ਡੇ-ਨਾਈਟ ਟੈਸਟ: ਸ਼ੇਖ ਹਸੀਨਾ ਕੋਲਕਾਤਾ ਪਹੁੰਚੀ
ਏਅਰਪੋਰਟ ‘ਤੇ ਬੀਸੀਸੀਆਈ ਪ੍ਰਧਾਨ ਗਾਂਗੁਲੀ ਨੇ ਕੀਤਾ ਸਵਾਗਤ
ਕੋਲਕਾਤਾ, ਏਜੰਸੀ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਪਹਿਲਾ Day Night Test ਸ਼ੁੱਕਰਵਾਰ ਨੂੰ ਕੋਲਕਾਤਾ ‘ਚ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਟੈਸਟ ਇਤਿਹਾਸ ਦਾ ਇਹ 12ਵਾਂ ਅਤੇ ਐਸਜੀ ਪਿੰਕ ਬਾਲ ਨਾਲ ਖੇਡਿਆ ਜਾਣ ਵਾਲਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ। ਇਹ ਪਹਿਲੀ ਵਾਰ ਸਰਦੀਆਂ ਦੇ ਮੌਸਮ ‘ਚ ਖੇਡਿਆ ਜਾ ਰਿਹਾ ਹੈ। ਹੈਲੀਕਾਪਟਰ ਰਾਹੀਂ ਪਿੰਕ ਬਾਲ ਮੈਦਾਨ ‘ਤੇ ਲਿਆਂਦੀ ਜਾਵੇਗੀ ਅਤੇ ਦੋਵੇਂ ਟੀਮਾਂ ਦੇ ਕਪਤਾਨਾਂ ਨੂੰ ਸੌਂਪੀ ਜਾਵੇਗੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਵੇਰੇ ਹੀ ਭਾਰਤ ਪਹੁੰਚ ਗਈ। ਉਹਨਾਂ ਨੂੰ ਲੈਣ ਲਈ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਏਅਰਪੋਰਟ ਪਹੁੰਚੇ। ਸ਼ੇਖ ਹਸੀਨਾ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੇਲ ਵਜਾ ਕੇ ਮੈਚ ਦੀ ਸ਼ੁਰੂਆਤ ਕਰਨਗੀਆਂ।
ਭਾਰਤ ਨੇ 2 ਟੈਸਟ ਦੀ ਸੀਰੀਜ਼ ਦਾ ਪਹਿਲਾ ਮੈਚ ਪਾਰੀ ਅਤੇ 130 ਦੌੜਾਂ ਨਾਲ ਜਿੱਤਿਆ ਸੀ। ਮੈਚ ਤੋਂ ਪਹਿਲਾਂ ਦਿੱਗਜਾਂ ਦੀ ਮੌਜੂਦਗੀ ‘ਤੇ ਗਾਂਗੁਲੀ ਨੇ ਕਿਹਾ ਕਿ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਕਪਿਲ ਦੇਵ, ਰਾਹੁਲ ਦ੍ਰਵਿੜ, ਅਨਿਲ ਕੁੰਬਲੇ ਹਰ ਕੋਈ ਉੱਥੇ ਹੋਵੇਗਾ। ਚਾਹ ਦੇ ਸਮੇਂ ਸਾਬਕਾ ਕਪਤਾਨ ਕਾਰਟ ‘ਚ ਬੈਠ ਕੇ ਮੈਦਾਨ ਦਾ ਚੱਕਰ ਲਾਉਣਗੇ। ਅਗਲੇ ਆਸਟਰੇਲਿਆਈ ਦੌਰੇ ‘ਤੇ ਡੇ ਨਾਈਟ ਟੈਸਟ ਦੇ ਸਵਾਲ ‘ਤੇ ਗਾਂਗੁਲੀ ਨੇ ਕਿਹਾ ਕਿ ਅਸੀਂ ਇਸ ‘ਤੇ ਵਿਚਾਰ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।