ਮਅੰਕ ਦਾ ਲਗਾਤਾਰ ਦੂਜਾ ਸੈਂਕੜਾ, ਭਾਰਤ ਮਜ਼ਬੂਤ
ਪੂਨੇ| ਸਲਾਮੀ ਬੱਲੇਬਾਜ਼ ਮਅੰਕ ਅਗਰਵਾਲ (108) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਤਿੰਨ ਵਿਕਟਾਂ ‘ਤੇ 273 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ India
ਮਅੰਕ ਨੇ ਵਿਸ਼ਾਖਾਪਟਨਮ ‘ਚ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ (215) ਲਾਇਆ ਸੀ ਅਤੇ ਹੁਣ ਉਨ੍ਹਾਂ ਨੇ 108 ਦੌੜਾਂ ਬਣਾ ਦਿੱਤੀਆਂ ਮਅੰਕ ਨੇ 195 ਗੇਂਦਾਂ ‘ਚ 108 ਦੌੜਾਂ ਦੀ ਪਾਰੀ ‘ਚ 16 ਚੌਕੇ ਅਤੇ ਦੋ ਛੱਕੇ ਲਾਏ
ਮਅੰਕ ਨੇ ਇਸ ਤਰ੍ਹਾਂ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਜਿਨ੍ਹਾਂ ਨੇ 2009-10 ‘ਚ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੋ ਟੈਸਟਾਂ ‘ਚ ਦੋ ਸੈਂਕੜੇ ਲਾਏ ਸਨ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਲਾਉਣ ਵਾਲੇ ਰੋਹਿਤ ਸ਼ਰਮਾ ਇਸ ਵਾਰ 14 ਦੌੜਾਂ ਬਣਾ ਕੇ ਆਊਟ ਹੋਏ ਚੇਤੇਸ਼ਵਰ ਪੁਜਾਰਾ ਨੇ 58 ਦੌੜਾਂ ਦੀ ਪਾਰੀ ਖੇਡੀ
ਪਹਿਲੇ ਦਿਨ ਦੀ ਖੇਡ 85.1 ਓਵਰ ‘ਤੇ ਸਮਾਪਤ ਕੀਤੀ ਗਈ ਦਿਨ ਦੀ ਖੇਡ ਸਮਾਪਤੀ ਸਮੇਂ ਕਪਤਾਨ ਵਿਰਾਟ ਕੋਹਲੀ 63 ਦੌੜਾਂ ਅਤੇ ਅਜਿੰਕਿਆ ਰਹਾਣੇ 18 ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਵਿਰਾਟ ਨੇ ਆਪਣੇ ਕਰੀਅਰ ਦਾ 23ਵਾਂ ਅਰਧ ਸੈਂਕੜਾ ਲਾਇਆ ਜਦੋਂਕਿ ਪੁਜਾਰਾ ਨੇ 22ਵਾਂ ਅਰਧ ਸੈਂਕੜਾ ਲਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।