India Vs South Africa 1st Test: ਮੀਂਹ ਦੀ ਭੇਂਟ ਚੜਿਆ ਦੂਜਾ ਦਿਨ, ਇੱਕ ਵੀ ਗੇਂਦ ਨਹੀਂ ਸੁੱਟੀ, ਟੀਮ ਇੰਡੀਆ 272/3

ਮੀਂਹ ਦੀ ਭੇਂਟ ਚੜਿਆ ਦੂਜਾ ਦਿਨ, ਇੱਕ ਵੀ ਗੇਂਦ ਨਹੀਂ ਸੁੱਟੀ, ਟੀਮ ਇੰਡੀਆ 272/3

  • ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਬੱਦਲ ਛਾਏ ਰਹਿਣਗੇ

ਸੇਂਚੁਰੀਅਨ, (ਏਜੰਸੀ)। ਭਾਰਤੇ ਤੇ ਸਾਊਥ ਅਫਰੀਕਾ ਦਰਮਿਆਨ ਸੇਂਚੁਰੀਅਨ ’ਚ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਮੀਂਹ ਅਤੇ ਖਰਾਬ ਰੌਸ਼ਨੀ ਕਾਰਨ ਪ੍ਰਭਾਵਿਤ ਹੋਈ। ਸੈਂਚੁਰੀਅਨ ਵਿੱਚ ਸੋਮਵਾਰ ਨੂੰ ਸਾਰਾ ਦਿਨ ਮੀਂਹ ਪਿਆ, ਜਿਸ ਕਾਰਨ ਕੋਈ ਓਵਰ ਨਹੀਂ ਖੇਡਿਆ ਗਿਆ ਅਤੇ ਅੰਪਾਇਰਾਂ ਨੇ ਦਿਨ ਦਾ ਖੇਡ ਮੁਲਤਵੀ ਕਰ ਦਿੱਤਾ। ਮੀਂਹ ਕਾਰਨ ਪੂਰੇ ਦਿਨ ਦੀ ਖੇਡ ਬਰਬਾਦ ਹੋ ਗਈ। ਸੈਂਚੁਰੀਅਨ ਵਿੱਚ ਮੌਸਮ ਖ਼ਰਾਬ ਹੈ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਤਾਪਮਾਨ 27 ਡਿਗਰੀ ਸੈਲਸੀਅਸ ਹੈ ਅਤੇ ਹਵਾ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ। ਮੈਚ ਦੇ ਚੌਥੇ ਦਿਨ (ਬੁੱਧਵਾਰ) ਨੂੰ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 5ਵੇਂ ਦਿਨ ਫਿਰ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ।

ਪਹਿਲੇ ਦਿਨ ਟੀਮ ਇੰਡੀਆ ਨੇ ਬਣਾਈਆਂ ਸਨ 272 ਦੌੜਾਂ

ਮੈਚ ਦਾ ਪਹਿਲਾ ਦਿਨ ਭਾਰਤ ਦੇ ਨਾਂਅ ਰਿਹਾ ਸੀ। ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ਦੇ ਨੁਕਸਾਨ ‘ਤੇ 272 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ 122 ਅਤੇ ਅਜਿੰਕਿਆ ਰਹਾਣੇ 40 ਦੌੜਾਂ ਬਣਾ ਕੇ ਨਾਬਾਦ ਹਨ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਹੋਈ।

ਭਾਰਤ ਨੇ ਪਹਿਲੇ ਦਿਨ 3 ਵਿਕਟਾਂ ਦੇ ਨੁਕਸਾਨ ’ਤੇ 272 ਦੌੜਾਂ ਬਣਾ ਲਈਆਂ ਹਨ। ਭਾਰਤ ਤੇ ਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਦੇ ਓਪਨਰ ਬੱਲੇਬਾਜ਼ ਕੇ ਐਲ ਰਾਹੁਲ 122 ਤੇ ਅਜਿੰਕਿਆ ਰਹਾਣੇ 40 ਦੌੜਾਂ ਬਣ ਕੇ ਨਾਬਾਦ ਹਨ। ਦੋਵਾਂ ਦਰਮਿਆਨ ਚੌਥੀ ਵਿਕਟ ਲਈ 130 ਗੇਂਦਾਂ ’ਚ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਕੇ ਐਲ ਰਾਹੁਲ ਤੇ ਮਿਅੰਕ ਅਗਰਵਾਲ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।

ਦੋਵਾਂ ਨੇ ਖਿਡਾਰੀਆਂ ਨੇ ਪਹਿਲੀ ਵਿਕਟ ਲਈ 117 ਦੌੜਾਂ ਜੋੜੀਆਂ । 40ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੇ ਲੂੰਗੀ ਐਨਗਿਡੀ ਨੇ ਦੂਜੀ ਗੇਂਦ ‘ਤੇ ਮਯੰਕ ਅਗਰਵਾਲ ਦੇ ਪੈਡ ‘ਤੇ ਮਾਰੀ। ਉਸ ਨੇ ਐਲਬੀਡਬਲਯੂ ਲਈ ਜ਼ੋਰਦਾਰ ਅਪੀਲ ਕੀਤੀ ਪਰ ਅੰਪਾਇਰ ਨੇ ਨਾਟ ਆਊਟ ਦਿੱਤਾ। ਅਫਰੀਕੀ ਟੀਮ ਨੇ ਸਮੀਖਿਆ ਕੀਤੀ। ਰੀਪਲੇਅ ਨੇ ਦਿਖਾਇਆ ਕਿ ਗੇਂਦ ਵਿਕਟ ਨਾਲ ਟਕਰਾ ਰਹੀ ਸੀ। ਮਯੰਕ 60 ਦੌੜਾਂ ਬਣਾ ਕੇ ਆਊਟ ਹੋ ਗਏ। ਅਗਲੀ ਹੀ ਗੇਂਦ ‘ਤੇ, ਨਗਿਡੀ ਨੇ ਚੇਤੇਸ਼ਵਰ ਪੁਜਾਰਾ ਨੂੰ ਜ਼ੀਰੋ ‘ਤੇ ਆਊਟ ਕਰਕੇ SA ਨੂੰ ਮੈਚ ‘ਚ ਮਜ਼ਬੂਤ ​​ਵਾਪਸੀ ਦਿੱਤੀ। ਲੁੰਗੀ ਕੋਲ ਹੈਟ੍ਰਿਕ ਪੂਰੀ ਕਰਨ ਦਾ ਮੌਕਾ ਸੀ, ਹਾਲਾਂਕਿ ਉਹ ਅਜਿਹਾ ਨਹੀਂ ਕਰ ਸਕਿਆ।

ਵਿਦੇਸ਼ੀ ਧਰਤੀ ‘ਤੇ ਰਾਹੁਲ ਦਾ ਇਹ ਛੇਵਾਂ ਸੈਂਕੜਾ

ਭਾਰਤੀ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 217 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਟੈਸਟ ‘ਚ ਇਹ ਉਸਦਾ 7ਵਾਂ ਅਤੇ ਅਫਰੀਕੀ ਟੀਮ ਖਿਲਾਫ ਪਹਿਲਾ ਸੈਂਕੜਾ ਹੈ। ਵਿਦੇਸ਼ੀ ਧਰਤੀ ‘ਤੇ ਰਾਹੁਲ ਦਾ ਇਹ ਛੇਵਾਂ ਸੈਂਕੜਾ ਹੈ। ਇਸ ਸਾਲ ਇੰਗਲੈਂਡ ਦੌਰੇ ‘ਤੇ ਵੀ ਰਾਹੁਲ ਨੇ ਲਾਰਡਸ ‘ਚ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਕੇਐਲ ਰਾਹੁਲ ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿੱਚ ਟੈਸਟ ਸੈਂਕੜੇ ਲਗਾਉਣ ਵਾਲੇ ਇਤਿਹਾਸ ਵਿੱਚ ਪਹਿਲੇ ਭਾਰਤੀ ਸਲਾਮੀ ਬੱਲੇਬਾਜ਼ ਵੀ ਬਣ ਗਏ ਹਨ। ਭਾਰਤ ਲਈ ਇਹ ਅਫਰੀਕਾ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here