ਭਾਰਤ ਨੇ ਕਸ਼ਮੀਰ ’ਤੇ ਓਆਈਸੀ ਦੀ ਟਿੱਪਣੀ ਰੱਦ ਕੀਤੀ
ਨਵੀਂ ਦਿੱਲੀ (ਏਜੰਸੀ)। ਭਾਰਤ ਨੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਵੱਲੋਂ ਜੰਮੂ ਕਸ਼ਮੀਰ ਸਬੰਧੀ ਕੀਤੀ ਗਈ ਟਿੱਪਣੀ ਨੂੰ ਮੁੱਢੋਂ ਨਕਾਰ ਦਿੱਤਾ ਤੇ ਨਸੀਹਤ ਦਿੱਤੀ ਕਿ ਉਸ ਨੂੰ ਭਾਰਤ ਦੇ ਅਹਿਮ ਅੰਗ ਦੇ ਬਾਰੇ ’ਚ ਕੁਝ ਵੀ ਕਹਿਣ ਦਾ ਕੋਈ ਹੱਕ ਨਹੀਂ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਦੇ ਸਵਾਲ ’ਤੇ ਕਿਹਾ, ਅਸੀਂ ਓਆਈਸੀ ਦੇ ਜਨਰਲ ਸਕੱਤਰ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਕੀਤੇ ਗਏ ਇੱਕ ਹੋਰ ਅਸਵੀਕਾਰਯੋਗ ਜ਼ਿਕਰ ਨੂੰ ਮੱਢੋਂ ਰੱਦ ਕਰਦੇ ਹਨ।
ਓਆਈਸੀ ਨੂੰ ਜੰਮੂ ਕਸ਼ਮੀਰ ਬਾਰੇ ਕੁਝ ਵੀ ਕਹਿਣ ਦਾ ਕੋਈ ਹੱਕ ਨਹੀਂ ਹੈ ਜੋ ਭਾਰਤ ਦਾ ਅਹਿਮ ਅੰਗ ਹੈ ਬਾਗਚੀ ਨੇ ਕਿਹਾ ਕਿ ਅਸੀਂ ਇਹ ਦੂਹਰਾਉਂਦੇ ਹਾਂ ਕਿ ਓਆਈਸੀ ਜਨਰਲ ਸਕੱਤਰ ਨੂੰ ਆਪਣੇ ਮੰਚ ਦਾ ਕੁਝ ਸਵਾਰਥਾਂ ਕਰਕੇ ਭਾਰਤ ਦੇ ਅੰਦਰੂਨੀ ਮਾਮਲਿਆਂ ’ਤੇ ਟਿੱਪਣੀ ਤੋਂ ਬਚਣਾ ਚਾਹੀਦਾ ਹੈ।