Cancer Treatment: ਪਿਛਲੇ ਦਿਨਾਂ ਤੋਂ ਕੈਂਸਰ ਦੇ ਇਲਾਜ ਬਾਰੇ ਤਰਕ-ਵਿਤਰਕ ਚੱਲ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਕੁਦਰਤੀ ਇਲਾਜ ਪ੍ਰਣਾਲੀ ਜਾਂ ਖਾਣ-ਪੀਣ ’ਚ ਸੁਧਾਰ ਹੀ ਇਲਾਜ ਹੈ ਦੂਜੀ ਧਿਰ ਐਲੋਪੈਥੀ ਇਲਾਜ ਨੂੰ ਹੀ ਪ੍ਰਮਾਣਿਤ ਇਲਾਜ ਮੰਨ ਰਹੀ ਹੈ ਇਸ ਤਰਕ-ਵਿਤਰਕ ਦਾ ਸਹੀ-ਗਲਤ ਕੀ ਹੈ ਇਹ ਤਾਂ ਵੱਖਰੀ ਗੱਲ ਹੈ ਪਰ ਇਹ ਜ਼ਰੂਰ ਸੱਚ ਹੈ ਕਿ ਲੋਕਾਂ ਅੰਦਰ ਨਾਮੁਰਾਦ ਬਿਮਾਰੀ ਕੈਂਸਰ ਦਾ ਭੈਅ ਬਹੁਤ ਜ਼ਿਆਦਾ ਹੈ ਦੇਰੀ ਨਾਲ ਸ਼ੁਰੂ ਹੋਣ ਕਰਕੇ ਇਲਾਜ ਬਹੁਤ ਮਹਿੰਗਾ ਹੋ ਜਾਂਦਾ ਹੈ ਜਾਂ ਮਰੀਜ਼ ਬਚਦਾ ਨਹੀਂ ਕੈਂਸਰ ਵਿਅਕਤੀ, ਸਮਾਜ ਤੇ ਸਰਕਾਰਾਂ ਸਭ ਲਈ ਵੱਡੀ ਚੁਣੌੌਤੀ ਹੈ ਅਸਲ ’ਚ ਪ੍ਰੇਸ਼ਾਨ ਹੋਏ ਲੋਕ ਜਿੱਥੋਂ ਵੀ ਸੌਖਾ ਤੇ ਸਸਤਾ ਇਲਾਜ ਸੁਣਦੇ ਹਨ।
ਇਹ ਖਬਰ ਵੀ ਪੜ੍ਹੋ : Health Benefits of Ajwain: ਸਰਦੀਆਂ ’ਚ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਘਰ ’ਚ ਰੱਖੀ ਇਹ ਚੀਜ਼ ਹੈ ਗੁ…
ਭੱਜ ਉੱਠਦੇ ਹਨ ਸੋਸ਼ਲ ਮੀਡੀਆ ’ਤੇ ਭਾਵੇਂ ਸਹੀ ਇਲਾਜ ਹੋਵੇ ਜਾਂ ਗਲਤ ਲੋਕ ਗੌਰ ਨਾਲ ਸੁਣਦੇ ਹਨ ਅਸਲੀਅਤ ਇਹ ਹੈ ਕਿ ਕੈਂਸਰ ਬੜੀ ਰਫਤਾਰ ਨਾਲ ਫੈਲ ਰਿਹਾ ਹੈ ਤੇ ਕਈ ਕਾਰਨਾਂ ਕਾਰਨ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ ਇਹ ਵੀ ਸੱਚਾਈ ਹੈ ਕਿ ਸਮੇਂ ਸਿਰ ਸ਼ੁਰੂ ਹੋਇਆ ਇਲਾਜ ਘੱਟ ਮਹਿੰਗਾ ਹੁੰਦਾ ਹੈ ਤੇ ਮਰੀਜ਼ ਦੇ ਰਾਜ਼ੀ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਕੁਝ ਵੀ ਹੋਵੇ ਸਰਕਾਰਾਂ ਨੂੰ ਇਸ ਗੱਲ ’ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿ ਇਲਾਜ ਹਰ ਮਰੀਜ਼ ਦੀ ਪਹੁੰਚ ’ਚ ਹੋਵੇ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਆਯੂਸ਼ਮਾਨ ਤਹਿਤ ਪੰਜ ਲੱਖ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੋਈ ਹੈ ਤੇ ਹੁਣ 70 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਆਯੂਸ਼ਮਾਨ ਦੇ ਦਾਇਰੇ ’ਚ ਲਿਆ ਗਿਆ ਹੈ ਰਾਜਸਥਾਨ ’ਚ ਇਹ ਸਹੂਲਤ 25 ਲੱਖ ਤੱਕ ਵੀ ਹੈ। Cancer Treatment
ਭਾਵੇਂ ਇਲਾਜ ਮੁਫਤ ਵੀ ਹੈ ਪਰ ਬਿਮਾਰੀ ਬੜੀ ਤਕਲੀਫਦੇਹ ਹੈ ਚੰਗਾ ਹੋਵੇ ਜੇਕਰ ਸਰਕਾਰਾਂ ਕੈਂਸਰ ਦੇ ਹਰ ਮਰੀਜ਼ ਦਾ ਇਲਾਜ ਮੁਫਤ ਕਰਨ ਦੀ ਸਹੂਲਤ ਦੇਣ, ਮਰੀਜ਼ ਚਾਹੇ ਅਮੀਰ ਹੋਵੇ ਜਾਂ ਵੱਡੀ ਉਮਰ ਦਾ ਗਰੀਬ ਹੋਵੇ, ਛੋਟੀ ਉਮਰ ਦਾ ਹੋਵੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਦੇਸ਼ ਅੰਦਰ ਇੱਕ ਸਿਹਤ ਸੰਸਕ੍ਰਿਤੀ ਪੈਦਾ ਕੀਤੀ ਜਾਵੇ ਜਿਸ ਨਾਲ ਲੋਕ ਜਾਗਰੂਕ ਰਹਿਣ, ਟੈਸਟ ਵੀ ਕਰਵਾਉਣ, ਕਸਰਤ ਤੇ ਖੁਰਾਕ ਬਾਰੇ ਵੀ ਜਾਗਰੂਕ ਰਹਿਣ ਸਰਕਾਰਾਂ ਸੈਰ ਕਰਨ ਲਈ ਪਾਰਕ ਅਤੇ ਜਿੰਮਾਂ ਦਾ ਪ੍ਰਬੰਧ ਕਰਨ ਇਸ ਦੇ ਨਾਲ ਹੀ ਉਹਨਾਂ ਸਾਰੇ ਕਾਰਨਾਂ ਨੂੰ ਦੂਰ ਕੀਤਾ ਜਾਵੇ ਜੋ ਕੈਂਸਰ ਪੈਦਾ ਕਰ ਰਹੇ ਹਨ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਦੇ ਨਾਲ -ਨਾਲ ਖੁਰਾਕੀ ਪਦਾਰਥਾਂ ’ਚ ਮਿਲਾਵਟਖੋਰੀ ਖਿਲਾਫ ਸਖ਼ਤ ਕਦਮ ਚੁੱਕੇ ਜਾਣ। Cancer Treatment