ਆਸਟਰੇਲੀਆ ਨੇ ਟਾਸ ਜਿੱਤਿਆ, ਬੱਲੇਬਾਜੀ ਦਾ ਫੈਸਲਾ
1-1 ਜਿੱਤ ਨਾਲ ਦੋਵੇਂ ਲੜੀ ‘ਚ ਬਰਾਬਰ
ਬੰਗਲੌਰ, ਏਜੰਸੀ। ਰਾਜਕੋਟ ‘ਚ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਤੀਜੇ ਇੱਕ ਰੋਜ਼ਾ ਮੈਚ ‘ਚ ਆਸਟਰੇਲੀਆ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਹੋਏ ਦੋ ਮੈਚਾਂ ਵਿੱਚ ਜਿੱਥੇ ਪਹਿਲਾ ਮੈਚ ਆਸਟਰੇਲੀਆ ਨੇ ਜਿੱਤਿਆ ਉਥੇ ਦੂਜੇ ਮੈਚ ‘ਚ ਭਾਰਤ ਨੇ ਵਾਪਸੀ ਕਰਦਿਆਂ ਲੜੀ 1-1 ਨਾਲ ਬਰਾਬਰ ਕਰ ਲਈ। ਅੱਜ ਦਾ ਮੈਚ ਲੜੀ ਕਿਸ ਦੇ ਨਾਂਅ ਜਾਂਦੀ ਹੈ ਦਾ ਫੈਸਲਾ ਕਰੇਗਾ। ਆਸਟਰੇਲੀਆ ਦੀ ਟੀਮ ‘ਚ ਜਿੱਥੇ ਕੇਨ ਰਿਚਰਡਸਨ ਦੀ ਥਾਂ ਜੋਸ਼ ਹੇਜਲਵੁੱਡ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਥੇ ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ‘ਚ ਹੋ ਰਹੇ ਇਸ ਆਖਰੀ ਇੱਕ ਰੋਜ਼ਾ ‘ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿਉਂਕਿ ਭਾਰਤ ਕੋਲ ਆਸਟਰੇਲੀਆ ਖਿਲਾਫ਼ ਛੇਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ। ਦੋਵਾਂ ਵਿਚਕਾਰ ਹੁਣ ਤੱਕ 11 ਦੋਪੱਖੀ ਸੀਰੀਜ਼ ਖੇਡੀਆਂ ਗਈਆਂ ਹਨ। ਇਸ ਵਿੱਚ ਭਾਰਤ ਨੇ 5 ‘ਚ ਜਿੱਤ ਤੇ 6 ‘ਚ ਹਾਰ ਦਾ ਸਾਹਮਣਾ ਕੀਤਾ ਹੈ। India VS Australia
- ਆਸਟਰੇਲੀਆ ਦੇ ਸਟੀਵ ਸਮਿਥ ਅਤੇ ਮਿਸ਼ੇਲ ਸਟਾਰਕ ਕ੍ਰੀਜ਼ ‘ਤੇ ਹਨ।
- ਸਮਿਥ ਨੇ ਕਰੀਅਰ ਦਾ 25ਵਾਂ ਅਰਧ ਸੈਂਕੜਾ ਲਾਇਆ।
- ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਭੇਜਿਆ ਗਿਆ ਮਿਸ਼ੇਲ ਸਟਾਰਕ ਬਿਨਾਂ ਕੋਈ ਖਾਤਾ ਖੋਲ੍ਹੇ ਪਵੇਲੀਅਨ ਵਾਪਸ ਪਰਤੇ।
- ਚਾਹਲ ਨੇ ਜਡੇਜਾ ਦੀ ਗੇਂਦ ‘ਤੇ ਕੈਚ ਲਿਆ।
- ਮਾਰਨੁਸ਼ ਲਬੂਸ਼ਾਨੇ 54 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ।
- ਕੋਹਲੀ ਨੇ ਜਡੇਜਾ ਦੀ ਗੇਂਦ ‘ਤੇ ਕੈਚ ਲਿਆ।
- ਲਬੂਸ਼ਾਨੇ ਨੇ ਆਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾਇਆ।
- ਉਨ੍ਹਾਂ ਆਊਟ ਹੋਣ ਤੋਂ ਪਹਿਲਾਂ ਸਮਿਥ ਨਾਲ ਤੀਸਰੇ ਵਿਕਟ ਲਈ 127 ਦੌੜਾਂ ਦੀ ਸਾਂਝੇਦਾਰੀ ਕੀਤੀ।
- ਉਨ੍ਹਾਂ 64 ਗੇਂਦਾਂ ਦੀ ਪਾਰੀ ‘ਚ 5 ਚੌਕੇ ਲਗਾਏ। ਇਸ ਤੋਂ ਪਹਿਲਾਂ ਡੇਵਿਡ ਵਾਰਨਰ 3 ਦੌੜਾਂ ਬਣਾ ਕੇ ਆਊਟ ਹੋਏ। ਮੁਹੰਮਦ ਸ਼ਮੀ ਨੇ ਲੋਕੇਸ਼ ਰਾਹੁਲ ਦੇ ਹੱਥੀ ਕੈਚ ਦਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ