ਕਬੱਡੀ ਮਾਸਟਰਜ਼ ਖਿਤਾਬ ਲਈ ਭਾਰਤ ਟੱਕਰੇਗਾ ਇਰਾਨ ਨੂੰ, ਸੈਮੀਫਾਈਨਲ ਚ ਕੋਰੀਆ ਠੱਪਿਆ

ਦੱਖਣੀ ਕੋਰੀਆ ਨੂੰ ਹਰਾਇਆ ਸੈਮੀਫਾਈਨਲ ਚ

ਦੁਬਈ (ਏਜੰਸੀ) ਦੁਬਈ ‘ਚ ਚੱਲ ਰਿਹਾ ਕਬੱਡੀ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ ਅਤੇ ਇਰਾਨ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤ ਨੇ ਸ਼ੁਰੂਆਤ ਤੋਂ ਹੀ ਕੋਰਿਆਈ ਟੀਮ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਪਹਿਲੇ ਅੱਧ ਦੀ ਸਮਾਪਤੀ ‘ਤੇ ਭਾਰਤੀ ਟੀਮ ਲੇ 17-10 ਦਾ ਵਾਧਾ ਬਣਾਇਆ ਅਤੇ ਇਹੀ ਵਾਧੇ ਦਾ ਸਿਲਸਿਲਾ ਦੂਸਰੇ ਅੱਧ ‘ਚ ਵੀ ਦੇਖਣ ਨੂੰ ਮਿਲਿਆ।

ਭਾਰਤ ਦੀ ਜਿੱਤ ਦੇ ਹੀਰੋ ਕਪਤਾਨ ਅਜੇ ਠਾਕੁਰ ਰਹੇ, ਉਹਨਾਂ ਇਸ ਰੋਮਾਂਚਕ ਮੁਕਾਬਲੇ ‘ਚ ਸੁਪਰ 10 ਹਾਸਲ ਕੀਤਾ ਉਹਨਾਂ ਦਾ ਸੱਤ ਰੇਡਿੰਗ ਵਿਭਾਗ ‘ਚ ਰਿਸ਼ਾਂਕ ਦੇਵਾਡਿਗਾ ਨੇ ਦਿੱਤਾ ਅਤੇ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਰੇਡਿੰਗ ਵਿਭਾਗ ‘ਚ ਅਜੇ ਠਾਕੁਰ ਅਤੇ ਰਿਸ਼ਾਂਕ ਦੇਵਾਡਿਗਾ ਨੇ ਦਮ ਦਿਖਾਇਆ ਜਦੋਂਕਿ ਡਿਫੈਂਸ ‘ਚ ਗਿਰੀਸ਼ ਅਰਨਾਕ ਅਤੇ ਮੋਹਿਤ ਛਿੱਲਰ ਦਾ ਦਮਦਾਰ ਖੇਡ ਦੇਖਣ ਨੂੰ ਮਿਲਿਆ ਗਿਰੀਸ਼ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਹਾਈ 5 ਹਾਸਲ ਕੀਤੇ ਭਾਰਤ ਦਾ ਫ਼ਾਈਨਲ ਮੁਕਾਬਲੇ ਅੱਜ ਇਰਾਨ ਨਾਲ ਹੋਵੇਗਾ।

ਇਸ ਤੋਂ ਪਹਿਲਾਂ ਇਰਾਨ ਅਤੇ ਪਾਕਿਸਤਾਨ ਦੇ ਸੈਮੀਫਾਈਨਲ ਮੁਕਾਬਲੇ ‘ਚ ਇਰਾਨ ਨੇ ਇੱਕਤਰਫ਼ਾ ਜਿੱਤ ਹਾਸਲ ਕਰਦਿਆਂ ਪਾਕਿਸਤਾਨ ਨੂੰ 40-21 ਨਾਲ ਹਰਾਇਆ ਭਾਰਤ ਅਤੇ ਇਰਾਨ ਇਸ ਤੋਂ ਪਹਿਲਾਂ ਵਿਸ਼ਵ ਕੱਪ 2016 ‘ਚ ਖੇਡ ਚੁੱਕੇ ਹਨ ਜਿੱਥੇ ਭਾਰਤੀ ਟੀਮ ਨੇ ਜਿੱਤ ਨਾਲ ਵਿਸ਼ਵ ਕੱਪ ਆਪਣੇ ਨਾਂਆ ਕੀਤਾ ਸੀ।