ਟੈਨਿਸ: ਕਜਾਖਿਸਤਾਨ ਦੀ ਰਾਜਧਾਨੀ ‘ਚ 29-30 ਨਵੰਬਰ ਨੂੰ ਖੇਡਿਆ ਜਾਵੇਗਾ ਮੁਕਾਬਲਾ
ਏਜੰਸੀ/ਨਵੀਂ ਦਿੱਲੀ। ਭਾਰਤ ਤੇ ਪਾਕਿਸਤਾਨ ਦਰਮਿਆਨ 29-30 ਨਵੰਬਰ ਨੂੰ ਹੋਣ ਵਾਲਾ ਡੈਵਿਸ ਕੱਪ ਮੁਕਾਬਲਾ ਕਜਾਖਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ‘ਚ ਕਰਵਾਇਆ ਜਾਵੇਗਾ ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੋਣ ਵਾਲਾ ਡੈਵਿਸ ਕੱਪ ਮੁਕਾਬਲਾ ਸੁਰੱਖਿਆ ਚਿੰਤਾਵਾਂ ਤੋਂ ਬਾਅਦ ਕਿਸੇ ਬਦਲਵੇਂ ਸਥਾਨ ‘ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੂੰ ਚੁਣਨ ਦਾ ਅਧਿਕਾਰ ਨਿਯਮਾਂ ਅਨੁਸਾਰ ਪਾਕਿਸਤਾਨ ਟੈਨਿਸ ਸੰਘ (ਪੀਟੀਐਫ) ਨੂੰ ਦਿੱਤਾ ਗਿਆ ਸੀ ਪਰ ਪੀਟੀਐਫ ਦੇ ਇਸ ਫੈਸਲੇ ਦੇ ਵਿਰੋਧ ਤੋਂ ਬਾਅਦ ਕੌਮਾਂਤਰੀ ਟੈਨਿਸ ਮਹਾਸੰਘ (ਆਈਟੀਐਫ) ਨੇ ਨੂਰ ਸੁਲਤਾਨ ‘ਚ ਇਸ ਮੁਕਾਬਲੇ ‘ਚ ਕਰਵਾਉਣ ਦਾ ਅਧਿਕਾਰਕ ਐਲਾਨ ਕੀਤਾ ਹੈ।
ਭਾਰਤੀ ਟੈਨਿਸ ਖਿਡਾਰੀਆਂ ਨੇ ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮੁਕਾਬਲੇ ਸਬੰਧੀ ਸੁਰੱਖਿਆ ਚਿੰਤਾਵਾਂ ਪ੍ਰਗਟਾਈਆਂ ਸਨ, ਜਿਸ ਤੋਂ ਬਾਅਦ ਆਈਟੀਐਫ ਦੇ ਸਵਤੰਤਰ ਪੈਨਲ ਨੇ ਡੈਵਿਸ ਕੱਪ ਕਮੇਟੀ ਦੇ 4 ਨਵੰਬਰ ਨੂੰ ਲਏ ਫੈਸਲੇ ਦਾ ਸਮਰਥਨ ਕਰਦਿਆਂ ਇਸ ਮੁਕਾਬਲੇ ਨੂੰ ਕਿਸੇ ਬਦਲਵੇਂ ਸਥਾਨ ‘ਤੇ ਕਰਵਾਉਣ ਦਾ ਸਮਰਥਨ ਕੀਤਾ ਸੀ ਪਾਕਿਸਤਾਨ ਟੈਨਿਸ ਸੰਘ ਨੇ ਆਈਟੀਐਫ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਇਸ ਖਿਲਾਫ ਅਪੀਲ ਕੀਤੀ ਸੀ ਅਖਿਲ ਭਾਰਤੀ ਟੈਨਿਸ ਮਹਾਸੰਘ (ਆਏਟਾ) ਨੇ ਪੁਸ਼ਟੀ ਕੀਤੀ ਹੈ ।
ਕਿ ਆਈਟੀਐਫ ਨੇ ਨੂਰ ਸੁਲਤਾਨ ‘ਚ ਡੈਵਿਸ ਕੱਪ ਮੁਕਾਬਲਾ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਬਦਲਵੇਂ ਸਥਾਨ ਲਈ ਚੁਣਿਆ ਗਿਆ ਹੈ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਹਿਲੇ ਡੈਵਿਸ ਕੱਪ ਮੁਕਾਬਲਾ ਸਤੰਬਰ ‘ਚ ਹੋਣਾ ਸੀ ਪਰ ਇਸ ਨੂੰ ਭਾਰਤੀ ਸੰਘ ਦੀਆਂ ਚਿੰਤਾਵਾਂ ਤੋਂ ਬਾਅਦ 29-30 ਨਵੰਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਦੋਵਾਂ ਦੇਸ਼ਾਂ ਦਰਮਿਆਨ ਹਾਲ ਹੀ ਦੇ ਘਟਨਾਵਾਂ ਤੋਂ ਬਾਅਦ ਤਣਾਅ ਹੋਰ ਵੀ ਵਧ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














