ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਫ਼ੈਸਲਾਕੁੰਨ ਮੈਚ...

    ਫ਼ੈਸਲਾਕੁੰਨ ਮੈਚ ‘ਚ ਭਾਰਤ ਨੂੰ ਦਿਖਾਉਣਾ ਹੋਵੇਗਾ ਦਮ

    ਟੀ20 ਲੜੀ ਨੂੰ ਵੀ ਇੰਝ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਅੱਜ ਸ਼ਾਮ ਪੰਜ ਵਜੇ | Sports News

    ਲੰਦਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਲਈ ਇੰਗਲੈਂਡ ਵਿਰੁੱਧ ਟਵੰਟੀ20 ਦੀ ਤਰ੍ਹਾਂ ਇੱਕ ਰੋਜ਼ਾ ਲੜੀ ‘ਚ ਵੀ ਫ਼ੈਸਲਾਕੁੰਨ ਮੈਚ ਦੀ ਚੁਣੌਤੀ ਖੜੀ ਹੋ ਗਈ ਹੈ ਅਤੇ ਮੰਗਲਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਫ਼ੈਸਲਾਕੁੰਨ ਮੈਚ ‘ਚ ਉਸਨੂੰ ਇੱਕ ਵਾਰ ਫਿਰ ਪਿਛਲੇ ਮੈਚ ਂਚ ਹੋਈਆਂ ਗਲਤੀਆਂ ਤੋਂ ਸਬਕ ਲੈਂਦਿਆਂ ਜਿੱਤ ਨਾਲ ਲੜੀ ਕਬਜ਼ਾਉਣ ਲਈ ਪੂਰਾ ਜੋਰ ਲਗਾਉਣਾ ਹੋਵੇਗਾ ਵਿਰਾਟ ਕੋਹਲੀ ਦੀ ਭਾਰਤੀ ਟੀਮ ਨੇ ਪਿਛਲੀ ਤਿੰਨ ਮੈਚਾਂ ਦੀ ਟੀ20 ਲੜੀ ਨੂੰ ਵੀ ਇੰਝ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਅਤੇ ਲੱਗਦਾ ਹੈ ਕਿ ਉਸ ਦੇ ਖਿਡਾਰੀ ਇਸ ਵਾਰ ਵੀ ਵਾਪਸੀ ਕਰ ਲੈਣਗੇ ਭਾਰਤ ਨੇ ਪਿਛਲਾ ਇੱਕ ਰੋਜ਼ਾ 86 ਦੌੜਾਂ ਨਾਲ ਹਾਰਿਆ ਸੀ ਜਿਸ ਵਿੱਚ ਬੱਲੇ ਅਤੇ ਗੇਂਦ ਦੋਵਾਂ ਤੋਂ ਹੀ ਉਸਦੇ ਖਿਡਾਰੀਆਂ ਨੇ ਨਿਰਾਸ਼ ਕੀਤਾ ਤਾਂ ਇੱਕ ਵਾਰ ਫਿਰ ਉਸਦੇ ਮੱਧਕ੍ਰਮ ਦੀਆਂ ਕਮਜ਼ੋਰੀਆ ਉਜਾਗਰ ਹੋ ਗਈਆਂ। (Sports News)

    ਤੇਜ਼ ਗੇਂਦਬਾਜ਼ਾਂ ਤੇ ਮੱਧਕ੍ਰਮ ਦੀ ਬੱਲੇਬਾਜ਼ੀ ਚ ਫੇਰ ਬਦਲ ਦੀ ਜ਼ਰੂਰਤ | Sports News

    ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਸਿਧਾਰਥ ਕੌਲ ਬਹੁਤ ਮਹਿੰਗੇ ਸਾਬਤ ਹੋਏ ਅਤੇ ਕਪਤਾਨ ਵਿਰਾਟ ਨੂੰ ਇਸ ਮਹੱਤਵਪੂਰਨ ਮੈਚ ‘ਚ ਕੌਲ ਦੀ ਜਗ੍ਹਾ ਭੁਵਨੇਸ਼ਵਰ ਨੂੰ ਮੌਕਾ ਦੇਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਗੇਂਦਬਾਜ਼ਾਂ ਦੀ ਅਸਫ਼ਲਤਾ ਤੋਂ ਬਾਅਦ ਦੌੜਾਂ ਲਈ ਟੀਮ ਓਪਨਿੰਗ ਜੋੜੀ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਤੀਸਰੇ ਨੰਬਰ ਦੇ ਕਪਤਾਨ ਵਿਰਾਟ ‘ਤੇ ਫਿਰ ਨਿਰਭਰ ਲੱਗੀ ਅਤੇ ਬਾਕੀ ਬੱਲੇਬਾਜ਼ ਖ਼ਾਸਾ ਪ੍ਰਭਾਵਿਤ ਨਹੀਂ ਕਰ ਸਕੇ।

    ਕਪਤਾਨ ਵਿਰਾਟ ਲਗਾਤਾਰ ਹੀ ਮੱਧਕ੍ਰਮ ‘ਚ ਨਵੇਂ ਪ੍ਰਯੋਗ ਕਰਦੇ ਰਹੇ ਹਨ ਪਰ ਤੀਸਰੇ ਤੇ ਚੌਥੇ ਸਥਾਨ ‘ਤੇ ਲੋਕੇਸ਼ ਰਾਹੁਲ ਸਥਿਰ ਨਹੀਂ ਦਿਸ ਰਹੇ ਹਨ ਇਸ ਲਈ ਵਿਰਾਟ ਕੋਹਲੀ ਲਈ ਜ਼ਰੂਰੀ ਹੈ ਕਿ ਇਸ ਦੇਸ਼ ‘ਚ ਹੀ 2019 ‘ਚ ਹੋਣ ਵਾਲੇ ਆਈ.ਸੀ.ਸੀ. ਇੱਕ ਰੋਜ਼ਾ ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਸਮਾਂ ਰਹਿੰਦੇ ਮੱਧਕ੍ਰਮ ਦੇ ਆਪਣੇ ਤਾਲਮੇਲ ਦੇ ਪਚੜੇ ਨੂੰ ਸੁਲਝਾ ਲੈਣ ਦੂਸਰੇ ਟੀ20 ‘ਚ ਰਾਹੁਲ ਨੇ ਤੀਸਰੇ ਨੰਬਰ ‘ਤੇ 6 ਦੌੜਾਂ ਬਣਾਈਆਂ ਤਾਂ ਆਖ਼ਰੀ ਟੀ20 ‘ਚ ਇਸ ਨੰਬਰ ‘ਤੇ ਹੀ 19 ਦੌੜਾਂ ਬਣਾ ਸਕਿਆ ਪਹਿਲੇ ਇੱਕ ਰੋਜ਼ਾ ‘ਚ ਉਹ ਚੌਥੇ ਨੰਬਰ ‘ਤੇ ਉੱਤਰਿਆ ਅਤੇ ਨਾਬਾਦ 9 ਦੌੜਾਂ ਬਣਾਈਆਂ ਜਦੋਂਕਿ ਦੂਸਰੇ ਮੈਚ ‘ਚ ਉਹ ਸਿਫ਼ਰ ‘ਤੇ ਆਊਟ ਹੋ ਗਿਆ ਜਿਸ ਨਾਲ ਟੀਮ ਨੂੰ ਵੱਡਾ ਝਟਕਾ ਲੱਗਾ।

    ਇਹ ਵੀ ਪੜ੍ਹੋ : 1st Test : ਅਸ਼ਵਿਨ ਦੀ ਫਿਰਕੀ ’ਚ ਫਸਿਆ ਵੈਸਟਇੰਡੀਜ਼, ਵੇਖੋ ਮੈਚ ਦੇ ਪਹਿਲੇ ਦਿਨ ਦੀ ਪੂਰੀ ਜਾਣਕਾਰੀ

    ਗੇਂਦਬਾਜ਼ਾਂ ਦੇ ਮਹਿੰਗੇ ਪ੍ਰਦਰਸ਼ਨ ਨਾਲ ਇੰਗਲਿਸ਼ ਬੱਲੇਬਾਜ਼ਾਂ ਨੇ ਭਾਰਤ ਸਾਮਣੇ ਦੂਸਰੇ ਇੱਕ ਰੋਜ਼ਾ 323 ਦੌੜਾਂ ਬਣਾਈਆ ਪਰ ਵਿਰਾਟ ਅਤੇ ਸੁਰੇਸ਼ ਰੈਨਾ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਮੈਚ ‘ਚ ਵੱਡਾ ਸਕੋਰ ਨਹੀਂ ਬਣਾ ਸਕਿਆ ਹਾਲਾਂਕਿ ਰੋਹਿਤ ਅਤੇ ਸ਼ਿਖਰ ਦੀ ਜੋੜੀ ਦਾ ਇੰਗਲੈਂਡ ‘ਚ ਬਤੌਰ ਓਪਨਿੰਗ ਜੋੜੀ 893 ਦੌੜਾਂ ਨਾਲ ਸਭ ਤੋਂ ਸਫ਼ਲ ਹੈ, ਅਜਿਹੇ ‘ਚ ਉਹਨਾਂ ਤੋਂ ਫ਼ੈਸਲਾਕੁੰਨ ਮੈਚ ‘ਚ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਅਤੇ ਇੰਗਲੈਂਡ ‘ਚ ਆਪਣੀ ਇਸ ਲੈਅ ਨੂੰ ਕਾਇਮ ਰੱਖਣ ਦੀਆ ਆਸ ਕੀਤੀ ਜਾ ਸਕਦੀ ਹੈ। (Sports News)

    ਦੂਜੇ ਪਾਸੇ ਮੇਜ਼ਬਾਨ ਟੀਮ ਚਾਹੇਗੀ ਕਿ ਉਹ ਟੀ20 ਲੜੀ ਦੀ ਹਾਰ ਦਾ ਬਦਲਾ ਚੁਕਤਾ ਕਰਦੇ ਹੋਏ ਫ਼ੈਸਲਾਕੁੰਨ ਮੈਚ ਜਿੱਤੇ ਅਤੇ ਲੜੀ ‘ਤੇ ਕਬਜ਼ਾ ਕਰੇ ਇੰਗਲੈਂਡ ਨੇ ਤੀਸਰੇ ਇੱਕ ਰੋਜ਼ਾ ਲਈ ਹੈਂਪਸ਼ਾਇਰ ਦੇ ਜੇਮਸ ਵਿਸ ਨੂੰ ਇੰਗਲਿਸ਼ ਟੀਮ ‘ ਚ ਸ਼ਾਮਲ ਕੀਤਾ ਹੈ ਜਦੋਂਕਿ ਬੱਲੇਬਾਜ਼ ਡੇਵਿਡ ਮਲਾਨ ਅਤੇ ਹਰਫ਼ਨਮੌਲਾ ਸੈਮ ਕੁਰਾਨ ਨੂੰ ਭਾਰਤ ਏ ਨਾਲ ਚਾਰ ਰੋਜ਼ਾ ਮੈਚ ਲਈ ਰਿਲੀਜ਼ ਕਰ ਦਿੱਤਾ ਗਿਆ ਹੈ ਇੰਗਲੈਂਡ ਲਈ ਪਿਛਲੇ ਮੈਚ ਦੇ ਸੈਂਕੜਾਧਾਰੀ ਜੋ ਰੂਟ, ਕਪਤਾਨ ਇਆਨ ਮੋਰਗਨ, ਜੇਸਨ ਰਾਏ, ਹੇਠਲੇ ਕ੍ਰਮ ਦੇ ਨਾਬਾਦ ਅਰਧ ਸੈਂਕੜਾ ਧਾਰੀ ਡੇਵਿਡ ਵਿਲੀ ਬੱਲੇਬਾਜ਼ ‘ਚ ਫਿਰ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਦੋਂਕਿ ਗੇਂਦਬਾਜ਼ੀ ‘ਚ ਵੀ ਟੀਮ ਦੇ ਕੋਲ ਲਿਆਮ ਪਲੰਕੇਟ, ਵਿਲੀ ਅਤੇ ਆਦਿਲ ਰਾਸ਼ਿਦ ਜਿਹੇ ਚੰਗੇ ਖਿਡਾਰੀ ਹਨ ਪਲੰਕੇਟ ਪਿਛਲੇ ਮੈਚ ‘ਚ ਚਾਰ ਵਿਕਟਾਂ ਨਾਲ ਸਭ ਤੋਂ ਸਫ਼ਲ ਰਿਹਾ ਸੀ।

    LEAVE A REPLY

    Please enter your comment!
    Please enter your name here