ਭਾਰਤ ਨੇ 20 ਓਵਰਾਂ ’ਚ ਬਣਾਈਆਂ ਸਨ 148 ਦੌੜਾਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਐਤਵਾਰ ਨੂੰ ਖੇਡੇ ਗਏ ਭਾਰਤ ਤੇ ਸਾਊਥ ਅਫਰੀਕਾ ਦਰਮਿਆਨ ਮੈਚ ’ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਟਕ ’ਚ ਖੇਡੇ ਗਏ ਦੂਜੇ ਟੀ-20 ਮੈਚ ’ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ਾਂ ਕਰਦਿਆਂ 6 ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾਈਆਂ। ਜਵਾਬ ’ਚ ਸਾਊਥ ਅਫਰੀਕਾ ਨੇ 18.2 ਓੇਵਰ ’ਚ 6 ਵਿਕਟਾਂ ਗੁਆ ਕੇ ਟਾਰਗੇਟ ਹਾਸਲ ਕਰ ਲਿਆ। ਸਾਊਥ ਅਫਰੀਕਾ ਲਈ ਹੈਨਰੀਕ ਕਲਾਸੇਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 46 ਗੇਂਦਾਂ ’ਚ 81 ਦੌੜਾਂ ਬਣਾਈਆਂ। (India T20)
ਇਹ ਕਾਰਨ ਬਣੇ ਹਾਰ ਦਾ ਕਾਰਨ
ਕਪਤਾਨ ਰਿਸ਼ਭ ਪੰਤ ਵੱਲੋਂ ਸਭ ਤੋਂ ਵੱਡੀ ਗਲਤੀ ਦਿਨੇਸ਼ ਕਾਰਤੀਕ ਨੂੰ 7ਵੇਂ ਨੰਬਰ ’ਤੇ ਬੱਲੇਬਾਜ਼ੀ ਉਤਰਾਨ ਸੀ। ਦਿਨੇਸ਼ ਕਾਰਤਿਕ ਨੂੰ ਪਹਿਲਾਂ ਬੱਲੇਬਾਜ਼ ਲਈ ਭੇਜਿਆ ਜਾਣਾ ਚਾਹੀਦਾ ਸੀ। ਜਦੋਂਕਿ ਅਕਸ਼ਰ ਪਟੇਲ ਨੂੰ ਦਿਨੇਸ਼ ਕਾਰਤਿਕ ਤੋਂ ਪਹਿਲਾਂ ਭੇਜਿਆ ਗਿਆ।
ਭਾਰਤੀ ਟੀਮ ਦੇ ਦੋਵੇਂ ਸਪਿੱਨ ਗੇਂਦਬਾਜ਼ ਯੁਜਵੇਂਦਰ ਚਹਿਲ ਤੇ ਅਕਸ਼ਰ ਪਟਲ ਮੈਚ ’ਚ ਪੂਰੀ ਤਰ੍ਹਾਂ ਫਲਾਪ ਰਹੇ। ਅਕਸ਼ਰ ਪਟੇਲ ਨੇ ਇੱਕ ਓਵਰ ’ਤ 18 ਦੌੜਾਂ ਦਿੱਤੀਆਂ। ਹਾਰਦਿਕ ਪਾਂਡਿਆ ਨੇ 3 ਓਵਰਾਂ ’ਚ 31 ਦੌੜਾਂ ਬਣਾਈਆਂ। ਯੁਜੇਂਦਰ ਚਹਿਲ ਨੇ ਤਾਂ 4 ਓਵਰਾਂ ’ਚ 49 ਦੌੜਾਂ ਦੇ ਦਿੱਤੀਆਂ। ਭਾਰਤੀ ਗੇਂਦਬਾਜਾਂ ’ਚ ਭੁਵਨੇਸ਼ਰ ਕੁਮਾਰ ਤੋਂ ਇਲਾਵਾ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕਿਆ। ਭੁਵਨੇਸ਼ਵਰ ਨੇ 4 ਓਵਰਾਂ ’ਚ 13 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਭਾਰਤੀ ਬੱਲੇਬਾਜ਼ਾਂ ਨੇ ਕੀਤਾ ਨਾਰਾਜ਼
ਪਹਿਲੇ ਮੈਚ ’ਚ ਭਾਰਤੀ ਬੱਲੇਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰੰਤੂ ਦੂਜੇ ਮੈਚ ’ਚ ਭਾਰਤੀ ਬੱਲਬਾਜ਼ਾਂ ਨੇ ਨਾਰਾਜ਼ ਕੀਤਾ। ਭਾਰਤ ਦੇ ਬੱਲੇਬਾਜ਼ ਸਾਊਥ ਅਫੀਰਕਾ ਗੇਂਜਬਾਜ਼ਾਂ ਸਾਹਮਣੇ ਟਿਕ ਨਹੀਂ ਸਕੇ। ਰਬਾਡਾ ਨੇ ਮੈਚ ’ਚ 4 ਓਵਰਾਂ ’ਚ ਸਿਰਫ 15 ਦੌੜਾਂ ਦੇ ਕੇ ਇੱਕ ਵਿਕਟ ਲਿਆ। ਵੇਨ ਪਰਨੇਲ ਨੇ ਵੀ 23 ਦੌੜਾਂ ਦੇ ਕੇ 1 ਵਿਕਟ ਲਈ ਜਦੋਂਕਿ ਏਨਰੀਕ ਨੋਰਤਿਆ ਨੇ ਸਾਊਥ ਅਫਰੀਕਾ ਵੱਲੋਂ ਸਭ ਤੋਂ ਵੱਧ 2 ਵਿਕਟਾਂ ਲਈਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














