India vs Australia Match : ਰੋਹਿਤ ਸ਼ਰਮਾ ਨੇ ਲਾਇਆ ਸੈਂਕੜਾ, ਜਡੇਜਾ-ਅਕਸ਼ਰ ਦਾ ਅਰਧ ਸੈਂਕੜਾ
(ਸੱਚ ਕਹੂੰ ਨਿਊਜ਼) ਨਾਗਪੁਰ। ਭਾਰਤ ਤੇ ਆਸਟਰਲੀਆ ਦਰਮਿਆਨ ਪਹਿਲੇ ਟੈਸਟ ਮੈਚ ਦੇ ਦਿਨ ਦੀ ਖੇਡ ਖਤਮ ਹੋਣ ’ਤੇ ਭਾਰਤ ਨੇ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 321 ਦੌੜਾਂ ਬਣਾ ਲਈਆਂ ਹਨ। ਰਵਿੰਦਰ ਜਡੇਜਾ 66 ਅਤੇ ਅਕਸ਼ਰ ਪਟੇਲ 52 ਦੌੜਾਂ ਬਣਾ ਕੇ ਨਾਬਾਦ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 120 ਦੌੜਾਂ ਦਾ ਬਣਾਈਆਂ। ਕੰਗਾਰੂ ਟੀਮ ਲਈ ਡੈਬਿਊ ਮੈਚ ਖੇਡ ਰਹੇ ਟੌਡ ਮਰਫੀ ਨੇ 5 ਵਿਕਟਾਂ ਲਈਆਂ। ਕਪਤਾਨ ਪੈਟ ਕਮਿੰਸ ਅਤੇ ਨਾਥਨ ਲਿਓਨ ਨੂੰ ਇਕ-ਇਕ ਵਿਕਟ ਮਿਲੀ। (India vs Australia Match)
ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ’ਤੇ ਰੋਹਿਤ ਸ਼ਰਮਾ ਅਤੇ ਅਸ਼ਵਿਨ ਨੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਹਾਲਾਂਕਿ ਅਸ਼ਵਨੀ ਕੁਝ ਖਾਸ ਨਹੀਂ ਕਰ ਸਕੇ ਉਹ 23 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂਅ ਰਿਹਾ। ਇਸ ਸੈਸ਼ਨ ‘ਚ 74 ਦੌੜਾਂ ਬਣਾ ਕੇ ਦੋ ਵਿਕਟਾਂ ਗੁਆਈਆਂ। ਰਵੀਚੰਦਰਨ ਅਸ਼ਵਿਨ ਅਤੇ ਚੇਤੇਸ਼ਵਰ ਪੁਜਾਰਾ ਪੈਵੇਲੀਅਨ ਪਰਤ ਗਏ। ਟੌਡ ਮਰਫੀ ਨੇ ਕੰਗਾਰੂਆਂ ਲਈ ਤਿੰਨੋਂ ਸਫਲਤਾਵਾਂ ਹਾਸਲ ਕੀਤੀਆਂ।
ਦਿਨ ਦੇ ਦੂਜੇ ਸੈਸ਼ਨ ਵਿੱਚ ਦੋਵਾਂ ਟੀਮਾਂ ਨੂੰ ਮਿਲੀ-ਜੁਲੀ ਸਫਲਤਾ ਮਿਲੀ। ਇਸ ਵਿੱਚ 75 ਦੌੜਾਂ ਬਣਾਈਆਂ। ਜਦੋਂਕਿ ਦੋ ਵਿਕਟਾਂ ਡਿੱਗੀਆਂ। ਭਾਰਤ ਨੇ ਦੂਜੇ ਸੈਸ਼ਨ ’ਚ ਪਹਿਲੀ ਪਾਰੀ ‘ਚ 49 ਦੌੜਾਂ ਦੀ ਬੜ੍ਹਤ ਹਾਸਲ ਜ਼ਰੂਰ ਕੀਤੀ ਪਰ ਇਸ ਦੌਰਾਨ ਉਸ ਨੇ ਆਪਣੀ ਬਹੁਕੀਮਤੀ ਵਿਕਟਾਂ ਵੀ ਗੁਆਈਆਂ। ਵਿਰਾਟ ਕੋਹਲੀ 12 ਅਤੇ ਸੂਰਿਆ ਕੁਮਾਰ ਯਾਦਵ 8 ਦੌੜਾਂ ਬਣਾ ਕੇ ਆਊਟ ਹੋਏ।
ਦਿਨ ਦਾ ਤੀਜਾ ਸੈਸ਼ਨ ਭਾਰਤ ਦੇ ਬੱਲੇਬਾਜ਼ਾਂ ਦੇ ਨਾਂਅ ਰਿਹਾ। ਇਸ ਵਿੱਚ ਭਾਰਤ ਨੇ 95 ਦੌੜਾਂ ਬਣਾਈਆਂ। ਟੀਮ ਨੂੰ ਦੋ ਝਟਕੇ ਵੀ ਲੱਗੇ। ਦਿਨ ਦੀ ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੇ ਆਪੋ-ਆਪਣੇ ਅਰਧ ਸੈਂਕੜੇ ਪੂਰੇ ਕਰ ਲਏ ਸਨ। ਇਸ ਸੈਸ਼ਨ ‘ਚ ਕੰਗਾਰੂ ਟੀਮ ਲਈ ਡੈਬਿਊ ਮੈਚ ਖੇਡ ਰਹੇ ਟੌਡ ਮਰਫੀ ਨੇ 5 ਵਿਕਟਾਂ ਲਈਆਂ।
ਰੋਹਿਤ ਕਪਤਾਨ ਨੇ ਬਣਾਈਆ ਕਪਤਾਨੀ ’ਚ ਵੱਖਰਾ ਰਿਕਾਰਡ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣਾ 9ਵਾਂ ਟੈਸਟ ਸੈਂਕੜਾ ਲਗਾਇਆ ਹੈ। ਉਹ ਕਪਤਾਨ ਦੇ ਤੌਰ ‘ਤੇ ਤਿੰਨੋਂ ਫਾਰਮੈਟਾਂ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਦੁਨੀਆ ਭਰ ਦੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਰੋਹਿਤ ਤੋਂ ਪਹਿਲਾਂ ਤਿਲਕਰਤਨੇ ਦਿਲਸ਼ਾਨ, ਫਾਫ ਡੁਪਲੇਸੀ ਅਤੇ ਬਾਬਰ ਆਜ਼ਮ ਅਜਿਹਾ ਕਰ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ