ਭਾਰਤ ਨੇ ਕੀਤਾ ਨਿਊਜ਼ੀਲੈਂਡ ਦਾ ਪੱਤਾ ਸਾਫ਼

ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤੀ

ਬੰਗਲੁਰੂ (ਏਜੰਸੀ)। ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਨਿਊਜ਼ੀਲੈਂਡ ਨੂੰ ਤਿੰਨ ਹਾਕੀ ਟੈਸਟ ਮੈਚਾਂ ਦੀ ਲੜੀ ‘ਚ ਮਹਿਮਾਨ ਟੀਮ ਦਾ 3-0 ਨਾਲ ਪੱਤਾ ਸਾਫ਼ ਕਰ ਦਿੱਤਾ ਭਾਰਤ ਨੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 4-2 ਨਾਲ ਅਤੇ ਦੂਸਰੇ ਮੈਚ ‘ਚ 3-1 ਨਾਲ ਹਰਾਇਆ ਸੀ ਭਾਰਤ ਦੀ ਜਿੱਤ ‘ਚ ਰੁਪਿੰਦਰ ਪਾਲ ਸਿੰਘ (8ਵੇਂ ਮਿੰਟ’ਚ), ਸੁਰਿੰਦਰ ਕੁਮਾਰ(15ਵੇਂ), ਮਨਦੀਪ ਸਿੰਘ (44ਵੇਂ) ਅਤੇ ਆਕਾਸ਼ਦੀਪ ਸਿੰਘ (60) ਨੇ ਗੋਲ ਕੀਤੇ ਭਾਰਤ ਨੇ ਇਸ ਤਰ੍ਹਾਂ ਵਿਸ਼ਵ ਦੀ ਨੌਂਵੇਂ ਨੰਬਰ ਦੀ ਟੀਮ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਹਰਾ ਕੇ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਆਪਣੀ ਮਜ਼ਬੂਤ ਤਿਆਰੀਆਂ ਦਾ ਸੰਕੇਤ ਦੇ ਦਿੱਤਾ।

ਜਿੱਤ ਤੋਂ ਬਾਅਦ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਇਹ ਮੁਕਾਬਲਾ ਖੇਡਣ ਨਾਲ ਏਸ਼ੀਆਈ ਖੇਡਾਂ ਲਈ ਸਾਡੀਆਂ ਤਿਆਰੀਆਂ ਨੂੰ ਮਜ਼ਬੂਤੀ ਮਿਲੇਗੀ ਇਹਨਾਂ ਤਿੰਨ ਮੈਚਾਂ ਦੌਰਾਨ ਅਸੀਂ ਵੱਖ ਵੱਖ ਗੱਠਜੋੜ ਅਜ਼ਮਾਏ ਅਤੇ ਪੈਨਲਟੀ ਕਾਰਨਰ ‘ਤੇ ਵੀ ਕਈ ਤਾਲਮੇਲ ਅਜ਼ਮਾਏ ਹੁਣ ਅਸੀਂ ਅਗਲੇ ਟੂਰਨਾਮੈਂਟ ਲਈ ਪੂਰੇ ਤਿਆਰ ਹਾਂ ਹਾਲਾਂਕਿ ਕੋਚ ਨੇ ਕਿਹਾ ਕਿ ਅਸੀਂ ਗੋਲ ਕਰਨ ਲਈ ਵੱਖ ਵੱਖ ਤਾਲਮੇਲ ਪਰਖ਼ੇ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਮੈਦਾਨੀ ਗੋਲ ਕਰਨ ‘ਚ ਅਜੇ ਹੋਰ ਸੁਧਾਰ ਕਰ ਸਕਦੇ ਹਾਂ ਅਸੀਂ ਅੱਜ ਕੁਝ ਸੌਖ਼ੇ ਮੌਕੇ ਗੁਆਏ ਅਤੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਅਸੀਂ ਇਸ ਪਹਿਲੂ ‘ਤੇ ਕੰਮ ਕਰਾਂਗੇ।

LEAVE A REPLY

Please enter your comment!
Please enter your name here