ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News IND vs NZ: ਭਾ...

    IND vs NZ: ਭਾਰਤ-ਨਿਊਜੀਲੈਂਡ ਟੈਸਟ, ਭਾਰਤ ਨੇ ਕਵਰ ਕੀਤੀ ਸਭ ਤੋਂ ਵੱਡੀ ਲੀਡ

    IND vs NZ

    ਰਿਸ਼ਭ ਪੰਤ ਦਾ ਅਰਧਸੈਂਕੜਾ | IND vs NZ

    • ਭਾਰਤ ਨਿਊਜੀਲੈਂਡ ਤੋਂ ਲੀਡ ਲੈਣ ਦੇ ਕਰੀਬ | IND vs NZ

    ਸਪੋਰਟਸ ਡੈਸਕ। IND vs NZ: ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਮੁਕਾਬਲੇ ਦਾ ਚੌਥਾ ਦਿਨ ਹੈ। ਭਾਰਤੀ ਟੀਮ ਨੇ ਸਭ ਤੋਂ ਵੱਡੀ ਲੀਡ ਕਵਰ ਕੀਤੀ ਹੈ। ਹੁਣ ਭਾਰਤੀ ਟੀਮ ਨਿਊਜੀਲੈਂਡ ਦੇ ਸਕੋਰ ਤੋਂ 42 ਦੌੜਾਂ ਅੱਗੇ ਹੈ। ਰਿਸ਼ਭ ਪੰਤ ਤੇ ਸਰਫਰਾਜ਼ ਖਾਨ ਕ੍ਰੀਜ ‘ਤੇ ਹਨ। ਸਰਫਰਾਜ਼ ਖਾਨ ਤੇ ਰਿਸ਼ਭ ਪੰਤ ਨਾਬਾਦ ਹਨ। ਸਰਫਰਾਜ਼ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਪੰਤ ਨੇ ਵੀ ਅਰਧਸੈਂਕੜਾ ਪੂਰਾ ਕਰ ਲਿਆ ਹੈ। ਦੋਵਾਂ ਵਿਚਕਾਰ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ। IND vs NZ 14: 29 PM

    Read This : IND vs NZ: ਤੀਜੇ ਦਿਨ ਦੀ ਆਖਿਰੀ ਗੇਂਦ ‘ਤੇ ਕੋਹਲੀ ਆਊਟ, ਅਜੇ ਵੀ ਨਿਊਜੀਲੈਂਡ ਅੱਗੇ

    ਵਿਰਾਟ ਕੋਹਲੀ (70 ਦੌੜਾਂ) ਤੀਜੇ ਦਿਨ ਦੀ ਆਖਰੀ ਗੇਂਦ ’ਤੇ ਆਊਟ ਹੋ ਗਏ ਸਨ। ਵਿਰਾਟ ਨੂੰ ਗਲੇਨ ਫਿਲਿਪਸ ਨੇ ਵਿਕਟਕੀਪਰ ਟਾਮ ਬਲੰਡੇਲ ਹੱਥੋਂ ਕੈਚ ਕਰਵਾਇਆ। ਰੋਹਿਤ ਸ਼ਰਮਾ 52 ਦੌੜਾਂ ਬਣਾ ਕੇ ਆਊਟ ਹੋਏ ਤੇ ਯਸ਼ਸਵੀ ਜਾਇਸਵਾਲ 35 ਦੌੜਾਂ ਬਣਾ ਕੇ ਆਊਟ ਹੋਏ ਸਨ। ਏਜਾਜ਼ ਪਟੇਲ ਨੇ 2 ਤੇ ਗਲੇਨ ਫਿਲਿਪਸ ਨੇ 1 ਵਿਕਟ ਲਈ ਹੈ। ਕੋਹਲੀ ਤੇ ਸਰਫਰਾਜ਼ ਵਿਚਕਾਰ ਤੀਜੇ ਦਿਨ ਤੀਜੇ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਨਿਊਜ਼ੀਲੈਂਡ ਪਹਿਲੀ ਪਾਰੀ ’ਚ 402 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟੀਮ ਨੇ 356 ਦੌੜਾਂ ਦੀ ਬੜ੍ਹਤ ਹਾਸਲ ਕੀਤੀ। 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੀ ਪਾਰੀ ’ਚ 46 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਸੀ। ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੋਕੀ ਗਈ ਸੀ। IND vs NZ

    IND vs NZ
    ਰਿਸ਼ਭ ਪੰਤ ਨੇ ਵੀ ਆਪਣਾ ਅਰਧਸੈਂਕੜਾ ਪੂਰਾ ਕਰ ਲਿਆ ਹੈ।

    LEAVE A REPLY

    Please enter your comment!
    Please enter your name here