ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ
ਮਸਲਾ ਨਾਬਾਲਿਗ ਹਿੰਦੂ ਲੜਕੀਆਂ ਦੇ ਅਗਵਾ ਦਾ
ਨਵੀਂ ਦਿੱਲੀ, ਏਜੰਸੀ। ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਿਤ ਨਾਬਾਲਿਗ ਲੜਕੀਆਂ ਦੇ ਅਗਵਾ ਦੇ ਹਾਲੀਆ ਮਾਮਲਿਆਂ ‘ਤੇ ਸਖ਼ਤ ਵਿਰੋਧ ਪ੍ਰਗਟਾਉਣ ਲਈ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਤਲਬ ਕਰਦੇ ਹੋਏ ਗੰਭੀਰ ਚਿੰਤਾ ਦਰਜ ਕਰਵਾਈ ਹੈ। ਭਾਰਤ ਨੇ ਪਾਕਿਸਤਾਨ ਤੋਂ ਅਗਵਾ ਲੜਕੀਆਂ ਨੂੰ ਉਹਨਾਂ ਦੇ ਪਰਿਵਾਰਾਂ ਕੋਲ ਤੁਰੰਤ ਸੁਰੱਖਿਅਤ ਵਾਪਸ ਭੇਜਣ ਲਈ ਕਿਹਾ ਹੈ। ਇੱਕ ਰਿਪੋਰਟ ਅਨੂਸਾਰ ਸਰਕਾਰੀ ਸੂਤਰਾਂ ਨੇ ਇੱਥੇ ਦੱਸਿਆ ਕਿ ਹਿੰਦੂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਆਂ ਦੋ ਨਾਬਾਲਿਗ ਲੜਕੀਆਂ ਸ਼ਾਂਤੀ ਮੇਘਵਾੜ ਅਤੇ ਸਰਮੀ ਮੇਘਵਾੜ ਨੂੰ 14 ਜਨਵਰੀ ਨੂੰ ਅਗਵਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹ ਪਾਕਿਸਤਾਨ ‘ਚ ਸਿੰਧ ਦੇ ਥਰਪਾਰਕਰ ਇਲਾਕੇ ‘ਚ ਉਮਰ ਪਿੰਡ ਦੀ ਰਹਿਣ ਵਾਲੀਆਂ ਹਨ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ‘ਚ ਇੱਕ ਹੋਰ ਨਾਬਾਲਿਗ ਲੜਕੀ ਮਹਿਕ ਨੂੰ 15 ਜਨਵਰੀ ਨੂੰ ਸਿੰਧ ਪ੍ਰਾਂਤ ਦੇ ਜਕੋਬਾਬਾਦ ਜਿਲੇ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਖੇਤਰ ‘ਚ ਹਿੰਦੂ ਆਬਾਦੀ ਬਹੁਤ ਹੀ ਘੱਟ ਹੈ। High Commission
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ