲੱਗ ਰਹੇ ਸਨ ਅਤੇ ਭਾਰਤੀ ਕਪਤਾਨ ਅਤੇ ਕੋਚ ਰਵੀ ਸ਼ਾਸਤਰੀ ਲਈ ਆਖ਼ਰੀ 11 ਚੁਣਨਾ ਵੀ ਇੱਕ ਸਿਰਦਰਦੀ ਵਾਂਗ ਹੀ ਹੋਵੇਗਾ।
ਕਪਤਾਨ ਕੋਹਲੀ ਲਈ ਬੱਲੇਬਾਜ਼ ਅਤੇ ਕਪਤਾਨ ਦੇ ਤੌਰ ਤੇ ਵੱਡੀ ਚੁਣੌਤੀ
ਬਤੌਰ ਕਪਤਾਨ ਅਤੇ ਬੱਲੇਬਾਜ਼ ਦੋਵੇਂ ਤਰ੍ਹਾਂ ਨਾਲ ਹੀ ਕਪਤਾਨ ਵਿਰਾਟ ਲਈ ਇੰਗਲੈਂਡ ਦੌਰੇ ਨੂੰ ਕਾਫ਼ੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ ਅਤੇ ਆਇਰਲੈਂਡ ਵਿਰੁੱਧ 0 ਅਤੇ 9 ਦੌੜਾਂ ਤੋਂ ਬਾਅਦ ਉਹਨਾਂ ‘ਤੇ ਕੁਝ ਦਬਾਅ ਆਇਆ ਹੋਵੇਗਾ ਪਰ ਫਿਰ ਵੀ ਇੰਗਲੈਂਡ ਵਿਰੁੱਧ ਉਹਨਾਂ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਰਹੇਗੀ। ਇਸ ਤੋਂ ਇਲਾਵਾ ਅੰਬਾਟੀ ਰਾਇਡੂ ਦੇ ਫਿਟਨੈੱਸ ਟੈਸਟ ਚੋਂ ਫੇਲ ਹੋਣ ਦੇ ਬਾਅਦ ਉਹਨਾਂ ਦੀ ਜਗ੍ਹਾ ਲਏ ਗਏ ਰੈਨਾ ਲਈ ਵੀ ਟੀ20 ‘ਚ ਆਪਣੀ ਪੁਰਾਣੀ ਲੈਅ ਦਿਖਾਉਣਾ ਜ਼ਰੂਰੀ ਹੋਵੇਗਾ ਤਾਂਕਿ ਇੱਕ ਰੋਜ਼ਾ ਲਈ ਆਖ਼ਰੀ ਇਕਾਦਸ਼ ‘ਚ ਵੀ ਉਹ ਆਪਣਾ ਦਾਅਵਾ ਕਰ ਸਕਣ ਰੈਨਾ ਨੂੰ ਹੇਠਲੇ ਕ੍ਰਮ ‘ਤੇ ਇੰਗਲੈਂਡ ਦੇ ਮੋਈਨ ਅਲੀ ਅਤੇ ਆਦਿਲ ਰਸ਼ੀਦ ਜਿਹੇ ਗੇਂਦਬਾਜ਼ਾਂ ਨੂੰ ਸੰਭਾਲਣ ਲਈ ਅਹਿਮ ਮੰਨਿਆ ਜਾ ਰਿਹਾ ਹੈ। (Difficult Tour England)
ਗੇਂਦਬਾਜ਼ਾਂ ‘ਚ ਚਾਈਨਾਮੈਨ ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਦਾ ਪ੍ਰਦਰਸ਼ਨ ਵੀ ਮੈਚਾਂ ਦੇ ਨਤੀਜੇ ਤੈਅ ਕਰਨ ‘ਚ ਅਹਿਮ ਹੋਵੇਗਾ ਆਇਰਲੈਂਡ ਵਿਰੁੱਧ ਦੋਵਾਂ ਗੇਂਦਬਾਜ਼ਾਂ ਨੇ ਪ੍ਰਭਾਵਿਤ ਕੀਤਾ ਹਾਲਾਂਕਿ ਕਈ ਵਾਰ ਚਹਿਲ ਵਿਕਟ ਲੈਣ ਦੇ ਨਾਲ ਮਹਿੰਗੇ ਵੀ ਸਾਬਤ ਹੁੰਦੇ ਹਨ ਇਸ ਲਈ ਇੰਗਲੈਂਡ ਵਿਰੁੱਧ ਹਾਲਾਤ ਅਤੇ ਖਿਡਾਰੀ ਵੱਖਰੇ ਹੋਣ ਕਾਰਨ ਗੇਂਦਬਾਜ਼ਾਂ ਨੂੰ ਜ਼ਿਆਦਾ ਚੌਕਸੀ ਨਾਲ ਗੇਂਦਬਾਜ਼ੀ ਕਰਨੀ ਹੋਵੇਗੀ. ਇਆਨ ਮੋਰਗਨ ਦੀ ਕਪਤਾਨੀ ਵਾਲੀ ਇੰਗਲੈਂਡ ਕੋਲ ਜਾੱਨੀ ਬੇਅਰੇਸਟੋ, ਜੈਕ ਬਾੱਲ, ਅਲੇਕਸ ਹੇਲਜ਼, ਮੋਈਨ ਅਲੀ, ਆਦਿਲ ਰਸ਼ੀਦ, ਜੋਸ ਬਟਲਰ, ਅਤੇ ਓਪਨਿੰਗ ‘ਚ ਜੋ ਰੂਟ ਅਤੇ ਹਰਫ਼ਨਮੌਲਾ ਡੇਵਿਡ ਵਿਲੀ ਅਹਿਮ ਹੋਣਗੇ।
ਭਾਰਤੀ- ਇੰਗਲੈਂਡ ਦੌਰੇ ਦਾ ਵੇਰਵਾ | Difficult Tour England
ਟੀਮ ਦਾ ਟੀ20 ਮੈਚਾਂ ਦਾ ਵੇਰਵਾ
- 3 ਜੁਲਾਈ ਪਹਿਲਾ ਮੈਨਚੇਸਟਰ ਰਾਤ 10 ਵਜੇ
- 6 ਜੁਲਾਈ ਦੂਸਰਾ ਕਾਰਡਿਫ ਰਾਤ 10 ਵਜੇ
- 8 ਜੁਲਾਈ ਤੀਸਰਾ ਬ੍ਰਿਸਟਲ ਸ਼ਾਮ 6.30
- ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ
- 12 ਜੁਲਾਈ ਪਹਿਲਾਨਾ ਟਿੰਘਮ ਸ਼ਾਮ 5.00
- 14 ਜੁਲਾਈ ਦੂਸਰਾ ਲੰਦਨ(ਲਾਰਡਸ) ਸ਼ਾਮ 3.30
- 17 ਜੁਲਾਈ ਤੀਸਰਾ ਲੀਡਜ਼ ਸ਼ਾਮ 5 ਵਜੇ
- ਪੰਜ ਟੈਸਟ ਮੈਚਾਂ ਦੀ ਲੜੀ
- 1-5 ਅਗਸਤ ਐਜਬੈਸਟਨ ਸ਼ਾਮ 3.30 ਤੋਂ
- 9-13 ਦੂਸਰਾ ਲੰਦਨ 3.30
- 18-22 ਤੀਸਰਾ ਨਾਟਿੰਘਮ 3.30
- 30-3 ਸਤੰਬਰ ਚੌਥਾ ਸਾਊਥੈਂਪਟਨ 3.30
- 7-11 ਸੰਤਬਰ 5ਵਾਂ ਲੰਦਨ (ਓਵਲ) 3.30