ਚੇਤੇਸ਼ਵਰ ਪੁਜਾਰਾ ਨੇ 53 ਦੌੜਾਂ ਬਣਾਈਆਂ, ਉਨ੍ਹਾਂ ਦਾ ਟੈਸਟ ਕ੍ਰਿਕਟ ‘ਚ 32ਵਾਂ ਅਰਧ ਸੈਂਕੜਾ ਸੀ
ਰਿਸ਼ਭ ਪੰਤ ਦੂਜੀ ਵਾਰ ਟੈਸਟ ‘ਚ ਜ਼ੀਰੋ ‘ਤੇ ਆਊਟ ਹੋਏ
ਜੋਹਾਨਸਬਰਗ। ਜੋਹਾਨਸਬਰਗ ‘ਚ ਖੇਡੇ ਜਾ ਰਹੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ‘ਚ ਟੀਮ ਇੰਡੀਆ ਦੀ ਦੂਜੀ ਪਾਰੀ 266 ਦੌੜਾਂ ‘ਤੇ ਸਿਮਟ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੂੰ ਮੈਚ ਜਿੱਤਣ ਲਈ 240 ਦੌੜਾਂ ਦਾ ਟੀਚਾ ਮਿਲਿਆ ਹੈ। ਜਵਾਬ ‘ਚ ਦੱਖਣੀ ਅਫਰੀਕਾ ਨੇ ਤੀਜੇ ਸੈਸ਼ਨ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾਈਆਂ। ਕਪਤਾਨ ਡੀਨ ਐਲਗਰ ਅਤੇ ਰਾਇਸੀ ਵੈਨ ਡੇਰ ਡੁਸਨ ਕ੍ਰੀਜ਼ ‘ਤੇ ਹਨ।
ਟੀਚੇ ਦਾ ਪਿੱਛਾ ਕਰਦੇ ਹੋਏ ਅਫਰੀਕਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਡੀਨ ਐਲਗਰ ਅਤੇ ਏਡਨ ਮਾਰਕਰਮ ਨੇ ਪਹਿਲੀ ਵਿਕਟ ਲਈ 60 ਗੇਂਦਾਂ ਵਿੱਚ 47 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਸ਼ਾਰਦੁਲ ਠਾਕੁਰ ਨੇ ਮਾਰਕਰਮ ਨੂੰ ਆਊਟ ਕਰਕੇ ਤੋੜਿਆ। ਮਾਰਕਰਾਮ ਨੂੰ ਸ਼ਾਰਦੂਲ ਨੇ ਆਪਣੇ ਜਾਲ ‘ਚ ਫਸਾਉਂਦੇ ਹੋਏ ਆਊਟ ਕੀਤਾ। ਦਰਅਸਲ, 10ਵੇਂ ਓਵਰ ਵਿੱਚ ਠਾਕੁਰ ਨੇ ਮਾਰਕਰਮ ਨੂੰ ਲਗਾਤਾਰ 4 ਵਾਰ ਹਰਾਇਆ। 10ਵੇਂ ਓਵਰ ਦੀ ਤੀਜੀ ਗੇਂਦ ‘ਤੇ ਟੀਮ ਇੰਡੀਆ ਨੇ ਮਾਰਕਰਮ ਦੇ ਖਿਲਾਫ ਐੱਲ.ਬੀ.ਡਬਲਿਊ. ਦੀ ਜ਼ੋਰਦਾਰ ਅਪੀਲ ਕੀਤੀ ਪਰ ਅੰਪਾਇਰ ਨੇ ਆਊਟ ਨਹੀਂ ਦਿੱਤਾ। ਕੈਪਟਨ ਕੇਐਲ ਰਾਹੁਲ ਨੇ ਵੀ ਰਿਵਿਊ ਨਾ ਲੈਣ ਦਾ ਫੈਸਲਾ ਕੀਤਾ ਹੈ।
ਆਰ ਅਸ਼ਵਿਨ ਨੇ ਕੀਗਨ ਪੀਟਰਸਨ ਨੂੰ ਐਲਬੀਡਬਲਯੂ ਆਊਟ ਕਰਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ। ਪੀਟਰਸਨ 28 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸ ਨੇ ਐਲਗਰ ਨਾਲ ਦੂਜੀ ਵਿਕਟ ਲਈ 104 ਗੇਂਦਾਂ ‘ਤੇ 46 ਦੌੜਾਂ ਜੋੜੀਆਂ। ਭਾਰਤ ਲਈ ਤੀਜੇ ਦਿਨ ਦੀ ਸ਼ੁਰੂਆਤ ਚੰਗੀ ਰਹੀ। ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਨੇ ਕਰੀਬ 75 ਮਿੰਟ ਤੱਕ ਬੱਲੇਬਾਜ਼ੀ ਕਰਕੇ ਟੀਮ ਇੰਡੀਆ ਨੂੰ ਮੈਚ ‘ਚ ਬਣਾਈ ਰੱਖਿਆ। ਪਰ 29 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਚਾਰ ਵਿਕਟਾਂ ਗੁਆ ਦਿੱਤੀਆਂ।
ਭਾਰਤ ਲਈ ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ
ਇਸ ਤੋਂ ਬਾਅਦ ਹਨੂਮਾ ਵਿਹਾਰੀ ਨੇ ਟੇਲ ਬੱਲੇਬਾਜਾਂ ਦੇ ਨਾਲ ਟੀਮ ਇੰਡੀਆ ਨੂੰ 266 ਦੌੜਾਂ ਤੱਕ ਪਹੁੰਚਾਇਆ। ਸ਼ਾਰਦੂਲ ਠਾਕੁਰ ਨੇ 28 ਅਤੇ ਰਵੀਚੰਦਰਨ ਅਸ਼ਵਿਨ ਨੇ 16 ਦੌੜਾਂ ਬਣਾਈਆਂ। ਭਾਰਤ ਲਈ ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ। ਚੇਤੇਸ਼ਵਰ ਪੁਜਾਰਾ ਨੇ 53 ਅਤੇ ਹਨੁਮਾ ਵਿਹਾਰੀ ਨੇ ਨਾਬਾਦ 40 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ, ਲੁੰਗੀ ਐਨਗਿਡੀ ਅਤੇ ਮਾਰਕੋ ਜੇਨਸਨ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ