ਭਾਰਤ ਆਸਟਰੇਲੀਆ ਦਰਮਿਆਨ ਤੀਜਾ ਇੱਕ ਰੋਜ਼ਾ ਮੈਚ
ਮੈਲਬਰਨ, ਏਜੰਸੀ। ਭਾਰਤ ਆਸਟਰੇਲੀਆ ਦਰਮਿਆਨ ਮੈਲਬਰਨ ਵਿਖੇ ਖੇਡੇ ਜਾ ਰਹੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟਰੇਲੀਆ ਦੀ ਪੂਰੀ ਟੀਮ 48.4 ਚਵਰਾਂ ‘ਚ ਆਲ ਆਊਟ ਹੋ ਗਈ। ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਪੀਟਰ ਹੈਡਸਕੌਂਬ ਨੇ ਬਣਾਈਆਂ। ਉਹਨਾਂ 58 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਿਨਾਂ ਸ਼ਾਨ ਮਾਰਸ਼ 39, ਖਵਾਜਾ 34 ਤੇ ਗਲੇਨ ਮੈਕਸਵੈਲ ਨੇ 26 ਦੌੜਾਂ ਦਾ ਯੋਗਦਾਨ ਪਾਇਆ ਪਰ ਹੋਰ ਖਿਡਾਰੀ ਕੁਝ ਜ਼ਿਆਦਾ ਨਹੀਂ ਕਰ ਸਕੇ। ਭਾਰਤ ਵੱਲੋਂ ਚਹਿਲ ਨੇ ਸਭ ਤੋਂ ਜ਼ਿਆਦਾ 6 ਖਿਡਾਰੀਆਂ ਨੂੰ ਆਊਟ ਕੀਤਾ। ਉਹ ਆਸਟਰੇਲੀਆ ‘ਚ 6 ਵਿਕਟਾਂ ਲੈਣ ਵਾਲੇ ਪਹਿਲੇ ਵਿਦੇਸ਼ੀ ਸਪਿੱਨਰ ਬਣ ਗਏ ਹਨ। ਨਾਲ ਹੀ ਭਾਰਤ ਵੱਲੋਂ ਆਸਟਰੇਲੀਆ ਦੀ ਧਰਤੀ ‘ਤੇ ਅਜੀਤ ਅਗਰਕਰ ਦੇ 42 ਦੌੜਾਂ ‘ਤੇ 6 ਵਿਕਟਾਂ ਦੇ ਬੈਸਟ ਪ੍ਰਦਰਸ਼ਨ ਦੀ ਬਰਾਬਰੀ ਵੀ ਕਰ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ